ਪੰਜਾਬ ‘ਚ ਮੁੜ ਹੋਵੇਗਾ ਬਲੈਕਆਊਟ, ਸਾਰੇ ਜ਼ਿਲ੍ਹਿਆਂ ‘ਚ 27 ਨਵੰਬਰ ਨੂੰ ਰਾਤ 8 ਵਜੇ ਵੱਜਣਗੇ ਸਾਇਰਨ

Sep 16, 2026 - 08:57
 0  0
ਪੰਜਾਬ ‘ਚ ਮੁੜ ਹੋਵੇਗਾ ਬਲੈਕਆਊਟ, ਸਾਰੇ ਜ਼ਿਲ੍ਹਿਆਂ ‘ਚ 27 ਨਵੰਬਰ ਨੂੰ ਰਾਤ 8 ਵਜੇ ਵੱਜਣਗੇ ਸਾਇਰਨ

ਪੰਜਾਬ ਵਿਚ ਇਕ ਵਾਰ ਫਿਰ ਤੋਂ ਬਲੈਕਆਊਟ ਕੀਤਾ ਜਾਵੇਗਾ। 27 ਨਵੰਬਰ 2026 ਨੂੰ ਰਾਤ 8 ਵਜੇ ਬਲੈਕਆਊਟ ਹੋਵੇਗਾ। ਮੌਕ ਡਰਿੱਲ ਵੀ ਕੀਤੀ ਜਾਵੇਗੀ ਜਿਸ ਦੇ ਚੱਲਦਿਆਂ ਇਹ ਬਲੈਕ ਆਊਟ ਕੀਤਾ ਜਾਵੇਗਾ। 

ਪੰਜਾਬ ਵਿਚ ਏਅਰ ਰੈੱਡ ਤੇ ਬਲੈਕਆਊਟ ਦੀ ਤਿਆਰੀ ਕੀਤੀ ਜਾ ਰਹੀ ਹੈ। ਬਲੈਕਆਊਟ ਦੇ ਨਾਲ ਸਾਇਰਨ ਵੀ ਵੱਜਣਗੇ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ 27 ਨਵੰਬਰ ਨੂੰ ਮੌਕ ਡਰਿਲ ਕਰਵਾਈ ਜਾਵੇਗੀ ਤੇ ਇਸ ਦੌਰਾਨ ਬਲੈਕ ਆਊਟ ਵੀ ਕੀਤਾ ਜਾਵੇਗਾ। ਇਹ ਮੌਕ ਡਰਿੱਲ ਸਿਵਲ ਡਿਫੈਂਸ ਦਾ ਜਾਇਜ਼ਾ ਲੈਣ ਤੇ ਇਸ ਨੂੰ ਮਜ਼ਬੂਤ ਬਣਾਉਣ ਲਈ ਕੀਤੀ ਜਾ ਰਹੀ ਹੈ।

ਇਸ ਮੌਕੇ ਸੰਬੰਧਤ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਫੈਂਸ ਵੱਲੋਂ ਮੌਕ ਡਰਿਲ ਵਾਲੇ ਖੇਤਰਾਂ ਵਿਚ ਬਲੈਕਆਊਟ ਕੀਤਾ ਜਾਵੇਗਾ। ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕ ਡਲਿੱਰ ਇਕ ਵਾਰਨਿੰਗ ਸਾਇਰਨ ਸਿਗਨਲ ਨਾਲ ਸ਼ੁਰੂ ਹੋਵੇਗੀ। 2 ਮਿੰਟ ਲਈ ਸਾਇਰਨ ਵਜਾਇਆ ਜਾਵੇਗਾ ਤੇ ਫਿਰ ਬਲੈਕਆਊਟ ਕੀਤਾ ਜਾਵੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0