ਕੇਂਦਰ ਵੱਲੋਂ ਰਾਸ਼ਨ ਕਾਰਡ ਕੱਟੇ ਜਾਣ ‘ਤੇ ਬੋਲੇ CM ਮਾਨ, ਕਿਹਾ-‘ਵੈਰੀਫਿਕੇਸ਼ਨ ਲਈ ਮੰਗਾਂਗੇ 6 ਮਹੀਨੇ ਦਾ ਸਮਾਂ’
ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਵੈਰੀਫਿਕੇਸ਼ਨ ਲਈ 6 ਮਹੀਨੇ ਦਾ ਸਮਾਂ ਮੰਗਿਆ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿਚ 1 ਕਰੋੜ 53 ਲੱਖ ਰਾਸ਼ਨ ਕਾਰਡ ਹੋਲਡਰ ਹਨ। ਹੁਣ ਤੱਕ 1 ਕਰੋੜ 29 ਲੱਖ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ਸਾਨੂੰ ਆਪਣੀ ਪੱਧਰ ‘ਤੇ ਵੈਰੀਫਿਕੇਸ਼ਨ ਪੂਰੀ ਕਰਨ ਦੇਵੇ, ਉਸ ਦੇ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਕਾਰਵਾਈ ਕਰੇ।
CM ਮਾਨ ਨੇ ਕਿਹਾ ਕਿ ਪੰਜਾਬ ਪੂਰੇ ਦੇਸ਼ ਦਾ ਪੇਟ ਭਰਦਾ ਹੈ। ਪੂਰੇ ਦੇਸ਼ ਵਿਚ ਜ਼ਿਆਦਾਤਰ ਕਣਕ ਦੀ ਸਪਲਾਈ ਅਸੀਂ ਕਰਦੇ ਹਾਂ ਲਿਹਾਜ਼ਾ ਸਾਡੇ ਰਾਸ਼ਨ ਕਾਰਡ ਕੱਟ ਕੇ ਪੰਜਾਬੀਆਂ ਨੂੰ ਭੁੱਖੇ ਮਾਰਨ ਦੀ ਕੋਈ ਨਾ ਸੋਚੇ। ਜਦੋਂ ਤੱਕ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਕਿਸੇ ਵੀ ਰਾਸ਼ਨ ਕਾਰਡ ਹੋਲਡਰ ਨੂੰ ਰਾਸ਼ਨ ਤੋਂ ਵਾਂਝਾ ਨਹੀਂ ਹੋਣ ਦੇਵਾਂਗਾ ਭਾਵੇਂ ਉਨ੍ਹਾਂ ਲਈ ਵੱਖਰੀ ਵਿਵਸਥਾ ਸੂਬਾ ਸਰਕਾਰ ਨੂੰ ਕਿਉਂ ਨਾ ਕਰਨੀ ਪਵੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਪਾਣੀ ਦੀ ਕਮੀ ਹੁੰਦੀ ਹੈ ਤਾਂ ਹਰਿਆਣਾ ਤੇ ਰਾਜਸਥਾਨ ਪਾਣੀ ਲਈ ਰੌਲਾ ਪਾਉਂਦੇ ਹਨ ਤੇ ਹੁਣ ਸਾਡੇ ਜ਼ਿਲ੍ਹੇ ਹੜ੍ਹ ਦੀ ਵਜ੍ਹਾ ਨਾਲ ਡੁੱਬ ਰਹੇ ਹਨ ਤਾਂ ਹੁਣ ਕੋਈ ਮੁੱਖ ਮੰਤਰੀ ਪਾਣੀ ਨਹੀਂ ਮੰਗ ਰਿਹਾ। ਨਾਲ ਹੀ ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤ ਖੇਤਰਾਂ ਵਿਚ ਕਿਸਾਨਾਂ ਨੂੰ ਮੁਆਵਜ਼ਾ ਦੇਣਗੇ। ਇਸ ਲਈ ਵਿਸ਼ੇਸ਼ ਗਿਰਦਾਵਰੀ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
What's Your Reaction?
Like
0
Dislike
0
Love
0
Funny
0
Angry
0
Sad
0
Wow
0