ਪਾਕਿ ਭੇਜਣ ਲਈ ਸਰਬਜੀਤ ਕੌਰ ਦੀ ਗਵਾਹੀ ਭਰਨ ਵਾਲੇ ਸਾਬਕਾ ਨੰਬਰਦਾਰ ਨੇ ਕੀਤੇ ਵੱਡੇ ਖੁਲਾਸੇ

Nov 18, 2025 - 13:05
Nov 18, 2025 - 08:05
 0  1
ਪਾਕਿ ਭੇਜਣ ਲਈ ਸਰਬਜੀਤ ਕੌਰ ਦੀ ਗਵਾਹੀ ਭਰਨ ਵਾਲੇ ਸਾਬਕਾ ਨੰਬਰਦਾਰ ਨੇ ਕੀਤੇ ਵੱਡੇ ਖੁਲਾਸੇ

ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਮਾਮਲੇ ਵਿੱਚ ਦੀ ਗਵਾਹੀ ਭਰਨ ਵਾਲੇ ਸਾਬਕਾ ਨੰਬਰਦਾਰ ਵੱਲੋਂ ਵੱਡੇ ਖੁਲਾਸੇ ਸਾਹਮਣੇ ਆਏ ਹਨ। ਸਾਬਕਾ ਨੰਬਰਦਾਰ ਅਰਜਨ ਸਿੰਘ ਨੇ ਕਿਹਾ ਕਿ ਸਰਬਜੀਤ ਮੇਰੇ ਕੋਲ ਫਾਰਮ ਲੈ ਕੇ ਆਈ ਸੀ, ਕਹਿੰਦੀ ਸੀ ਕਿ ਮੈਂ ਪਾਕਿਸਤਾਨ ਜਾਣਾ ਦਰਸ਼ਨ ਕਰਨ ਲਈ ਤੇ ਤੁਸੀਂ ਦਸਤਖਤ ਕਰ ਦਿਓ ਤਾਂ ਮੈਂ ਦਸਤਖਤ ਕਰ ਦਿੱਤੇ।

ਨੰਬਰਦਾਰ ਨੇ ਕਿਹਾ ਕਿ ਪਿਛਲੇ ਸਾਲ ਉਹ ਸਾਡੇ ਨਾਲ ਕਰਤਾਰਪੁਰ ਵੀ ਗਈ ਸੀ। ਉਥੇ ਅਸੀਂ 3 ਘੰਟੇ ਰੁਕੇ ਸੀ, ਉਥੇ ਉਸ ਨੂੰ ਕੋਈ ਬੰਦਾ ਨਹੀਂ ਮਿਲਿਆ। ਉਸ ਕੋਲ ਪਾਸਪੋਰਟ ਵੀ ਸੀ। ਉਸ ਨੇ ਕਿਹਾ ਕਿ ਸਾਬਕਾ ਨੰਬਰਦਾਰ ਹੋਣ ਕਰਕੇ ਉਸ ਨੇ ਮੇਰੇ ਕੋਲੋਂ ਦਸਤਖਤ ਕਰਵਾਏ ਸਨ। ਉਸ ਦੀ ਕੋਈ ਮਾੜੀ ਹਰਕਤ ਵੀ ਨਹੀਂ ਦੇਖੀ ਸੀ, ਨਾ ਹੀ ਉਸ ਦਾ ਕੋਈ ਪਿੰਡ ਵਿਚ ਕੋਈ ਕੇਸ ਆਇਆ, ਨਾ ਹੀ ਉਸ ਦੀ ਕਦੇ ਕੋਈ ਜਮਾਨਤ ਨਹੀਂ ਦਿੱਤੀ। ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਕਿ ਇਹ ਗਲਤ ਜਨਾਨੀ ਹੈ।

ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ 40 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਸ ਦੇ ਪਰਿਵਾਰ ਵਿਚ ਦੋ ਮੁੰਡੇ ਹਨ, ਜੋਕਿ ਵਿਆਹੇ ਹੋਏ ਹਨ ਤੇ ਉਸ ਦੀਆਂ ਪੋਤਰੀਆਂ ਵੀ ਹਨ। ਕੋਠੀ, ਟਰੈਕਟਰ-ਟਰਾਲੀ ਜਮੀਨ ਸਭ ਕੁਝ ਹੈ। ਉਸ ਨੇ ਕਿਹਾ ਕਿ ਅਸੀਂ ਤਾਂ ਉਸ ਨੂੰ ਚੰਗੇ ਪਾਸੇ ਤੋਰਿਆ ਸੀ ਕਿ ਜਾ ਕੇ ਦਰਸ਼ਨ ਕਰਕੇ ਆਵੇ, ਅਸੀਂ ਰੋਕ ਨਹੀਂ ਮਾਰੀ।

ਦੱਸ ਦੇਈਏ ਕਿ ਭਾਰਤੀ ਇਮੀਗ੍ਰੇਸ਼ਨ ਰਿਕਾਰਡਾਂ ਅਨੁਸਾਰ ਸਰਬਜੀਤ ਕੌਰ 4 ਨਵੰਬਰ ਨੂੰ ਅਟਾਰੀ ਸਰਹੱਦ ਰਾਹੀਂ 1,932 ਸ਼ਰਧਾਲੂਆਂ ਦੇ ਸਮੂਹ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਗਈ ਸੀ। ਹਾਲਾਂਕਿ, ਇਹ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਆਖਰੀ ਜਥਾ 10 ਦਿਨਾਂ ਦੀ ਯਾਤਰਾ ਅਤੇ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਬਾਅਦ ਭਾਰਤ ਪਹੁੰਚਿਆ। ਹੁਣ ਤੱਕ 1,922 ਸ਼ਰਧਾਲੂ ਆਪਣੇ ਵਤਨ ਵਾਪਸ ਪਰਤ ਚੁੱਕੇ ਹਨ ਪਰ ਔਰਤ, ਸਰਬਜੀਤ ਕੌਰ, ਘਰ ਵਾਪਸ ਨਹੀਂ ਆਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤ ਨੇ 4 ਨਵੰਬਰ ਨੂੰ ਜਥੇ ਵਿੱਚ ਸ਼ਾਮਲ ਹੋਣ ਅਤੇ ਪਾਕਿਸਤਾਨ ਦੀ ਯਾਤਰਾ ਕਰਨ ਵੇਲੇ ਪਾਕਿਸਤਾਨੀ ਇਮੀਗ੍ਰੇਸ਼ਨ ਦਫ਼ਤਰ ਵਿੱਚ ਭਰੇ ਗਏ ਫਾਰਮ ਵਿੱਚ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡ ਦਿੱਤੀ ਸੀ ਅਤੇ ਆਪਣੀ ਨੈਸ਼ਨੈਲਿਟੀ ਜਾਂ ਪਾਸਪੋਰਟ ਨੰਬਰ ਨਹੀਂ ਦਿੱਤਾ ਸੀ।

ਬਾਅਦ ਵਿਚ ਖੁਲਾਸਾ ਹੋਇਆ ਕਿ ਉਸ ਨੇ ਪਾਕਿਸਤਾਨ ਵਿਚ ਨਾਂਅ ਬਦਲ ਕੇ ਨਿਕਾਹ ਕਰਵਾ ਲਿਆ ਹੈ। ਉਸ ਦਾ ਨਿਕਾਹ ਤੋਂ ਬਾਅਦ ਨਾਂ ਵੀ ਬਦਲ ਕੇ ਸਰਬਜੀਤ ਕੌਰ ਤੋਂ ਨੂਰ ਹੁਸੈਨ ਰੱਖ ਦਿੱਤਾ ਗਿਆ ਹੈ। ਨਿਕਾਹ ਦਾ ਸਰਟੀਫਿਕੇਟ ਉਸ ਨੂੰ ਪਾਕਿਸਤਾਨ ਦੀ ਇੱਕ ਮਸਜਿਦ ਵੱਲੋਂ ਦਿੱਤਾ ਗਿਆ ਹੈ, ਜਿਥੇ ਉਸ ਦਾ ਨਿਕਾਹ ਹੋਇਆ ਸੀ। ਜਾਣਕਾਰੀ ਮੁਤਾਬਕ ਸਰਬਜੀਤ ਕੌਰ ‘ਤੇ ਪੰਜਾਬ ‘ਚ ਕਈ ਮੁੱਕਦਮੇ ਦਰਜ ਸਨ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0