ਮੁਅੱਤਲ DIG ਹਰਚਰਨ ਭੁੱਲਰ ਦੇ ਘਰ ਮੁੜ CBI ਦੀ ਰੇਡ! ਚੰਡੀਗੜ੍ਹ ਕੋਠੀ ‘ਚ ਪਹੁੰਚੇ ਅਧਿਕਾਰੀ

Oct 23, 2025 - 08:33
 0  1
ਮੁਅੱਤਲ DIG ਹਰਚਰਨ ਭੁੱਲਰ ਦੇ ਘਰ ਮੁੜ CBI ਦੀ ਰੇਡ! ਚੰਡੀਗੜ੍ਹ ਕੋਠੀ ‘ਚ ਪਹੁੰਚੇ ਅਧਿਕਾਰੀ

ਰਿਸ਼ਵਤ ਕੇਸ ਵਿਚ ਫੜੇ ਪੰਜਾਬ ਦੇ ਸਸਪੈਂਡ ਹੋਏ DIG ਹਰਚਰਨ ਸਿੰਘ ਭੁੱਲਰ ਦੇ ਘਰ 8 ਦਿਨ ਬਾਅਦ ਦੁਬਾਰਾ CBI ਦੀ ਟੀਮ ਪਹੁੰਚੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਕਰੀਬ ਢਾਈ ਵਜੇ ਦਿੱਲੀ ਦੀ ਗੱਡੀ ਵਿਚ 11 ਅਧਿਕਾਰੀ ਆਏ ਅਤੇ ਉਦੋਂ ਤੋਂ ਉਹ ਘਰ ਖੰਗਾਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਦਸਤਾਵੇਜ਼ ਉਸ ਦੇ ਘਰ ਵਿੱਚ ਹਨ, ਜਿਨ੍ਹਾਂ ਨੂੰ ਬਰਾਮਦ ਕੀਤਾ ਜਾਣਾ ਹੈ।

ਇਸ ਤੋਂ ਪਹਿਲਾਂ ਸੀਬੀਆਈ ਨੇ ਉਸ ਦੇ ਘਰ ਤੋਂ 7.5 ਕਰੋੜ ਰੁਪਏ ਨਕਦ, ਕੁਝ ਜਾਇਦਾਦ ਦੇ ਦਸਤਾਵੇਜ਼, ਮਹਿੰਗੀਆਂ ਘੜੀਆਂ ਅਤੇ ਸ਼ਰਾਬ ਬਰਾਮਦ ਕੀਤੀ ਸੀ। ਇਸ ਤੋਂ ਇਲਾਵਾ ਇੱਕ ਬੈਂਕ ਲਾਕਰ ਤੋਂ ਕੁਝ ਜ਼ਮੀਨੀ ਦਸਤਾਵੇਜ਼ ਅਤੇ ਸੋਨਾ ਬਰਾਮਦ ਕੀਤਾ ਗਿਆ ਸੀ।

CBI SPECIAL COURT REMANDED DIG BHULLAR TO JUDICIAL CUSTODY FOR 14 DAYS,  SENT TO BURAIL JAIL , MORE RECOVERIES FROM SAMRALA FARM

CBI ਨੇ 16 ਅਕਤੂਬਰ ਨੂੰ ਡੀਆਈਜੀ ਭੁੱਲਰ ਅਤੇ ਉਸ ਦੇ ਏਜੰਟ ਕ੍ਰਿਸ਼ਨੂ ਨੂੰ ਗ੍ਰਿਫਤਾਰ ਕੀਤਾ ਸੀ। ਏਜੰਟ ਕ੍ਰਿਸ਼ਨੂ ਨੂੰ ਪਹਿਲਾਂ ਸੈਕਟਰ 21 ਵਿੱਚ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਆਕਾਸ਼ ਬੱਤਰਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਸੀ। ਫਿਰ ਸੀਬੀਆਈ ਨੇ ਡੀਆਈਜੀ ਦੇ ਨਾਲ ਮਿਲ ਕੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

ਦੋਸ਼ੀ ਕ੍ਰਿਸ਼ਨੂ ਹੀ DIG ਨੂੰ ਰਿਸ਼ਵਤ ਲਈ ਸ਼ਿਕਾਰ ਲੱਭ ਕੇ ਦਿੰਦਾ ਸੀ। ਉਹ DIG ਦਾ ਪ੍ਰਾਈਵੇਟ ਆਦਮੀ ਹੈ। ਚੰਡੀਗੜ੍ਹ ਸਪੈਸ਼ਲ CBI ਕੋਰਟ ਨੇ ਦੋਵਾਂ ਨੂੰ 31 ਅਕਤੂਬਰ ਤੱਕ ਨਿਆਇਕ ਹਿਰਾਸਤ ਵਿਚ ਭੇਜਿਆ ਹੈ। DIG ਨੂੰ ਸਰਕਾਰ ਸਸਪੈਂਡ ਕਰ ਚੁੱਕੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0