‘ਸ਼ੋਅ ‘ਚ ਮੇਰੇ Fans ਨੂੰ ਪ੍ਰੇਸ਼ਾਨ ਕੀਤਾ ਤਾਂ ਨਹੀਂ ਹੋਵੇਗਾ ਬਰਦਾਸ਼ਤ’, ਗਰਮਖਿਆਲੀਆਂ ‘ਤੇ ਮੁੜ ਭੜਕੇ ਦਿਲਜੀਤ ਦੁਸਾਂਝ

May 11, 2026 - 10:07
 0  1
‘ਸ਼ੋਅ ‘ਚ ਮੇਰੇ Fans ਨੂੰ ਪ੍ਰੇਸ਼ਾਨ ਕੀਤਾ ਤਾਂ ਨਹੀਂ ਹੋਵੇਗਾ ਬਰਦਾਸ਼ਤ’, ਗਰਮਖਿਆਲੀਆਂ ‘ਤੇ ਮੁੜ ਭੜਕੇ ਦਿਲਜੀਤ ਦੁਸਾਂਝ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਗਰਮਖਿਆਲੀਆਂ ‘ਤੇ ਮੁੜ ਭੜਕੇ ਹਨ ਤੇ ਉਨ੍ਹਾਂ ਨੇ ਦੋ-ਟੁਕ ਜਵਾਬ ਦਿੱਤਾ ਹੈ ਤੇ ਫੈਨਸ ਲਈ ਵੀ ਸਟੈਂਡ ਲਿਆ ਹੈ। ਉਨ੍ਹਾਂ ਨੇ ਸ਼ੋਅ ‘ਚ ਝੰਡੇ ਦਿਖਾਉਣ ਵਾਲਿਆਂ ਖਿਲਾਫ ਵੀ ਗਰਮੀ ਦਿਖਾਈ ਹੈ ਤੇ ਨਾਲ ਹੀ ਕਿਹਾ ਕਿ ਮੇਰੇ Fans ਨੂੰ ਪਰੇਸ਼ਾਨ ਕੀਤਾ ਤਾਂ ਬਰਦਾਸ਼ਤ ਨਹੀਂ ਹੋਵੇਗਾ। ਮੈਂ ਆਪਣੀ ਸਿਕਓਰਿਟੀ ਨੂੰ ਕਹਿ ਦਿੱਤਾ ਕਿ ਜੇ ਕੋਈ ਪ੍ਰੋਗਰਾਮ ਖਰਾਬ ਕਰਦਾ ਹੈ ਤਾਂ ਉਸਨੂੰ ਚੁੱਕ ਕੇ ਬਾਹਰ ਮਾਰੋ। ਮੈਂ ਪਿਛਲੇ ਸਾਲ ਤੋਂ ਇਨ੍ਹਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ, ਪਰ ਹੁਣ ਹੋਰ ਨਹੀਂ।

ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੇ ਸ਼ੋਅ ਵਿਚ ਕੁਝ ਲੋਕਾਂ ਵਲੋਂ ਪ੍ਰਦਰਸ਼ਨ ਕਰਦੇ ਨਜ਼ਰ ਆਏ ਸਨ। ਉਨ੍ਹਾਂ ਵੱਲੋਂ ਝੰਡੇ ਦਿਖਾ ਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਦਾ ਦਿਲਜੀਤ ਦੁਸਾਂਝ ਨੇ ਵਿਰੋਧ ਕੀਤਾ। ਦਿਲਜੀਤ ਦੁਸਾਂਝ ਨੇ ਪੋਸਟ ਪਾ ਕੇ ਆਪਣੀ ਗੱਲ ਰੱਖੀ ਹੈ ਕਿ ਤੁਸੀਂ ਸ਼ੋਅ ਦੇ ਬਾਹਰ ਪ੍ਰਦਰਸ਼ਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਸ਼ੋਅ ਦੇ ਅੰਦਰ ਆ ਕੇ ਮੇਰੇ ਫੈਨਸ ਨੂੰ ਪ੍ਰੇਸ਼ਾਨ ਕਰੋਗੇ ਤਾਂ ਉਹ ਬਰਦਾਸ਼ਤ ਨਹੀਂ ਜਾਵੇਗਾ। ਜੇ ਕੋਈ ਵੀ ਬੈਨਰ ਜਾਂ ਫਲੈਗ ਲੈਕੇ ਆਉਂਦਾ ਹੈ ਤੇ ਉਹ ਇਹ ਦੱਸਣਾ ਚਾਹੁੰਦਾ ਹੈ ਕਿ ਅਸੀਂ ਫਲਾਨੀ ਜਗ੍ਹਾ ਤੋਂ ਆਏ ਹਾਂ…. ਤੇ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ।

ਪਰ ਤੁਸੀਂ ਉਸੇ ਬੈਨਰ ਨਾਲ ਬਾਹਰ ਖੜ੍ਹ ਕੇ ਮੇਰੇ ਫੈਨਸ ਨੂੰ ਗਾਲ੍ਹਾਂ ਕੱਢ ਰਹੇ ਹੋ… ਉਸੇ ਬੈਨਰ ਨੂੰ ਤੁਸੀਂ ਅੰਦਰ ਲਿਆ ਕੇ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਹ ਬਰਦਾਸ਼ਤ ਨਹੀਂ ਹੋਵੇਗਾ। ਗੱਲ ਕਿਸੇ ਵੀ ਬੈਨਰ ਜਾਂ ਝੰਡੇ ਦੀ ਨਹੀਂ ਹੈ… ਉਸ ਪਿੱਛੇ ਤੁਹਾਡਾ ਮਕਸਦ ਕੀ ਹੈ ਇਹ ਪੁਆਇੰਟ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0