PF ਵਾਲਿਆਂ ਲਈ ਵੱਡੀ ਖਬਰ! ਬੇਸਿਕ ਸੈਲਰੀ ਦੀ ਲਿਮਟ 15,000 ਤੋਂ ਵਧਾ ਕੇ ਕੀਤੀ ਗਈ 25,000 ਰੁਪਏ

Sep 16, 2026 - 09:06
 0  1
PF ਵਾਲਿਆਂ ਲਈ ਵੱਡੀ ਖਬਰ! ਬੇਸਿਕ ਸੈਲਰੀ ਦੀ ਲਿਮਟ 15,000 ਤੋਂ ਵਧਾ ਕੇ ਕੀਤੀ ਗਈ 25,000 ਰੁਪਏ

ਜੇਕਰ ਤੁਹਾਡੀ ਬੇਸਿਕ ਸੈਲਰੀ 25 ਹਜ਼ਾਰ ਰੁਪਏ ਹੈ ਤਾਂ ਕੰਪਨੀ ਨੂੰ ਤੁਹਾਡਾ PF ਕੱਟਣਾ ਹੀ ਹੋਵੇਗਾ। ਕੇਂਦਰੀ ਕੈਬਨਿਟ ਨੇ ਬੁੱਧਵਾਰ ਨੇ PF ਲਈ ਬੇਸਿਕ ਸੈਲਰੀ ਲਿਮਟ 15 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰ ਦਿੱਤੀ ਹੈ। ਇਹ ਲਿਮਟ ਸੈਲਰੀ ਤੇ DA ‘ਤੇ ਲਾਗੂ ਹੁੰਦੀ ਹੈ। ਪੂਰੀ CTC ਜਾਂ ਗ੍ਰਾਸ ਸੈਲਰੀ ‘ਤੇ ਨਹੀਂ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ 51 ਲੱਖ ਮੁਲਾਜ਼ਮਾਂ ਨੂੰ PF ਬਚਤ ਤੇ ਪੈਨਸ਼ਨ ਦਾ ਫਾਇਦਾ ਮਿਲੇਗਾ। ਅਜੇ ਦੇਸ਼ 7.89 ਕਰੋੜ ਲੋਕ ਪੀਐੱਮ ਦੇ ਦਾਇਰੇ ਵਿਚ ਆਉਂਦੇ ਹਨ। ਇਸ ਤੋਂ ਪਹਿਲਾਂ 2014 ਵਿਚ ਪੀਐੱਫ ਲਈ ਬੇਸਿਕ ਸੈਲਰੀ ਦੀ ਲਿਮਟ 6500 ਤੋਂ ਵਧ ਕੇ 15 ਹਜ਼ਾਰ ਕੀਤੀ ਗਈ ਸੀ।

ਇਸ ਬਦਲਾਅ ਦਾ ਅਸਰ ਉਨ੍ਹਾਂ ਮੁਲਾਜ਼ਮਾਂ ‘ਤੇ ਪਵੇਗਾ ਜਿਨ੍ਹਾਂ ਦੀ Basic+DA ਸੈਲਰੀ 15000 ਰੁਪਏ ਤੋਂ ਜ਼ਿਆਦਾ ਤੇ 25000 ਰੁਪਏ ਤੱਕ ਹੈ। ਸਰਕਾਰ ਮੁਤਾਬਕ ਪਹਿਲਾਂ ਅਜਿਹੇ ਮੁਲਾਜ਼ਮ EPF ਕਵਰੇਜ ਦੀ ਪੁਰਾਣੀ ਸੀਮਾ ਤੋਂ ਬਾਹਰ ਹੋ ਸਕਦੇ ਸੀ ਪਰ ਹੁਣ ਇਸ ਨਵੀਂ ਸੀਮਾ ਲਾਗੂ ਹੋਣ ਦੇ ਬਾਅਦ ਜ਼ਿਆਦਾ ਮੁਲਾਜ਼ਮ EPF ਤੇ EPS ਦੇ ਦਾਇਰੇ ਵਿਚ ਆਉਣਗੇ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਮੁਲਾਜ਼ਮਾਂ ਲਈ ਰਿਟਾਇਰਮੈਂਟ ਲਈ PF ਤੇ ਪੈਨਸ਼ਨ ਵਜੋਂ ਲੰਬੀ ਮਿਆਦ ਦੀ ਸੋਸ਼ਲ ਸਕਿਓਰਿਟੀ ਵਧ ਸਕਦੀ ਹੈ।

ਦੂਜੇ ਪਾਸੇ ਜਿਹੜੇ ਮੁਲਾਜ਼ਮਾਂ ‘ਤੇ ਪਹਿਲੀ ਵਾਰ ਇਹ ਜ਼ਰੂਰੀ EPS ਕਵਰੇਜ ਲਾਗੂ ਹੋਵੇਗਾ, ਉਨ੍ਹਾਂ ਦੀ ਤਨਖਾਹ ਸਟ੍ਰਕਚਰ ਦੇ ਹਿਸਾਬ ਨਾਲ PF ਨਾਲ ਜੁੜੀ ਕਟੌਤੀ ਦਾ ਅਸਰ ਇਨ-ਹੈਂਡ ਤਨਖਾਹ ‘ਤੇ ਪੈ ਸਕਦਾ ਹੈ ਕਿਉਂਕਿ EPF ਵਿਚ ਮੁਲਾਜ਼ਮ ਦਾ ਆਪਣਾ ਯੋਗਦਾਨ ਵੀ ਹੁੰਦਾ ਹੈ। ਇਸ ਲਈ ਇਹ ਕਹਿਣਾ ਬਿਲਕੁਲ ਸਹੀ ਨਹੀਂ ਹੈ ਕਿ ਹਰ ਮੁਲਾਜ਼ਮ ਦੀ ਇਨ-ਹੈਂਡ ਸੈਲਰੀ ‘ਤੇ ਕੋਈ ਅਸਰ ਨਹੀਂ ਪਵੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0