MLA ਸਰਬਜੀਤ ਕੌਰ ਮਾਣੂਕੇ ਨੇ ਜਗਰਾਉਂ ‘ਚ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਚੁੱਕਿਆ ਮੁੱਦਾ, ਮੰਗਿਆ ਜਵਾਬ

Aug 6, 2026 - 10:29
 0  1
MLA ਸਰਬਜੀਤ ਕੌਰ ਮਾਣੂਕੇ ਨੇ ਜਗਰਾਉਂ ‘ਚ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਚੁੱਕਿਆ ਮੁੱਦਾ, ਮੰਗਿਆ ਜਵਾਬ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਚੌਥੇ ਦਿਨ ਕਾਰਵਾਈ ਹੋ ਰਹੀ ਹੈ। ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਜਗਰਾਓਂ ਵਿਚ ਕਾਲੋਨੀਆਂ ਵਿਚ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸੁੰਦਰ ਬਸਤੀ ਤੇ ਅੰਬੇਡਕਰ ਕਾਲੋਨੀ ਵਿਚ ਪਾਣੀ ਦੀ ਪਾਈਪਲਾਈਨ ਕਾਫੀ ਪੁਰਾਣੀ ਹੋ ਚੁੱਕੀ ਹੈ। ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਕਿ ਫਿਲਹਾਲ ਪਾਈਪਲਾਈਨ ਬਦਲਣ ਦੀ ਕੋਈ ਯੋਜਨਾ ਨਹੀਂ ਹੈ। 

ਇਸ ‘ਤੇ ਮਾਣੂੰਕੇ ਨੇ ਕਿਹਾ ਕਿ ਇਹ ਜਵਾਬ ਅਧਿਕਾਰੀਆਂ ਨੇ ਏਸੀ ਕਮਰੇ ਵਿਚ ਬੈਠ ਕੇ ਆਰ.ਓ ਦਾ ਪਾਣੀ ਪੀਂਦੇ ਹੋਏ ਤਿਆਰ ਕੀਤਾ ਹੈ। ਹਕੀਕਤ ਇਹ ਹੈ ਕਿ ਇਲਾਕੇ ਵਿਚ ਦੂਸ਼ਿਤ ਪਾਣੀ ਦੇ ਕਾਰਨ ਡਾਇਰੀਆ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਨੇ ਸਿਹਤ ਤੇ ਜਲ ਸਪਲਾਈ ਵਿਭਾਗ ਦੀ ਟੀਮ ਮੌਕੇ ‘ਤੇ ਭੇਜ ਕੇ ਜਾਂਚ ਕਰਾਉਣ ਦੀ ਮੰਗ ਕੀਤੀ। ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਨਿਆ ਕਿ ਗਰਾਊਂਡ ‘ਤੇ ਕਈ ਵਾਰ ਸਥਿਤੀ ਵਖ ਹੁੰਦੀ ਹੈ। ਸਾਫ ਸੁਥਰਾ ਪਾਣੀ ਸਾਰਿਆਂ ਦਾ ਹੱਕ ਹੈ ਤੇ ਜਲਦ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0