ਸ਼ਹਿਨਾਜ਼ ਗਿੱਲ ਟੀਮ ਸਣੇ ਸ੍ਰੀ ਦਰਬਾਰ ਸਣੇ ਹੋਈ ਨਤਮਸਤਕ, ਨਵੀਂ ਫਿਲਮ ਦੀ ਸਫਲਤਾ ਲਈ ਕੀਤੀ ਅਰਦਾਸ

Oct 27, 2025 - 08:55
 0  0
ਸ਼ਹਿਨਾਜ਼ ਗਿੱਲ ਟੀਮ ਸਣੇ ਸ੍ਰੀ ਦਰਬਾਰ ਸਣੇ ਹੋਈ ਨਤਮਸਤਕ, ਨਵੀਂ ਫਿਲਮ ਦੀ ਸਫਲਤਾ ਲਈ ਕੀਤੀ ਅਰਦਾਸ

ਪ੍ਰਸਿੱਧ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਅਤੇ ਫਿਲਮ “ਇੱਕ ਕੁੜੀ” ਦੀ ਪੂਰੀ ਟੀਮ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਅਦਾਕਾਰਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਆਉਣ ਵਾਲੀ ਫਿਲਮ ਦੀ ਸਫਲਤਾ ਅਤੇ ਚੜ੍ਹਦੀ ਕਲਾ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।

ਸ਼ਹਿਨਾਜ਼ ਗਿੱਲ ਨੇ ਇੱਕ ਮੀਡੀਆ ਗੱਲਬਾਤ ਵਿੱਚ ਕਿਹਾ ਕਿ “ਅਸੀਂ ਗੁਰੂ ਦ ਨਗਰੀ ਅੰਮ੍ਰਿਤਸਰ ਵਿਚ ਆਏ ਹਾਂ ਤਾਂਕਿ ਆਪਣੀ ਨਵੀਂ ਫਿਲਮ ਲਈ ਵਾਹਿਗੁਰੂ ਦਾ ਅਸ਼ੀਰਵਾਦ ਲੈ ਸਕੀਏ। ਸਾਡੀ ਫਿਲਮ ‘ਇੱਕ ਕੁੜੀ’ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲੇ।”

ਉਸ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਪਿਆਰ ਕਰਨ ਵਾਲੇ ਹਨ ਅਤੇ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਮੁਸਕਰਾਉਂਦੇ ਹੋਏ ਸ਼ਹਿਨਾਜ਼ ਨੇ ਕਿਹਾ, “ਪਹਿਲਾਂ ਮੈਂ ਬਿੱਗ ਬੌਸ ਵਿੱਚ ਸੀ, ਹੁਣ ਮੇਰਾ ਭਰਾ ਉੱਥੇ ਰੌਣਕਾਂ ਲਾ ਰਿਹਾ ਹੈ। ਮੈਂ ਸਾਰੇ ਪੰਜਾਬੀਆਂ ਨੂੰ ਉਸਦਾ ਸਮਰਥਨ ਕਰਨ ਲਈ ਕਹਿਣਾ ਚਾਹੁੰਦੀ ਹਾਂ, ਉਹ ਆਪਣੇ ਘਰ ਦਾ ਹੀ ਬੰਦਾ ਹੈ।

“ਇੱਕ ਕੁੜੀ” ਫਿਲਮ ਬਾਰੇ ਗੱਲ ਕਰਦੇ ਹੋਏ, ਸ਼ਹਿਨਾਜ਼ ਨੇ ਦੱਸਿਆ ਕਿ ਇਸ ਦੀ ਕਹਾਣੀ 1950 ਤੋਂ 2025 ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਇਹ ਫਿਲਮ ਪੰਜਾਬ ਦੇ ਬਦਲਦੇ ਰੰਗਾਂ, ਸਮਾਜ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਹੈ। ਉਸ ਨੇ ਅੱਗੇ ਕਿਹਾ ਕਿ ਇਹ ਫਿਲਮ ਚੰਡੀਗੜ੍ਹ ਵਿੱਚ ਸ਼ੂਟ ਕੀਤੀ ਗਈ ਸੀ ਅਤੇ ਇਸ ਵਿੱਚ ਸੱਚਮੁੱਚ ਪੰਜਾਬੀ ਮਾਹੌਲ ਹੈ। ਸ਼ਹਿਨਾਜ਼ ਮੁਤਾਬਕ ਜਦੋਂ ਦਰਸ਼ਕ ਇਸ ਨੂੰ ਦੇਖਣਗੇ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਕਹਾਣੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਹੈ।

ਸ਼ਹਿਨਾਜ਼ ਨੇ ਦੱਸਿਆ ਕਿ ਇਹ ਫਿਲਮ ਅਸਲ ਵਿੱਚ 19 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਇਸ ਦੀ ਰਿਲੀਜ਼ ਮਿਤੀ ਹੁਣ 31 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਉਸ ਨੇ ਉਮੀਦ ਪ੍ਰਗਟਾਈ ਕਿ ਫਿਲਮ ਨੂੰ ਨਾ ਸਿਰਫ਼ ਪੰਜਾਬ ਤੋਂ ਸਗੋਂ ਦੇਸ਼-ਵਿਦੇਸ਼ ਦੇ ਦਰਸ਼ਕਾਂ ਤੋਂ ਵੀ ਬਹੁਤ ਪਿਆਰ ਮਿਲੇਗਾ। ਸ਼ਹਿਨਾਜ਼ ਨੇ ਕਿਹਾ ਕਿ ਸਾਡੀ ਪੂਰੀ ਟੀਮ ਨੇ ਪੰਜਾਬੀ ਸਿਨੇਮਾ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਮਿਹਨਤ ਕੀਤੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0