‘AI ਤੇ ਤਕਨੀਕ ਦੇ ਦੌਰ ‘ਚ ਰੂਲ ਮੇਕਰ ਬਣੇ ਗਲੋਬਲ ਸਾਊਥ’ BRICS ਸੰਮੇਲਨ ਵਿਚ ਬੋਲੇ PM ਮੋਦੀ

Sep 12, 2026 - 08:17
 0  1
‘AI ਤੇ ਤਕਨੀਕ ਦੇ ਦੌਰ ‘ਚ ਰੂਲ ਮੇਕਰ ਬਣੇ ਗਲੋਬਲ ਸਾਊਥ’ BRICS ਸੰਮੇਲਨ ਵਿਚ ਬੋਲੇ PM ਮੋਦੀ

BRICS ਸਿਖਰ ਸੰਮੇਲਨ ਦਾ ਆਗਾਜ਼ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸੰਮੇਲਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਮਸਕਾਰ, ਭਾਰਤ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਭਾਰਤ ਦੀ ਬ੍ਰਿਕਸ ਅਗਵਾਈ, ਪੀਪਲ ਸੇਂਟ੍ਰਿਕ ਤੇ ਹਿਊਮੈਨਿਟੀ ਫਸਟ ਅਪਰੋਚ ‘ਤੇ ਆਧਾਰਿਤ ਹੈ। 

PM ਮੋਦੀ ਨੇ ਕਿਹਾ ਕਿ ਸਾਨੂੰ ਅਗਲੇ 20 ਸਾਲਾਂ ਲਈ ਇੱਕ ਨਵੇਂ ਤੇ Ambitious ਏਜੰਡੇ ‘ਤੇ ਕੰਮ ਕਰਨ ਦੀ ਲੋੜ ਹੈ। ਸਾਨੂੰ ਇਸ ਪ੍ਰਕਿਰਿਆ ਦੀ ਸ਼ੁਰੂਆਤ ਆਪਣੇ ਅੰਦਰੂਨੀ ਕਾਰਜ-ਢਾਂਚੇ ਤੋਂ ਕਰਨੀ ਚਾਹੀਦੀ ਹੈ।ਮੈਂ BRICS ਦੇ ਕੰਮਕਾਜ ਤੇ ਫੈਸਲਿਆਂ ਨੂੰ ਲਾਗੂ ਕਰਨ ‘ਚ ਨਿਰੰਤਰਤਾ ਯਕੀਨੀ ਬਣਾਉਣ ਲਈ ਇੱਕ ਮਕੈਨਿਜ਼ਮ ਬਣਾਉਣ ਦਾ ਪ੍ਰਸਤਾਵ ਕਰਦਾ ਹਾਂ। ਇਸ ਨਾਲ ‘ਟ੍ਰੋਇਕਾ’ ਪ੍ਰਣਾਲੀ ਰਾਹੀਂ ਸਾਰੀਆਂਪਹਿਲਕਦਮੀਆਂ ਤੇ ਉਨ੍ਹਾਂ ਦੇ ਨਤੀਜਿਆਂ ‘ਤੇ ਅਗਲੀ ਕਾਰਵਾਈ ਕਰਨ ‘ਚ ਸਹੂਲਤ ਮਿਲੇਗੀ।

ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਭਵਿੱਖ ਵਿਚ ਰੂਲ ਮੇਕਿੰਗ ਲਈ ਵੈਸ਼ਵਿਕ ਹਿੱਸੇਦਾਰੀ ਯਕੀਨੀ ਕਰਨਾ ਅਹਿਮ ਹੈ। AI, ਕ੍ਰਿਟੀਕਲ ਤਕਨੀਕ ਆਦਿ ਭਵਿੱਖ ਦੀ ਨੀਤੀ ਤੇ ਨਿਯਮ ਤੈਅ ਕਰ ਰਹੇ ਹਨ। ਸਾਨੂੰ ਗਲੋਬਲ ਸਾਊਥ ਨੂੰ ਰੂਲ ਮੇਕਰ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਭਾਰਤ ਦੀ ਅਗਵਾਈ ਵਿਚ ਹੋ ਰਹੇ BRICS ਸੰਮੇਲਨ ਤੋਂ ਇਕ ਸਪੱਸ਼ਟ ਸੰਦੇਸ਼ ਜਾਣਾ ਚਾਹੀਦਾ ਹੈ, ਜੇਕਰ ਸਾਡਾ ਭਵਿੱਖ ਸਾਂਝਾ ਹੈ ਤਾਂ ਉਸ ਨੂੰ ਆਕਾਰ ਦੇਣ ਦਾ ਅਧਿਕਾਰ ਵੀ ਸਾਰਿਆਂ ਦਾ ਹੋਣਾ ਚਾਹੀਦਾ ਹੈ। ਆਵਾਜ਼ ਚੁੱਕਣ ਤੋਂ ਲੈ ਕੇ ਅਸਰ ਦਿਖਆਉਣ ਤੱਕ ਤੇ ਵਿਸ਼ੇਸ਼ ਅਧਿਕਾਰ ਤੋਂ ਲੈ ਕੇ ਸਾਂਝੇਦਾਰੀ ਤੱਕ ਇਹੀ ਸੰਕਪਲ ਸਾਡੇ BRICS@20 ਦੇ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਬ੍ਰਿਕਸ ਨੂੰ ਮਜ਼ਬੂਤ ਕਰਦੇ ਹੋਏ ਸਾਨੂੰ ਗਲੋਬਲ ਰਿਫਾਰਮ ਦੀ ਦਿਸ਼ਾ ਵੀ ਤੈਅ ਕਰਨੀ ਹੋਵੇਗੀ। ਗਲੋਬਲ ਗਵਰਨੈਂਸ ਦਾ ਮੌਜੂਦਾ ਢਾਂਚਾ ਪਿਰਾਮਿਡ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇਸ ਦੇ ਉਪਰੀ ਹਿੱਸੇ ਵਿਚ ਪਾਵਰ ਤੇ ਡਿਸੀਜਨ ਮੇਕਿੰਗ ਕੇਂਦਰਿਤ ਹੈ ਤੇ ਹੇਠਲੇ ਹਿੱਸੇ ਵਿਚ ਉਹ ਦੇਸ਼ ਹਨ ਜੋ ਇਨ੍ਹਾਂ ਫੈਸਲਿਆਂ ਤੋਂ ਪ੍ਰਭਾਵਿਤ ਤਾਂ ਹੁੰਦੇ ਹਨ ਪਰ ਉਨ੍ਹਾਂ ਨੂੰ ਆਕਾਰ ਨਹੀਂ ਦੇ ਪਾਉਂਦੇ। ਅਸੀਂ ਵੈਸ਼ਵਿਕ ਦੱਖਣ ਨੂੰ ਨਿਯਮ ਮੰਨਣ ਵਾਲਿਆਂ ਤੋਂ ਨਿਯਮ ਬਣਾਉਣ ਵਾਲਿਆਂ ਵਿਚ ਬਦਲਣ ਲਈ ਕੰਮ ਕਰਨਾ ਹੋਵੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0