ਦੁਬਈ ਹਮਲੇ ਵਿਚਾਲੇ ਏਅਰਪੋਰਟ ‘ਤੇ ਫਸੀ ਅਮੀਸ਼ਾ ਪਟੇਲ, ਬੋਲੀ- ‘ਇਹ ਜੰਗ ਕਦੋਂ ਖਤਮ ਹੋਵੇਗੀ’

May 5, 2026 - 09:00
 0  2
ਦੁਬਈ ਹਮਲੇ ਵਿਚਾਲੇ ਏਅਰਪੋਰਟ ‘ਤੇ ਫਸੀ ਅਮੀਸ਼ਾ ਪਟੇਲ, ਬੋਲੀ- ‘ਇਹ ਜੰਗ ਕਦੋਂ ਖਤਮ ਹੋਵੇਗੀ’

ਦੁਬਈ ਵਿੱਚ ਹਾਲ ਹੀ ਵਿੱਚ ਹੋਏ ਮਿਜ਼ਾਈਲ ਹਮਲਿਆਂ ਦਾ ਅਸਰ ਅਮੀਸ਼ਾ ਪਟੇਲ ‘ਤੇ ਪਿਆ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਨਿਊਯਾਰਕ ਤੋਂ ਮੁੰਬਈ ਲਈ ਰਵਾਨਾ ਹੋਈ ਸੀ। ਉਸਦੀ ਫਲਾਈਟ ਦੁਬਈ ਵਿੱਚ ਉਤਰਨ ਵਾਲੀ ਸੀ, ਪਰ ਅਚਾਨਕ ਹੋਏ ਹਮਲਿਆਂ ਕਰਕੇ ਫਲਾਈਟ ਨੂੰ ਡਾਇਵਰਟ ਕਰ ਦਿੱਤਾ ਗਿਆ ਤੇ ਅਦਾਕਾਰਾ ਮਸਕਟ ਵਿੱਚ ਫਸ ਗਈ।

ਅਮੀਸ਼ਾ ਪਟੇਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ, “ਮੈਂ ਨਿਊਯਾਰਕ ਤੋਂ ਐਮੀਰੇਟਸ ‘ਤੇ ਮੁੰਬਈ ਵਾਪਸ ਜਾ ਰਹੀ ਸੀ। ਜਿਵੇਂ ਹੀ ਅਸੀਂ ਦੁਬਈ ਵਿੱਚ ਉਤਰਨ ਵਾਲੇ ਸੀ, ਯੂਏਈ ਵਿੱਚ ਤਾਜ਼ਾ ਮਿਜ਼ਾਈਲ ਹਮਲਿਆਂ ਕਾਰਨ ਏਅਰਸਪੇਸ ਬੰਦ ਕਰ ਦਿੱਤਾ ਗਿਆ ਸੀ। ਸਾਨੂੰ ਹੁਣ ਮਸਕਟ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਅਸੀਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਇਹ ਜੰਗ ਆਖਰਕਾਰ ਕਦੋਂ ਖਤਮ ਹੋਵੇਗੀ?”

ਅਮੀਸ਼ਾ ਪਟੇਲ ਨੇ ਇੱਕ ਪੋਸਟ ਵੀ ਸਾਂਝੀ ਕੀਤੀ। ਇਸ ਵਿੱਚ ਉਸ ਨੇ ਦੁਬਈ ਹਵਾਈ ਅੱਡੇ ਦੀ ਇੱਕ ਫੋਟੋ ਕੈਪਸ਼ਨ ਦਿੱਤੀ, “ਦੁਬਈ ਹਵਾਈ ਅੱਡੇ ‘ਤੇ ਘੰਟੇ ਬੀਤ ਗਏ ਹਨ ਅਤੇ ਇੰਤਜ਼ਾਰ ਜਾਰੀ ਹੈ। ਮੈਂ ਮੁੰਬਈ ਘਰ ਵਾਪਸ ਆਉਣ ਲਈ ਉਡੀਕ ਨਹੀਂ ਕਰ ਸਕਦੀ।”

ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ, ਈਸ਼ਾ ਗੁਪਤਾ, ਦੀਆ ਮਿਰਜ਼ਾ, ਸੋਨਲ ਚੌਹਾਨ, ਲਾਰਾ ਦੱਤਾ ਸਮੇਤ ਕਈ ਅਭਿਨੇਤਰੀਆਂ ਇਜ਼ਰਾਈਲ-ਈਰਾਨ ਯੁੱਧ ਦੀ ਸਥਿਤੀ ਦੇ ਵਿਚਕਾਰ ਦੁਬਈ ਵਿੱਚ ਫਸੀਆਂ ਹੋਈਆਂ ਸਨ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0