‘ਇਹ ਪਲ ਯਾਦਗਾਰ ਹਨ…’ INS ਵਿਕਰਾਂਤ ‘ਤੇ PM Modi ਨੇ ਫੌਜੀ ਜਵਾਨਾਂ ਨਾਲ ਮਨਾਈ ਦੀਵਾਲੀ

Oct 20, 2025 - 08:57
 0  1
‘ਇਹ ਪਲ ਯਾਦਗਾਰ ਹਨ…’ INS ਵਿਕਰਾਂਤ ‘ਤੇ PM Modi ਨੇ ਫੌਜੀ ਜਵਾਨਾਂ ਨਾਲ ਮਨਾਈ ਦੀਵਾਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀਵਾਲੀ ਗੋਆ ਤਟ ‘ਤੇ ਭਾਰਤੀ ਸਮੁੰਦਰੀ ਫੌਜ ਦੇ ਜਵਾਨਾਂ ਨਾਲ ਮਨਾਉਣ ਪਹੁੰਚੇ। ਜਵਾਨਾਂ ਨਾਲ ਦੀਵਾਲੀ ਮਨਾਉਣ ਦੀ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਗੋਆ ਤੇ ਕਾਰਵਾਰ ਦੇ ਤਟ ‘ਤੇ INS ਵਿਕਰਾਂਤ ਦਾ ਦੌਰਾ ਕੀਤਾ। ਇਸ ਦੌਰਾਨ ਪੀਐੱਮ ਮੋਦੀ ਦੇ ਜਵਾਨਾਂ ਨੂੰ ਵੀ ਸੰਬੋਧਨ ਕੀਤਾ। ਦੱਸ ਦੇਈਏ ਕਿ 2014 ਤੋਂ ਪ੍ਰਧਾਨ ਮੰਤਰੀ ਦਾ ਕਾਰਜਕਾਰ ਸੰਭਾਲਣ ਦੇ ਬਾਅਦ ਤੋਂ ਪੀਐੱਮ ਮੋਦੀ ਜਵਾਨਾਂ ਨਾਲ ਦੀਵਾਲੀ ਮਨਾਉਂਦੇ ਰਹੇ ਹਨ।

PM ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਅਦਭੁੱਤ ਹੈ। ਇਹ ਪਲ ਯਾਦਗਾਰ ਹਨ। ਅੱਜ ਮੇਰੇ ਕੋਲ ਇਕ ਪਾਸੇ ਸਮੁੰਦਰ ਹੈ ਤਾਂ ਦੂਜੇ ਪਾਸੇ ਮਾਂ ਭਾਰਤੀ ਦੇ ਵੀਰ ਜਵਾਨਾਂ ਦੀ ਤਾਕਤ ਹੈ। ਅੱਜ ਇਕ ਪਾਸੇ ਮੇਰੇ ਕੋਲ ਅਨੰਤ ਸਮੁੰਦਰ… ਅਨੰਤ ਆਕਾਸ਼ ਹੈ ਤੇ ਦੂਜੇ ਪਾਸੇ ਅਨੰਤ ਸ਼ਕਤੀਆਂ ਦਾ ਪ੍ਰਤੀਕ ਇਹ ਵਿਸ਼ਾਲ INS ਵਿਕਰਾਂਤ ਹੈ। ਸਮੁੰਦਰ ਦੇ ਪਾਣੀ ‘ਤੇ ਸੂਰਜ ਦੀਆਂ ਕਿਰਨਾਂ ਦੀ ਚਮਕ, ਵੀਰ ਫੌਜੀਆਂ ਵੱਲੋਂ ਜਲਾਏ ਗਏ ਦੀਵਿਆਂ ਦੇ ਬਰਾਬਰ ਹੈ। ਪੀਐੱਮ ਮੋਦੀ ਨੇ ਕਿਹਾ ਕਿ INS ਵਿਕਰਾਂਤ ਆਤਮਨਿਰਭਰ ਭਾਰਤ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਪੀਐੱਮ ਮੋਦੀ ਨੇ ਕਿਹਾ ਕਿ ਮੈਂ ਕਿਸਮਤ ਵਾਲਾ ਹਾਂ ਕਿ ਇਸ ਵਾਰ ਮੈਂ ਦੀਵਾਲੀ ਦਾ ਇਹ ਪਵਿੱਤਰ ਤਿਓਹਾਰ ਫੌਜੀ ਜਵਾਨਾਂ ਦੇ ਵਿਚ ਮਨਾ ਰਿਹਾ ਹਾਂ। ਕੱਲ੍ਹ INS ਵਿਕਰਾਂਤ ‘ਤੇ ਬਿਤਾਈ ਗਈ ਰਾਤ ਨੂੰ ਸ਼ਬਦਾਂ ਵਿਚ ਬਿਆਂ ਕਰਨਾ ਮੁਸ਼ਕਲ ਹੈ। ਮੈਂ ਸਾਰਿਆਂ ਦੀ ਊਰਜਾ ਤੇ ਉਤਸ਼ਾਹ ਦੇਖਿਆ। ਕੱਲ੍ਹ ਜਦੋਂ ਮੈਂ ਤੁਹਾਨੂੰ ਦੇਸ਼ ਭਗਤੀ ਦੇ ਗੀਤ ਗਾਉਂਦੇ ਦੇਖਿਆ ਤੇ ਜਿਸ ਤਰ੍ਹਾਂ ਤੋਂ ਆਪਣੇ ਆਪਣੇ ਗੀਤਾਂ ਵਿਚ ਆਪ੍ਰੇਸ਼ਨ ਸਿੰਦੂਰ ਦਾ ਵਰਣਨ ਕੀਤਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0