ਕਾਕਰੋਚ ਜਨਤਾ ਪਾਰਟੀ ਦੇ ਨਾਂ ‘ਤੇ ਲਿੰਕ ਭੇਜ ਕੇ ਹੋ ਰਿਹਾ ਸਕੈਮ! ਪੰਜਾਬ ਪੁਲਿਸ ਨੇ ਕੀਤਾ ਅਲਰਟ

May 23, 2026 - 09:19
 0  0
ਕਾਕਰੋਚ ਜਨਤਾ ਪਾਰਟੀ ਦੇ ਨਾਂ ‘ਤੇ ਲਿੰਕ ਭੇਜ ਕੇ ਹੋ ਰਿਹਾ ਸਕੈਮ! ਪੰਜਾਬ ਪੁਲਿਸ ਨੇ ਕੀਤਾ ਅਲਰਟ

ਪੰਜਾਬ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਡਿਜੀਟਲ ਸੰਗਠਨ ਕਾਕਰੋਚ ਜਨਤਾ ਪਾਰਟੀ (CJP) ਦੇ ਨਾਂ ‘ਤੇ ਹੁਣ ਸਾਈਬਰ ਠੱਗੀ ਹੋਣ ਲੱਗੀ ਹੈ। ਠੱਗ ਸੀਜੇਪੀ ਦੇ ਨਾਮ ‘ਤੇ ਲੋਕਾਂ ਨੂੰ ਲਿੰਕ ਭੇਜ ਰਹੇ ਹਨ ਅਤੇ ਉਸੇ ਦਨਾਲ ਉਨ੍ਹਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਲੁਧਿਆਣਾ ਪੁਲਿਸ ਨੇ ਇਸ ਨਵੀਂ ਧੋਖਾਧੜੀ ਤੋਂ ਬਚਾਅ ਅਤੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ ਇੱਕ ਵੀਡੀਓ ਜਾਰੀ ਕੀਤਾ ਹੈ।

ਇਸ 42 ਸਕਿੰਟ ਦੇ ਵੀਡੀਓ ਵਿੱਚ, ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਵਿਸਥਾਰ ਵਿੱਚ ਦੱਸਦੇ ਹਨ ਕਿ ਕਿਵੇਂ ਇੱਕ ਛੋਟੀ ਜਿਹੀ ਗਲਤੀ ਲੋਕਾਂ ਨੂੰ ਕੰਗਾਲ ਬਣਾ ਸਕਦੀ ਹੈ।

ਪੁਲਿਸ ਮੁਤਾਬਕ ਸਾਈਬਰ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਵ੍ਹਾਟਸਐਪ ਮੈਸੇਜ ਭੇਜ ਰਹੇ ਹਨ। ਇਹਨਾਂ ਮੈਸੇਜਿਸ ਵਿੱਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਲੀਆਂ ਗੱਲਾਂ ਲਿਖੀਆਂ ਹੋਈਆਂ ਹਨ, ਜਿਵੇਂ ਕਿ “ਦੇਸ਼ ਦੇ ਸਿਸਟਮ ਨੂੰ ਬਦਲਣ ਦਾ ਸਮਾਂ ਆ ਗਿਆ ਹੈ,” ਅਤੇ “ਨੌਜਵਾਨਾਂ ਲਈ ਵਧੀਆ ਮੌਕੇ।” ਇਸ ਮੈਸੇਜ ਨਾਲ “ਕਾਕਰੋਚ ਜਨਤਾ ਪਾਰਟੀ” ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਜਾਂਦੀ ਹੈ ਅਤੇ ਹੇਠਾਂ ਇੱਕ ਲਿੰਕ ਦਿੱਤਾ ਹੁੰਦਾ ਹੈ।

ਵੀਡੀਓ ਵਿੱਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਹ ਵ੍ਹਾਟਸਐਪ ਲਿੰਕ ਅਸਲ ਵਿੱਚ ਇੱਕ ਫਿਸ਼ਿੰਗ ਲਿੰਕ ਹੈ। ਜਿਵੇਂ ਹੀ ਕੋਈ ਵਿਅਕਤੀ, ਭਾਵਨਾਵਾਂ ਜਾਂ ਉਤਸੁਕਤਾ ਵਿੱਚ ਵਹਿ ਕੇ, ਲਿੰਕ ‘ਤੇ ਕਲਿੱਕ ਕਰਦਾ ਹੈ, ਉਸ ਦਾ ਮੋਬਾਈਲ ਫੋਨ ਤੁਰੰਤ ਹੈਕ ਹੋ ਜਾਂਦਾ ਹੈ।

ਇੱਕ ਵਾਰ ਫ਼ੋਨ ਹੈਕ ਹੋਣ ਤੋਂ ਬਾਅਦ ਪੀੜਤ ਦੇ ਫ਼ੋਨ ‘ਤੇ ਸਟੋਰ ਕੀਤੇ ਸਾਰੇ ਬੈਂਕ ਵੇਰਵੇ, ਪਾਸਵਰਡ ਅਤੇ ਨਿੱਜੀ ਡੇਟਾ ਸਕੈਮਰਸ (ਠੱਗਾਂ) ਤੱਕ ਸਿੱਧੇ ਪਹੁੰਚ ਜਾਂਦਾ ਹੈ। ਇਸ ਡਾਟਾ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਵਾਲੇ ਨਾ ਸਿਰਫ਼ ਬੈਂਕ ਖਾਤੇ ਵਿੱਚੋਂ ਸਾਰੇ ਪੈਸੇ ਟ੍ਰਾਂਸਫਰ ਕਰਦੇ ਹਨ ਬਲਕਿ ਪੀੜਤ ਦੇ ਨਾਮ ‘ਤੇ ਲੱਖਾਂ ਰੁਪਏ ਦੇ ਕਰਜ਼ੇ ਵੀ ਲੈ ਸਕਦੇ ਹਨ।

ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੇ ਰੁਝਾਨਾਂ ਜਾਂ ਭਾਵਨਾਤਮਕ ਸੰਦੇਸ਼ਾਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਅਣਜਾਣ ਲਿੰਕਾਂ ‘ਤੇ ਕਲਿੱਕ ਨਾ ਕਰਨ। ਇਹ ਤੁਹਾਡੀ ਜ਼ਿੰਦਗੀ ਦੀ ਬੱਚਤ ਮਿੰਟਾਂ ਵਿੱਚ ਖਤਮ ਕਰ ਸਕਦਾ ਹੈ।

ਠੱਗੀ ਹੋਣ ‘ਤੇ ਕੀ ਕਰਨਾ ਹੈ?
ਜੇ ਕੋਈ ਗਲਤੀ ਨਾਲ ਅਜਿਹੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਘਬਰਾਉਣ ਦੀ ਬਜਾਏ, ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਡਾਇਲ ਕਰੋ। ਸਮੇਂ ਸਿਰ ਸ਼ਿਕਾਇਤ ਦਰਜ ਕਰਨ ਨਾਲ ਤੁਹਾਡੇ ਬੈਂਕ ਖਾਤੇ ਵਿੱਚੋਂ ਚੋਰੀ ਹੋਏ ਪੈਸੇ ਫੜੇ ਜਾਣ ਅਤੇ ਵਾਪਸ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0