25 ਤੋਂ 27 ਦਸੰਬਰ ਤੱਕ ਲੱਗੇਗਾ ਸ਼ਹੀਦੀ ਜੋੜ ਮੇਲਾ, ਸ੍ਰੀ ਫਤਿਹਗੜ੍ਹ ਸਾਹਿਬ NO VIP ਜ਼ੋਨ

Dec 16, 2025 - 07:20
 0  1
25 ਤੋਂ 27 ਦਸੰਬਰ ਤੱਕ ਲੱਗੇਗਾ ਸ਼ਹੀਦੀ ਜੋੜ ਮੇਲਾ, ਸ੍ਰੀ ਫਤਿਹਗੜ੍ਹ ਸਾਹਿਬ NO VIP ਜ਼ੋਨ

ਸ੍ਰੀ ਫਤਿਹਗੜ੍ਹ ਸਾਹਿਬ ਵਿਚ 25 ਤੋਂ 27 ਦਸੰਬਰ ਤੱਕ ਸ਼ਹੀਦ ਜੋੜ ਮੇਲਾ ਲੱਗੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੱਤੀ। ਸੀ.ਐੱਮ. ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਨੋ ਵੀਆਈਪੀ ਜੋਨ ਐਲਾਨਣ ਕੀਤਾ। ਸੀ.ਐੱਮ. ਮਾਨ ਨੇ ਕਿਹਾ ਕਿ ਮੇਲੇ ਵਿਚ ਸੁਰੱਖਿਆ ਲਈ 3300 ਤੋਂ ਵੱਧ ਪੁਲਿਸ ਕਰਮਚਾਰੀ ਲੱਗਣਗੇ। 300 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਛੇ ਡਰੋਨਾਂ ਤੋਂ ਨਜਰ ਰੱਖੀ ਜਾਏਗੀ। 200 ਸ਼ਟਲ ਬੱਸ ਅਤੇ 100 ਤੋਂ ਵੱਧ ਈ-ਰਿਕਸ਼ ਦੀ ਸਹੂਲਤ ਰਹੇਗੀ।

ਸੀ.ਐੱਮ. ਮਾਨ ਨੇ ਕਿਹਾ ਕਿ 21 ਛੋਟੀ-ਵੱਡੀ ਪਾਰਕਿੰਗ ਸਹੂਲਤ ਦਾ ਇੰਤਜਾਮ ਕੀਤਾ ਜਾਏਗਾ। ਮੇਲੇ ਦੌਰਾਨ 60 ਐਂਬੂਲੈਂਸ ਅਤ ਫਾਇਰ ਬ੍ਰਿਗੇਡ ਦੀ ਗੱਡੀਆਂ ਤਾਇਨਾਤ ਰਹਿਣਗੀਆਂ। ਮੋਬਾਈਲ ਕਨੈਕਟੀਵਿਟੀ ਲਈ ਪ੍ਰਾਈਵਟ ਕੰਪਨੀਆਂ ਨੂੰ ਟੈਂਪਰੇਰੀ ਟਾਵਰ ਲਾਉਣ ਲਈ ਕਿਹਾ ਗਿਆ ਹੈ।

ਇੱਕ ਪੁਲਿਸ ਇੰਟੀਗ੍ਰੇਟੇਡ ਕੰਟਰੋਲ ਰੂਮ ਬਣਾਇਆ ਜਾਵੇਗਾ, ਇਸ ਦਾ ਨੰਬਰ 0176-3232838 ਹੋਵੇਗਾ। ਸੀ.ਐੱਮ. ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਇਸ ਸਬੰਧ ਵਿੱਚ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ, ਪਰ ਜੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ ਤਾਂ ਸਰਕਾਰ ਤਿਆਰ ਹੈ। ਇਸ ਮੌਕੇ ‘ਤੇ ਖੂਨਦਾਨ ਕੈਂਪ ਵੀ ਲਾਇਆ ਜਾਏਗਾ। ਮੁੱਖ ਮੰਤਰੀ ਨੇ ਦੱਸਿਆ ਕਿ ਗੂਗਲ ਨਾਲ ਤਾਲਮੇਲ ਕੀਤਾ ਗਿਆ ਹੈ। ਪਾਰਕਿੰਗ ਅਤੇ ਫਤਿਹਗੜ੍ਹ ਸਾਹਿਬ ਜਾਣ ਵਾਲੇ ਰਸਤਿਆਂ ਵਿਚ ਜਾਮ ਦੀ ਸਥਿਤੀ ਤੋਂ ਗੂਗਲ ਸੰਗਤ ਨੂੰ ਜਾਣੂ ਕਰਾਏਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0