ਕੰਗਨਾ ਰਣੌਤ ‘ਤੇ ਚੱਲੇਗਾ ਦੇਸ਼ਧ੍ਰੋਹ ਦਾ ਕੇਸ! ਕਿਸਾਨਾਂ ਤੇ ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀਆਂ ਦਾ ਮਾਮਲਾ

Nov 12, 2025 - 08:51
 0  0
ਕੰਗਨਾ ਰਣੌਤ ‘ਤੇ ਚੱਲੇਗਾ ਦੇਸ਼ਧ੍ਰੋਹ ਦਾ ਕੇਸ! ਕਿਸਾਨਾਂ ਤੇ ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀਆਂ ਦਾ ਮਾਮਲਾ

ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਮੁਸ਼ਕਲਾਂ ਵਿਚ ਘਿਰਦੀ ਨਜਰ ਆ ਰਹੀ ਹੈ। ਇੱਕ ਪਾਸੇ ਉਸ ਖਿਲਾਫ ਪੰਜਾਬ ਵਿਚ ਮਹਿਲਾ ਕਿਸਾਨ ‘ਤੇ ਵਿਵਾਦਿਤ ਟਿੱਪਣੀ ਦਾ ਕੇਸ ਚੱਲ ਰਿਹਾ ਹੈ ਤੇ ਹੁਣ ਇੱਕ ਹੋਰ ਮਾਮਲੇ ਵਿਚ ਉਹ ਮੁਸ਼ਕਲਾਂ ਵਿਚ ਫਸਦੀ ਦਿਖਾਈ ਦੇ ਰਹੀ ਹੈ। ਆਗਰਾ ਵਿਚ ਉਸ ਖਿਲਾਫ ਦੇਸ਼ਦ੍ਰੋਹ ਅਤੇ ਕਿਸਾਨਾਂ ਦੇ ਅਪਮਾਨ ਦਾ ਮੁਕੱਦਮਾ ਚੱਲੇਗਾ। ਬੁੱਦਵਾਰ ਨੂੰ ਸੁਣਵਾਈ ਮਗਰੋਂ ਕੋਰਟ ਨੇ ਕੰਗਨਾ ਖਿਲਾਫ ਦਾਇਰ ਹੋਈ ਰਿਵੀਜਨ ਪਟੀਸ਼ਨ ਨੂੰ ਸਵੀਕਾਰ ਕਰ ਲਿਆ। 10 ਨਵੰਬਰ ਨੂੰ ਅਦਾਲਤ ਨੇ ਵਕੀਲਾਂ ਦੀ ਬਹਿਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਦੱਸ ਦੇਈਏ ਕਿ ਆਗਰਾ ਵਿਚ ਵਕੀਲ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਮਸ਼ੰਕਰ ਸ਼ਰਮਾ ਨੇ 11 ਸਤੰਬਰ, 2024 ਨੂੰ ਕੰਗਨਾ ਰਣੌਤ ਵਿਰੁੱਧ ਮੁਕੱਦਮਾ ਦਾਇਰ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ 26 ਅਗਸਤ, 2024 ਨੂੰ ਆਪਣੇ ਬਿਆਨ ਵਿੱਚ, ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ, ਉਨ੍ਹਾਂ ਦੀਆਂ ਅਤੇ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਸ ਨੇ ਮਹਾਤਮਾ ਗਾਂਧੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਵੀ ਦੋਸ਼ ਲਗਾਇਆ ਸੀ।

ਕੰਗਨਾ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਸੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਵਕੀਲ ਸ਼ਰਮਾ ਨੇ 11 ਸਤੰਬਰ ਨੂੰ ਐਮਪੀ-ਐਮਐਲਏ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ। ਕੰਗਨਾ ‘ਤੇ ਲੱਖਾਂ ਕਿਸਾਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਗਾਉਂਦੇ ਹੋਏ, ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਗਈ ਸੀ।

Actor Kangana Ranaut May Contest Elections, Drops A Big Hint

ਉਸ ਵਿਰੁੱਧ ਦਾਇਰ ਕੀਤੀ ਗਈ ਇਸ ਰਿਵੀਜ਼ਨ ਦੀ ਸੁਣਵਾਈ ਬੁੱਧਵਾਰ ਨੂੰ ਹੋਈ। ਵਿਸ਼ੇਸ਼ ਜੱਜ, ਐਮਪੀ-ਐਮਐਲਏ, ਲੋਕੇਸ਼ ਕੁਮਾਰ ਨੇ ਰਿਵੀਜ਼ਨ ਨੂੰ ਸਵੀਕਾਰ ਕਰ ਲਿਆ ਅਤੇ 6 ਮਈ, 2025 ਨੂੰ ਸ਼ਿਕਾਇਤ ਵਿੱਚ ਦਿੱਤੇ ਗਏ ਹੁਕਮ ਨੂੰ ਰੱਦ ਕਰ ਦਿੱਤਾ। ਉਨ੍ਹਾਂ ਹੇਠਲੀ ਅਦਾਲਤ ਨੂੰ ਬੀਐਨਐਸਐਸ ਦੀ ਧਾਰਾ 225 ਦੇ ਉਪਬੰਧਾਂ ਦੀ ਪਾਲਣਾ ਵਿੱਚ, ਫਾਈਲ ‘ਤੇ ਮੌਜੂਦ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਕੇਸ ਦੀ ਦੁਬਾਰਾ ਸੁਣਵਾਈ ਕਰਨ ਦਾ ਨਿਰਦੇਸ਼ ਦਿੱਤਾ। ਅਗਲੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।

ਅਧੀਨ ਅਦਾਲਤ ਨੇ 6 ਮਈ, 2025 ਨੂੰ ਸ਼ਿਕਾਇਤ ਖਾਰਿਜ ਕਰ ਦਿੱਤੀ। ਮੁਦਈ ਦੇ ਵਕੀਲ ਨੇ ਸੈਸ਼ਨ ਅਦਾਲਤ ਵਿੱਚ ਹੁਕਮ ਦੇ ਵਿਰੁੱਧ ਰਿਵੀਜ਼ਨ ਦਾਇਰ ਕੀਤੀ। ਰਿਵੀਜ਼ਨ ਸੁਣਵਾਈ ਦੌਰਾਨ, ਅਦਾਲਤ ਨੇ ਪਾਇਆ ਕਿ 6 ਮਈ, 2025 ਨੂੰ ਦਿੱਤੇ ਗਏ ਹੁਕਮ ਵਿੱਚ BNSS ਦੀ ਧਾਰਾ 225(1) ਦੇ ਉਪਬੰਧਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਨਤੀਜੇ ਵਜੋਂ ਇਸ ਨੇ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਦੋਵਾਂ ਧਿਰਾਂ ਨੇ ਪਿਛਲੀ ਤਰੀਕ ਨੂੰ ਅਦਾਲਤ ਵਿੱਚ ਦਲੀਲ ਦਿੱਤੀ। ਅਗਲੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0