ਸੂਰਿਆ-ਗੰਭੀਰ ਵਰਲਡ ਕੱਪ ਟਰਾਫੀ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੇ, ਅਭਿਸ਼ੇਕ ਨੇ ਵੈਸ਼ਣੋ ਦੇਵੀ ਦੇ ਕੀਤੇ ਦਰਸ਼ਨ

Mar 14, 2026 - 07:18
 0  1
ਸੂਰਿਆ-ਗੰਭੀਰ ਵਰਲਡ ਕੱਪ ਟਰਾਫੀ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੇ, ਅਭਿਸ਼ੇਕ ਨੇ ਵੈਸ਼ਣੋ ਦੇਵੀ ਦੇ ਕੀਤੇ ਦਰਸ਼ਨ

ਟੀਮ ਇੰਡੀਆ ਦੇ ਕੈਪਟਨ ਸੂਰਿਆਕੁਮਾਰ ਯਾਦਵ ਅਤੇ ਮੁੱਖ ਕੋਚ ਗੌਤਮ ਗੰਭੀਰ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ ਟਰਾਫੀ ਲੈ ਕੇ ਮੁੰਬਈ ਦੇ ਸ਼੍ਰੀ ਸਿੱਧੀਵਿਨਾਇਕ ਮੰਦਰ ਪਹੁੰਚੇ। ਉਨ੍ਹਾਂ ਨੇ ਭਗਵਾਨ ਗਣੇਸ਼ ਦੇ ਦਰਸ਼ਨ ਕਰਕੇ ਟੀਮ ਦੀ ਸਫਲਤਾ ਲਈ ਅਸ਼ੀਰਵਾਦ ਲਿਆ। ਇਸ ਤੋਂ ਪਹਿਲਾਂ 8 ਮਾਰਚ ਨੂੰ ਖਿਤਾਬ ਜਿੱਤਣ ਤੋਂ ਬਾਅਦ, ਉਨ੍ਹਾਂ ਨੇ ਅਹਿਮਦਾਬਾਦ ਦੇ ਹਨੂੰਮਾਨ ਮੰਦਰ ਵਿੱਚ ਵੀ ਟਰਾਫੀ ਲੈ ਕੇ ਗਏ ਸਨ।

ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਵੀ 13 ਮਾਰਚ ਨੂੰ ਜੰਮੂ-ਕਸ਼ਮੀਰ ਦੇ ਕਟੜਾ ਵਿੱਚ ਮਸ਼ਹੂਰ ਵੈਸ਼ਣੋ ਦੇਵੀ ਮੰਦਰ ਪਹੁੰਚੇ ਅਤੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਲਿਆ।

ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ ਨੰਬਰ ਇੱਕ ਬੱਲੇਬਾਜ਼ ਅਭਿਸ਼ੇਕ ਨੇ ਇੰਸਟਾਗ੍ਰਾਮ ‘ਤੇ ਆਪਣੀ ਯਾਤਰਾ ਦੀਆਂ ਫੋਟੋਆਂ ਕੈਪਸ਼ਨ ਦੇ ਨਾਲ ਸਾਂਝੀਆਂ ਕੀਤੀਆਂ, “ਜੈ ਮਾਤਾ ਦੀ।” ਫੋਟੋਆਂ ਵਿੱਚ, ਉਹ ਚਿੱਟਾ ਕੁੜਤਾ-ਪਜਾਮਾ ਪਹਿਨੇ, ਮੱਥੇ ‘ਤੇ ਤਿਲਕ ਲਾਈ ਅਤੇ ਹੱਥ ਜੋੜ ਕੇ ਦਰਸ਼ਨ ਕਰਦੇ ਦਿਖਾਈ ਦੇ ਰਹੇ ਸਨ।

ਅਭਿਸ਼ੇਕ ਨੇ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਫਾਈਨਲ ਤੋਂ ਪਹਿਲਾਂ ਦੇ ਮੈਚਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਹੀ ਮਾੜਾ ਰਿਹਾ, ਜਿਸ ਵਿੱਚ ਉਹ ਲਗਾਤਾਰ ਜੀਰੋ ‘ਤੇ ਆਊਟ ਹੋ ਗਏ। ਹਾਲਾਂਕਿ, ਉਸਨੇ ਖਿਤਾਬੀ ਮੈਚ ਵਿੱਚ ਸ਼ਾਨਦਾਰ ਵਾਪਸੀ ਕੀਤੀ। ਅਹਿਮਦਾਬਾਦ ਵਿੱਚ ਖੇਡੇ ਗਏ ਫਾਈਨਲ ਵਿੱਚ, ਉਸਨੇ ਸਿਰਫ਼ 21 ਗੇਂਦਾਂ ਵਿੱਚ 52 ਦੌੜਾਂ ਬਣਾਈਆਂ।

ਦੱਸ ਦੇਈਏ ਕਿ 8 ਮਾਰਚ ਨੂੰ, ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਆਪਣਾ ਟਾਈਟਲ ਡਿਫੈਂਡ ਕੀਤਾ। ਟੀਮ ਇੰਡੀਆ ਨੇ ਤੀਜੀ ਵਾਰ ਟੂਰਨਾਮੈਂਟ ਜਿੱਤਿਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0