Diljit Dosanjh ਦੇ ਸ਼ੋਅ ‘ਚ ਮੁੜ ਹੋਇਆ ਹੰਗਾਮਾ, ਵੱਖਵਾਦੀ ਸੰਗਠਨ ਦੇ ਬੰਦੇ ਨੇ ਸਟੇਜ ‘ਤੇ ਝੰਡਾ ਲਹਿਰਾ ਕੇ ਪਾਇਆ ਭੰਗੜਾ

Jun 21, 2026 - 09:44
 0  0
Diljit Dosanjh ਦੇ ਸ਼ੋਅ ‘ਚ ਮੁੜ ਹੋਇਆ ਹੰਗਾਮਾ, ਵੱਖਵਾਦੀ ਸੰਗਠਨ ਦੇ ਬੰਦੇ ਨੇ ਸਟੇਜ ‘ਤੇ ਝੰਡਾ ਲਹਿਰਾ ਕੇ ਪਾਇਆ ਭੰਗੜਾ

ਇੰਗਲੈਂਡ ਵਿਚ ਹੋ ਰਹੇ ਦਿਲਜੀਤ ਦੁਸਾਂਝ ਦੇ ਸ਼ੋਅ ਵਿਚ ਵੱਡੀ ਘਟਨਾ ਵਾਪਰੀ ਹੈ ਜਿਥੇ ਚੱਲਦੇ ਸ਼ੋਅ ਵਿਚ ਵੱਖਵਾਦੀ ਸੰਗਠਨ ਦੇ ਬੰਦੇ ਨੇ ਸਟੇਜ ‘ਤੇ ਝੰਡਾ ਲਹਿਰਾਇਆ। ਝੰਡੇ ਨਾਲ ਸਟੇਜ ‘ਤੇ ਭੰਗੜਾ ਪਾਇਆ ਜਾਂਦਾ ਹੈ।

ਪਿਛਲੇ ਕੁਝ ਸਮੇਂ ਤੋਂ ਦਿਲਜੀਤ ਦੁਸਾਂਝ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ਤੇ ਇਸ ਮਗਰੋਂ ਦਿਲਜੀਤ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਇਸ ਤਰ੍ਹਾਂ ਦਾ ਵਿਰੋਧ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿਹਾ ਸੀ ਕਿ ਸ਼ੋਅ ਵਿਚ ਆ ਕੇ ਕੋਈ ਵੀ ਰੁਕਾਵਟ ਪਾਏਗਾ ਜਾਂ ਪ੍ਰਦਰਸ਼ਨ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸਕਿਓਰਿਟੀ ਵਾਲੇ ਸਟੇਜ ‘ਤੇ ਆ ਕੇ ਨੌਜਵਾਨ ਨੂੰ ਫੜਿਆ ਜਾਂਦਾ ਹੈ ਤੇ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ। ਦਿਲਜੀਤ ਨੇ ਇਸ ਮੌਕੇ ਕਿਹਾ ਕਿ ਜਦੋਂ ਤੁਸੀਂ ਟੌਪ ‘ਤੇ ਹੁੰਦੇ ਹੋ ਤਾਂ ਇਸ ਦੌਰਾਨ ਕਈ ਲੋਕ ਤੁਹਾਡਾ ਫਾਇਦਾ ਚੁੱਕ ਲੈਂਦੇ ਹਨ। ਫਿਰ ਉਨ੍ਹਾਂ ਨੇ ਉਸੇ ਗੀਤ ਨੂੰ ਦੁਬਾਰਾ ਲਗਵਾਇਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0