‘ਆਪ੍ਰੇਸ਼ਨ ਲੋਟਸ’ ਖਿਲਾਫ਼ ਨਿੰਦਾ ਮਤਾ ਲਿਆਵੇਗੀ ਪੰਜਾਬ ਸਰਕਾਰ! ਸੱਦਿਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ

Apr 28, 2026 - 08:42
 0  0
‘ਆਪ੍ਰੇਸ਼ਨ ਲੋਟਸ’ ਖਿਲਾਫ਼ ਨਿੰਦਾ ਮਤਾ ਲਿਆਵੇਗੀ ਪੰਜਾਬ ਸਰਕਾਰ! ਸੱਦਿਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ

ਆਮ ਆਦਮੀ ਪਾਰਟੀ (ਆਪ) ਦੇ ਰਾਘਵ ਚੱਢਾ ਸਣੇ ਸੱਤ ਰਾਜ ਸਭਾ ਮੈਂਬਰਾਂ ਦੇ ਪਾਰਟੀ ਬਦਲਣ ਪੰਜਾਬ ਦੀ ਸਿਆਸਤ ਵਿਚ ਕਾਫੀ ਹਲਚਲ ਆ ਗਈ ਹੈ। ਇਸੇ ਵਿਚਾਲੇ ਪੰਜਾਬ ਸਰਕਾਰ ਨੇ 1 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ।

ਸੂਤਰਾਂ ਮੁਤਾਬਕ ਸੈਸ਼ਨ ਕਥਿਤ “ਆਪ੍ਰੇਸ਼ਨ ਲੋਟਸ” ਖਿਲਾਫ ਹੋਣ ਦੀ ਉਮੀਦ ਹੈ, ਜਿਸ ਵਿੱਚ ਸਰਕਾਰ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਦੇ ਦਾਅਵਿਆਂ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁੱਧ ਨਿੰਦਾ ਮਤਾ ਪੇਸ਼ ਕਰ ਸਕਦੀ ਹੈ।

ਦੱਸ ਦੇਈਏ ਕਿ ‘ਆਪ’ ਦੇ ਸੱਤ ਰਾਜ ਸਭਾ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਜਿਸ ਨਾਲ ਇੱਕ ਸਿਆਸਤ ਵਤੂਫਾਨ ਪੈਦਾ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ। ਮਾਨ ਸਰਕਾਰ ਵੱਲੋਂ ਸੰਕਟ ਦੇ ਵਿਚਕਾਰ ਏਕਤਾ ਅਤੇ ਰਾਜਨੀਤਿਕ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਵਿਸ਼ੇਸ਼ ਸੈਸ਼ਨ ਦੀ ਵਰਤੋਂ ਕਰਨ ਦੀ ਉਮੀਦ ਹੈ।

ਕਾਰਵਾਈ ਵਿੱਚ ਗਰਮਾ-ਗਰਮ ਬਹਿਸ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਸੱਤਾਧਾਰੀ ਪਾਰਟੀ “ਆਪ੍ਰੇਸ਼ਨ ਲੋਟਸ” ਦੇ ਦੋਸ਼ਾਂ ‘ਤੇ ਭਾਜਪਾ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੇ ਨਾਲ ਹੀ, ਵਿਰੋਧੀ ਪਾਰਟੀਆਂ ਵੱਲੋਂ ‘ਆਪ’ ਸਰਕਾਰ ਨੂੰ ਅੰਦਰੂਨੀ ਫੁੱਟ ਅਤੇ ਦਲ-ਬਦਲੀ ਦਾ ਕਾਰਨ ਬਣੇ ਹਾਲਾਤਾਂ ‘ਤੇ ਸਵਾਲ ਉਠਾਉਣ ਦੀ ਉਮੀਦ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0