‘ਸਰੰਡਰ ਕਰੋ, ਨਹੀਂ ਤਾਂ ਮੌਤ ਲਈ ਤਿਆਰ ਰਹੋ’, ਡੋਨਾਲਡ ਟਰੰਪ ਦੀ ਈਰਾਨ ਨੂੰ ਮੁੜ ਚਿ.ਤਾ.ਵ/ਨੀ,

Mar 2, 2026 - 08:54
 0  0
‘ਸਰੰਡਰ ਕਰੋ, ਨਹੀਂ ਤਾਂ ਮੌਤ ਲਈ ਤਿਆਰ ਰਹੋ’, ਡੋਨਾਲਡ ਟਰੰਪ ਦੀ ਈਰਾਨ ਨੂੰ ਮੁੜ ਚਿ.ਤਾ.ਵ/ਨੀ,

ਈਰਾਨ, ਇਜ਼ਰਾਈਲ ਅਤੇ ਅਮਰੀਕਾ ਦੇ ਸਾਂਝੇ ਹਮਲਿਆਂ ਤੋਂ ਬਾਅਦ ਪੂਰਾ ਮਿਡਲ ਈਸਟ ਭਖ ਰਿਹਾ ਹੈ। ਈਰਾਨ ਆਪਣੇ ਸਰਵਉੱਚ ਨੇਤਾ ਅਯਾਤੁੱਲਾਹ ਅਲੀ ਖਾਮੇਨੇਈ ਦੀ ਹੱਤਿਆ ਤੋਂ ਬਾਅਦ ਬੌਖਲਾ ਉਠਿਆ ਹੈ ਤੇ ਖਾੜੀ ਦੇਸ਼ਾਂ ਵਿਚ ਅਮਰੀਕੀ ਟਿਕਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ। ਇਸ ਵਿਚਾਲੇ ਅਮਰੀਕਾ ਨੇ ਇੱਕ ਵਾਰ ਫਿਰ ਦਹਿਲਾਉਣ ਲਈ ਆਪਣੇ ਖਤਰਨਾਕ B2 ਬੰਬਾਰ ਜਹਾਜ ਉਤਾਰ ਦਿੱਤੇ ਹਨ। ਦੂਜੇ ਪਾਸੇ ਡੋਨਾਲਡ ਟਰੰਪ ਈਰਾਨ ਨੂੰ ਲਗਾਤਾਰ ਚਿਤਾਵਨੀ ਦੇ ਰਹੇ ਹਨ। ਤਾਜਾ ਬਿਆਨ ਵਿਚ ਉਨ੍ਹਾਂ ਨੇ ਈਰਾਨੀ ਫੌਜ ਨੂੰ ਸਰੰਡਰ ਕਰਨ ਦੀ ਵਾਰਨਿੰਗ ਦਿੰਦਿਆਂ ਕਿਹਾ ਹੈ ਕਿ ਅਜਿਹਾ ਨਾ ਕੀਤਾ ਤਾਂ ਮੌਤ ਤੈਅ ਹੈ।

ਡੋਨਾਲਡ ਟਰੰਪ ਪਹਿਲਾਂ ਕਹਿ ਚੁੱਕੇ ਹਨ ਕਿ ਈਰਾਨ ‘ਤੇ ਪਹਿਲਾਂ ਵਾਂਗ ਕਿਸੇ ਵੀ ਤਾਕਤ ਨਾਲ ਹਮਲਾ ਕੀਤਾ ਜਾਵੇਗਾ। ਸੋਮਵਾਰ ਨੂੰ ਆਪਣੇ ਤਾਜ਼ਾ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜੇ ਈਰਾਨੀ ਰੈਵੋਲਿਊਸ਼ਨਰੀ ਗਾਰਡ, ਈਰਾਨੀ ਫੌਜ ਅਤੇ ਪੁਲਿਸ ਸਰੰਡਰ ਨਹੀਂ ਕਰਦੇ, ਤਾਂ ਉਨ੍ਹਾਂ ਦੀ ਮੌਤ ਤੈਅ ਹੈ। ਤਾਜ਼ਾ ਹਮਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਉਨ੍ਹਾਂ ਕਿਹਾ, “ਇਹ ਕਾਰਵਾਈਆਂ ਸਹੀ ਹਨ ਅਤੇ ਇਹ ਜ਼ਰੂਰੀ ਹਨ ਤਾਂ ਜੋ ਅਮਰੀਕੀਆਂ ਨੂੰ ਕਦੇ ਵੀ ਪ੍ਰਮਾਣੂ ਹਥਿਆਰਾਂ ਅਤੇ ਧਮਕੀਆਂ ਨਾਲ ਲੈਸ ਕੱਟੜਪੰਥੀ, ਖੂਨੀ ਅੱਤਵਾਦੀ ਸ਼ਾਸਨ ਦਾ ਸਾਹਮਣਾ ਨਾ ਕਰਨਾ ਪਵੇ।”

ਟਰੰਪ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਅਮਰੀਕਾ ਡਰ ਵਿੱਚ ਜੀ ਰਿਹਾ ਹੈ। ਉਨ੍ਹਾਂ ਕਿਹਾ ਕਿ “ਲਗਭਗ 50 ਸਾਲਾਂ ਤੋਂ ਇਹ ਕੱਟੜਪੰਥੀ ‘ਅਮਰੀਕਾ ਨੂੰ ਮੌਤ’ ਅਤੇ ‘ਇਜ਼ਰਾਈਲ ਨੂੰ ਮੌਤ’ ਦੇ ਨਾਅਰੇ ਲਗਾਉਂਦੇ ਹੋਏ ਅਮਰੀਕਾ ‘ਤੇ ਹਮਲਾ ਕਰ ਰਹੇ ਹਨ। ਉਹ ਦੁਨੀਆ ਵਿੱਚ ਅੱਤਵਾਦ ਦੇ ਨੰਬਰ ਇੱਕ ਦੇਸ਼ ਸਪਾਂਸਰ ਹਨ। ਇਨ੍ਹਾਂ ਅਸਹਿਣਯੋਗ ਧਮਕੀਆਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਂ ਇੱਕ ਵਾਰ ਫਿਰ ਰੈਵੋਲਿਊਸ਼ਨਰੀ ਗਾਰਡ, ਈਰਾਨੀ ਫੌਜ ਅਤੇ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਹਥਿਆਰ ਸੁੱਟਣ ਅਤੇ ਪੂਰੀ ਸੁਰੱਖਿਆ ਦੀ ਮੰਗ ਕਰਨ ਜਾਂ ਯਕੀਨਨ ਮੌਤ ਦਾ ਸਾਹਮਣਾ ਕਰਨ।”

ਈਰਾਨ ਦੇ ਲੋਕਾਂ ਨੂੰ ਅਪੀਲ
ਡੋਨਾਲਡ ਟਰੰਪ ਨੇ ਈਰਾਨ ਦੇ ਲੋਕਾਂ ਨੂੰ ਵੀ ਅਪੀਲ ਕੀਤੀ। ਟਰੰਪ ਨੇ ਕਿਹਾ, “ਮੈਂ ਸਾਰੇ ਈਰਾਨੀ ਦੇਸ਼ ਭਗਤਾਂ ਨੂੰ ਅਪੀਲ ਕਰਦਾ ਹਾਂ ਜੋ ਆਜ਼ਾਦੀ ਚਾਹੁੰਦੇ ਹਨ ਕਿ ਇਸ ਪਲ ਨੂੰ ਸੰਭਾਲਣ, ਬਹਾਦਰ ਬਣਨ, ਹੀਰੋ ਬਣਨ ਅਤੇ ਆਪਣਾ ਦੇਸ਼ ਵਾਪਸ ਲੈਣ। ਅਮਰੀਕਾ ਤੁਹਾਡੇ ਨਾਲ ਹੈ।” ਮੈਂ ਤੁਹਾਨੂੰ ਇੱਕ ਵਾਅਦਾ ਕੀਤਾ ਸੀ ਅਤੇ ਮੈਂ ਉਸ ਵਾਅਦੇ ਨੂੰ ਨਿਭਾਇਆ।”

ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕੀ ਫੌਜ ਈਰਾਨ ‘ਤੇ ਬੰਬਾਰੀ ਜਾਰੀ ਰੱਖੇਗੀ ਜਦੋਂ ਤੱਕ ਉਸ ਦੇ ਉਦੇਸ਼ ਪ੍ਰਾਪਤ ਨਹੀਂ ਹੋ ਜਾਂਦੇ। ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਈਰਾਨ ਦੇ ਸੁਪਰੀਮ ਲੀਡਰ, ਆਯਤੁੱਲਾ ਅਲੀ ਖਾਮੇਨੇਈ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿੱਚ ਸੈਂਕੜੇ ਟਿਕਾਣਿਆਂ ‘ਤੇ ਹਮਲਾ ਕੀਤਾ ਹੈ, ਜਿਸ ਵਿੱਚ ਰੈਵੋਲਿਊਸ਼ਨਰੀ ਗਾਰਡ ਸਾਈਟਾਂ ਅਤੇ ਹਵਾਈ ਰੱਖਿਆ ਸ਼ਾਮਲ ਹਨ।

ਦੂਜੇ ਪਾਸੇ, ਈਰਾਨ ਨੇ ਐਤਵਾਰ ਨੂੰ ਇਜ਼ਰਾਈਲੀ ਅਤੇ ਅਮਰੀਕੀ ਸਾਂਝੇ ਹਮਲੇ ਵਿੱਚ ਆਪਣੇ ਸੁਪਰੀਮ ਲੀਡਰ, ਆਯਤੁੱਲਾ ਅਲੀ ਖਾਮੇਨੇਈ ਦੀ ਹੱਤਿਆ ਦਾ ਬਦਲਾ ਲੈਣ ਦੀ ਸਹੁੰ ਖਾਧੀ। ਈਰਾਨ ਨੇ ਖਾੜੀ ਦੇਸ਼ਾਂ ਅਤੇ ਇਜ਼ਰਾਈਲ ਵਿੱਚ ਅਮਰੀਕੀ ਟਿਕਾਣਿਆਂ ਨੂੰ ਡਰੋਨ ਅਤੇ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕੀਤੀ। ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਗਏ ਹਨ ਜਿਨ੍ਹਾਂ ਵਿੱਚ ਆਯਤੁੱਲਾ ਅਲੀ ਖਾਮੇਨੇਈ ਅਤੇ ਹੋਰ ਸੀਨੀਅਰ ਨੇਤਾ ਮਾਰੇ ਗਏ ਸਨ।

ਚੱਲ ਰਹੇ ਯੁੱਧ ਵਿੱਚ ਅਮਰੀਕੀ ਸੈਨਿਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਫੌਜ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਈਰਾਨੀ ਜਵਾਬੀ ਹਮਲੇ ਵਿੱਚ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਅਤੇ ਪੰਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਟਰੰਪ ਨੇ ਉਨ੍ਹਾਂ ਦੀਆਂ ਮੌਤਾਂ ਨੂੰ “ਸਹੀ ਮਿਸ਼ਨ” ਦਾ ਹਿੱਸਾ ਦੱਸਿਆ ਅਤੇ ਕਿਹਾ ਕਿ ਯੁੱਧ ਖਤਮ ਹੋਣ ਤੋਂ ਪਹਿਲਾਂ ਹੋਰ ਵੀ ਹੋਣ ਦੀ ਸੰਭਾਵਨਾ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0