‘ਧੁਰੰਧਰ 2’ ‘ਚ ਰਣਵੀਰ ਸਿੰਘ ਦੇ ਸਿਗਰਟ ਵਾਲੇ ਵਾਇਰਲ ਸੀਨ ਨੂੰ ਲੈ ਕੇ ਡਾਇਰੈਕਰ ਨੇ ਤੋੜੀ ਚੁੱਪੀ!
ਧੁਰੰਧਰ 2 ਹਰ ਰੋਜ਼ ਬਾਕਸ ਆਫਿਸ ਦੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਲੈ ਕੇ ਨਵੇਂ ਵਿਵਾਦ ਵੀ ਉੱਠ ਰਹੇ ਹਨ। ਹਾਲ ਹੀ ਵਿੱਚ ਰਣਵੀਰ ਸਿੰਘ ਦੇ ਕਿਰਦਾਰ ਜਸਕੀਰਤ ਸਿੰਘ ਰੰਗੀ ਦੀਆਂ ਪੱਗ ਬੰਨ੍ਹ ਕੇ ਸਿਗਰਟ ਪੀਂਦੇ ਹੋਏ ਫੋਟੋਆਂ ਵਾਇਰਲ ਹੋਈਆਂ, ਜਿਸ ਕਾਰਨ ਇੱਕ ਸਿੱਖ ਭਾਈਚਾਰੇ ਦੇ ਸਮੂਹ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਪੁਲਿਸ ਸ਼ਿਕਾਇਤ ਦਰਜ ਕਰਵਾਈ। ਕੁਝ ਘੰਟਿਆਂ ਬਾਅਦ, ਆਦਿਤਿਆ ਧਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ‘ਧੁਰੰਧਰ 2: ਦ ਰਿਵੈਂਜ’ ਦੇ ਨਿਰਦੇਸ਼ਕ ਨੇ ਸਪੱਸ਼ਟ ਕੀਤਾ ਕਿ ਰਣਵੀਰ ਸਿੰਘ ਦੀ ਸਿਗਰਟਨੋਸ਼ੀ ਦੀ ਵਾਇਰਲ ਫੋਟੋ ਨਕਲੀ ਤੇ ਏਆਈ ਵੱਲੋਂ ਤਿਆਰ ਕੀਤੀ ਗਈ ਹੈ।
ਫਿਲਮ ਨਿਰਮਾਤਾ ਆਦਿੱਤਿਆ ਧਰ ਨੇ ਫਿਲਮ ਧੁਰੰਧਰ 2 ਵਿਚ ਰਣਵੀਰ ਸਿੰਘ ਦੇ ਸਿਗਰਟ ਵਾਲੀਆਂ ਤਸਵੀਰਾਂ ਨੂੰ ਫੇਕ ਤੇ ਐਡਿਟ ਕੀਤਾ ਹੋਇਆ ਦੱਸਦਿਆਂ ਇਹ ਤਸਵੀਰਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ। ਇਹ ਬਿਆਨ ਫਿਲਮ ਦੇ ਸੱਤ ਦਿਨਾਂ ਵਿੱਚ ਦੁਨੀਆ ਭਰ ਵਿੱਚ 1,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਤੋਂ ਬਾਅਦ ਆਇਆ ਹੈ। ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਦਿੱਤਿਆ ਧਰ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਫਿਲਮ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਕਾਰਾਤਮਕ ਹੁੰਗਾਰਾ ਮਿਲਿਆ ਹੈ।

ਧਰ ਨੇ ਇਹ ਵੀ ਕਿਹਾ ਕਿ ਕੁਝ ਲੋਕ ਏਆਈ ਦੀ ਮਦਦ ਨਾਲ ਅਧਿਕਾਰਤ ਪ੍ਰਚਾਰ ਸਮੱਗਰੀ ਨੂੰ ਬਦਲ ਕੇ ਗਲਤ ਜਾਣਕਾਰੀ ਫੈਲਾ ਰਹੇ ਹਨ। ਉਨ੍ਹਾਂ ਰਣਵੀਰ ਸਿੰਘ ਦੇ ਕਿਰਦਾਰ ਨੂੰ ਪੱਗ ਵਿੱਚ ਸਿਗਰਟ ਪੀਂਦੇ ਹੋਏ ਦਿਖਾਏ ਗਏ ਇੱਕ ਵਾਇਰਲ ਸੀਨ ਦਾ ਹਵਾਲਾ ਦਿੱਤਾ, ਜਿਸ ਨੂੰ ਉਨ੍ਹਾਂ ਪੂਰੀ ਤਰ੍ਹਾਂ ਫੇਕ ਦੱਸਿਆ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਫਿਲਮ ਵਿੱਚ ਅਜਿਹਾ ਕੋਈ ਸੀਨ ਨਹੀਂ ਹੈ ਅਤੇ ਇਹ ਜਾਣਬੁੱਝ ਕੇ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਭਾਈਚਾਰੇ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਫਿਲਮ ਵਿੱਚ ਹਰ ਚੀਜ਼ ਨੂੰ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਦਰਸਾਇਆ ਗਿਆ ਹੈ।
ਧਰ ਨੇ ਦਰਸ਼ਕਾਂ ਨੂੰ ਸਿਰਫ਼ ਅਧਿਕਾਰਤ ਸਰੋਤਾਂ ‘ਤੇ ਭਰੋਸਾ ਕਰਨ ਅਤੇ ਅਜਿਹੀਆਂ ਗੁੰਮਰਾਹਕੁੰਨ ਖ਼ਬਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
What's Your Reaction?
Like
0
Dislike
0
Love
0
Funny
0
Angry
0
Sad
0
Wow
0