ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਭਰਾ ਮਨਦੀਪ ਸਿੱਧੂ ਦਾ ਬਿਆਨ-‘ ਬਾਈ ਨਾਲ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ ‘

Feb 15, 2026 - 06:14
 0  1
ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਭਰਾ ਮਨਦੀਪ ਸਿੱਧੂ ਦਾ ਬਿਆਨ-‘ ਬਾਈ ਨਾਲ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ ‘

ਦੀਪ ਸਿੱਧੂ ਦਾ ਦੇਹਾਂਤ 15 ਫਰਵਰੀ 2022 ਨੂੰ ਇਕ ਸੜਕ ਹਾਦਸੇ ਵਿਚ ਹੋਇਆ ਸੀ, ਅੱਜ ਦੀਪ ਸਿੱਧੂ ਦੀ ਬਰਸੀ ਮੌਕੇ ਭਰਾ ਮਨਦੀਪ ਸਿੱਧੂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਦੀਪ ਬਾਈ ਦਾ ਜਾਣਾ ਬਹੁਤ ਔਖਾ ਸਮਾਂ ਸੀ। ਘਰ ‘ਚ ਵੱਡੇ ਹੋਣ ਨਾਤੇ ਬਾਈ ਸਾਡੇ ਪਿਓ ਦੀ ਥਾਂ ‘ਤੇ ਸੀ। ਬਾਈ ਦੇ ਜਾਣ ਦਾ ਪਰਿਵਾਰ ਦੇ ਨਾਲ- ਨਾਲ ਪੰਜਾਬ ਤੇ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ । ਬਾਈ ਨੂੰ ਚਾਹੁਣ ਵਾਲਿਆਂ ਦੀ ਗਿਣਤੀ ‘ਚ ਅੱਜ ਵੀ ਕੋਈ ਕਮੀ ਨਹੀਂ ਆਈ।

ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਵੀ ਭਰਾ ਮਨਦੀਪ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਬਾਈ ਦੀ ਮੌਤ ਨੂੰ ਦਿਖਾਇਆ ਕੁਝ ਹੋਰ ਗਿਆ ਸੀ ਪਰ ਅਸਲੀਅਤ ਕੁਝ ਹੋਰ ਸੀ । ਅਸੀਂ ਕਾਨੂੰਨੀ ਲੜਾਈ ਅੱਜ ਵੀ ਲੜ ਰਹੇ ਹਾਂ। ਬਾਈ ਨਾਲ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ। ਉਸ ਸਮੇਂ ਅਸੀਂ ਇਸ ਚੀਜ਼ ਨੂੰ ਨਹੀਂ ਸਮਝ ਸਕੇ। ਔਖੇ ਵੇਲੇ ਕਰੀਬੀ ਵੀ ਦੀਪ ਬਾਈ ਦਾ ਸਾਥ ਛੱਡ ਗਏ ਸੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0