MP ਅੰਮ੍ਰਿਤਪਾਲ ਸਿੰਘ ਦੀ VC ਜ਼ਰੀਏ ਅਜਨਾਲਾ ਕੋਰਟ ‘ਚ ਹੋਈ ਪੇਸ਼ੀ, ਮਿਲਿਆ 2 ਦਿਨਾਂ ਦਾ ਪੁਲਿਸ ਰਿਮਾਂਡ

Apr 23, 2026 - 09:24
 0  0
MP ਅੰਮ੍ਰਿਤਪਾਲ ਸਿੰਘ ਦੀ VC ਜ਼ਰੀਏ ਅਜਨਾਲਾ ਕੋਰਟ ‘ਚ ਹੋਈ ਪੇਸ਼ੀ, ਮਿਲਿਆ 2 ਦਿਨਾਂ ਦਾ ਪੁਲਿਸ ਰਿਮਾਂਡ

ਸਾਂਸਦ ਅੰਮ੍ਰਿਤਪਾਲ ਸਿੰਘ ਦੀ ਡਿਬਰੂਗੜ੍ਹ ਜੇਲ੍ਹ ਤੋਂ ਅਜਨਾਲਾ ਕੋਰਟ ਵਿਚ ਪੇਸ਼ੀ ਹੋਈ। ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਪੇਸ਼ੀ ਹੋਈ ਹੈ ਤੇ ਪੰਜਾਬ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।

ਅੰਮ੍ਰਿਤਪਾਲ ਸਿੰਘ ਤੋਂ ਡਿਬਰੂਗੜ੍ਹ ਜੇਲ੍ਹ ਤੋਂ ਹੀ ਪੁੱਛਗਿਛ ਕੀਤੀ ਜਾਵੇਗੀ ਤੇ ਪੁਲਿਸ ਵੱਲੋਂ ਉਹ ਕਾਰ ਵੀ ਰਿਕਵਰ ਕੀਤੀ ਜਾਵੇਗੀ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਆਂਦਾ ਗਿਆ ਸੀ ਤੇ 2 ਦਿਨਾਂ ਮਗਰੋਂ ਮੁੜ ਤੋਂ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ ਹੋਵੇਗੀ। ਪੰਜਾਬ ਪੁਲਿਸ ਦੇ DSP ਪੱਧਰ ਦੇ ਅਧਿਕਾਰੀਆਂ ਦੀ ਸਪੈਸ਼ਲ ਟੀਮ MP ਅੰਮ੍ਰਿਤਪਾਲ ਸਿੰਘ ਲਈ ਡਿਬਰੂਗੜ੍ਹ ਜੇਲ੍ਹ ਪਹੁੰਚੇ ਹਨ।

ਦੱਸ ਦੇਈਏ ਕਿ ਬੀਤੀ ਰਾਤ ਤੋਂ ਅੰਮ੍ਰਿਤਪਾਲ ਸਿੰਘ ਦੀ NSA ਦੀ ਮਿਆਦ ਖਤਮ ਹੋ ਚੁੱਕੀ ਹੈ। ਜਿਸ ਮਗਰੋਂ ਅੱਜ ਉਸ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਅਜਨਾਲਾ ਕੋਰਟ ਵਿਚ ਪੇਸ਼ੀ ਹੋਈ ਤੇ 2 ਦਿਨਾਂ ਦਾ ਰਿਮਾਂਡ ਮਿਲਿਆ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0