ਲੁਧਿਆਣਾ : ਪਾਰਕ ‘ਚ ਖੇਡਦਾ ਬੱਚਾ ਸੀਵਰੇਜ ‘ਚ ਡਿੱਗਿਆ, ਰੌਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਬਚਾਇਆ ਜਾਨ

Oct 26, 2025 - 07:31
 0  0
ਲੁਧਿਆਣਾ : ਪਾਰਕ ‘ਚ ਖੇਡਦਾ ਬੱਚਾ ਸੀਵਰੇਜ ‘ਚ ਡਿੱਗਿਆ, ਰੌਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਬਚਾਇਆ ਜਾਨ

ਲੁਧਿਆਣਾ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਪਾਰਕ ‘ਚ ਖੇਡਦਾ ਇੱਕ ਮਾਸੂਮ ਬੱਚਾ ਖੁੱਲ੍ਹੇ ਸੀਵਰੇਜ ‘ਚ ਡਿੱਗ ਗਿਆ। ਬੱਚਾ ਕਾਫ਼ੀ ਸਮੇਂ ਤੱਕ ਮਦਦ ਲਈ ਚੀਕਦਾ ਰਿਹਾ। ਇਸ ਦੌਰਾਨ, ਉੱਥੋਂ ਗੁਜ਼ਰਦੇ ਇਕ ਹੋਰ ਬੱਚੇ ਨੇ ਰੌਲਾ ਪਾਇਆ ਅਤੇ ਨੇੜਲੇ ਲੋਕਾਂ ਨੂੰ ਇਕੱਠਾ ਕੀਤਾ। ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਨਿਵਾਸੀ ਮੌਕੇ ‘ਤੇ ਪਹੁੰਚੇ ਅਤੇ ਇੱਕ ਨੌਜਵਾਨ ਨੇ ਹਿੰਮਤ ਦਿਖਾਉਂਦੇ ਹੋਏ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਖੁਸ਼ਕਿਸਮਤੀ ਨਾਲ, ਬੱਚੇ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਆਈਆਂ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ ਅਤੇ ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ, ਜਿੱਥੇ ਇਹ ਹਾਦਸਾ ਵਾਪਰਿਆ, ਉੱਥੇ ਨੇੜੇ ਹੀ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ ਅਤੇ ਬੱਚੇ ਅਕਸਰ ਉਸ ਪਾਰਕ ਵਿਚ ਖੇਡਣ ਆਉਂਦੇ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਮੈਨਹੋਲ ਦਾ ਢੱਕਣ ਕਾਫ਼ੀ ਸਮੇਂ ਤੋਂ ਖੁੱਲ੍ਹਾ ਪਿਆ ਸੀ ਅਤੇ ਇਸ ਬਾਰੇ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਕਲੋਨੀ ਦੇ ਹੋਰ ਹਿੱਸਿਆਂ ਵਿਚ ਵੀ ਕਈ ਥਾਵਾਂ ਤੇ ਸੀਵਰੇਜ ਦੇ ਢੱਕਣ ਖੁੱਲ੍ਹੇ ਪਏ ਹਨ, ਜਿਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਜਾਨ ਨੂੰ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ।

ਇਲਾਕੇ ਦੇ ਵਸਨੀਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਾਰੇ ਖੁੱਲ੍ਹੇ ਮੈਨਹੋਲ ਤੁਰੰਤ ਬੰਦ ਕਰਵਾਏ ਜਾਣ।

ਇਸ ਮਾਮਲੇ ‘ਤੇ ਹਲਕੇ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲ ਗਈ ਹੈ ਅਤੇ ਇਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਜੇਕਰ ਕਿਸੇ ਨਗਰ ਨਿਗਮ ਅਧਿਕਾਰੀ ਦੀ ਲਾਪਰਵਾਹੀ ਸਾਹਮਣੇ ਆਈ, ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0