ਬਾਲੀਵੁੱਡ ਅਦਾਕਾਰਾ ਪਲਕ ਤਿਵਾਰੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਗੁਰਬਾਣੀ ਦਾ ਆਨੰਦ ਮਾਣਿਆ
ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਪਲਕ ਤਿਵਾਰੀ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਉਸ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਹ ਨੀਲੇ ਰੰਗ ਦਾ ਸੂਟ ਪਹਿਨੀਂ ਨਜਰ ਆਈ। ਉਸ ਦਾ ਸਿਰ ਦੁਪੱਟੇ ਨਾਲ ਢਕਿਆ ਹੋਇਆ ਸੀ।
ਪਲਕ ਤਿਵਾਰੀ ਉੱਥੇ ਇੱਕ ਆਮ ਸ਼ਰਧਾਲੂ ਵਾਂਗ ਰਹੀ, ਹਾਲਾਂਕਿ ਉਸ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਵਿਸ਼ੇਸ਼ ਯਾਤਰਾ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ। ਇੱਕ ਫੋਟੋ ਵਿੱਚ ਉਹ ਪਰਿਕਰਮਾ ਵਿੱਚ ਬੈਠ ਕੇ ਸ਼ਾਂਤੀ ਨਾਲ ਗੁਰਬਾਣੀ ਦਾ ਆਨੰਦ ਮਾਣਦੀ ਦਿਖਾਈ ਦੇ ਰਹੀ ਹੈ, ਜਦੋਂ ਕਿ ਦੂਜੀ ਵਿੱਚ ਉਹ ਹੱਥ ਜੋੜ ਕੇ ਖੜ੍ਹੀ ਦਿਖਾਈ ਦੇ ਰਹੀ ਹੈ।

ਪਲਕ ਤਿਵਾਰੀ ਨੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਕਰੀਬ ਅੱਧੇ ਘੰਟੇ ਤੱਕ ਪਰਿਕਰਮਾ ਵਿਚ ਬੈਠ ਕੇ ਗੁਰਬਾਣੀ ਕੀਰਤਨ ਸੁਣਿਆ ਤੇ ਅਧਿਆਤਮਿਕ ਵਾਤਾਵਰਣ ਨੂੰ ਮਹਿਸੂਸ ਕੀਤਾ। ਆਪਣੀਪੋਸਟ ਦੇ ਕੈਪਸ਼ਨ ਵਿਚ ਪਲਕ ਨੇ ਲਿਖਿਆ ਕਿ ਇਹ ਉਸ ਦ ਗੋਲਡਨ ਟੈਂਪਲ ਦ ਪਹਿਲਾ ਦੌਰਾ ਸੀ, ਪਰ ਜਿਵੇਂ ਉਸ ਨੇ ਸੋਚਿਆ ਸੀ, ਉਹੋ ਜਿਹਾ ਹੀ ਅਨੁਭਵ ਉਸ ਨੂੰ ਇਥੇ ਆ ਕੇ ਮਹਿਸੂਸ ਹੋਇਆ।
ਪਲਕ ਤਿਵਾਰੀ ਨੇ ਆਪਣੀ ਸ਼ੁਰੂਆਤ 2023 ਵਿੱਚ ਸਲਮਾਨ ਖਾਨ ਦੀ ਫਿਲਮ “ਕਿਸ ਕਾ ਭਾਈ ਕਿਸੀ ਕੀ ਜਾਨ” ਨਾਲ ਕੀਤੀ ਸੀ। ਫਿਲਮ ਵਿੱਚ ਪੂਜਾ ਹੇਗੜੇ, ਵੈਂਕਟੇਸ਼, ਭੂਮਿਕਾ ਚਾਵਲਾ, ਜਗਪਤੀ ਬਾਬੂ, ਵਿਜੇਂਦਰ ਸਿੰਘ, ਰਾਘਵ ਜੁਆਲ, ਜੱਸੀ ਗਿੱਲ, ਸਿਧਾਰਥ ਨਿਗਮ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਵਿਨਾਲੀ ਭਟਨਾਗਰ ਅਤੇ ਸਤੀਸ਼ ਕੌਸ਼ਿਕ ਵੀ ਸਨ।

ਵੀਡੀਓ ਲਈ ਕਲਿੱਕ ਕਰੋ -:
What's Your Reaction?
Like
0
Dislike
0
Love
0
Funny
0
Angry
0
Sad
0
Wow
0