ਹਲਵਾਰਾ ਏਅਰਪੋਰਟ ‘ਤੇ ਪਹੁੰਚੀ ਪਹਿਲੀ ਏਅਰ ਇੰਡੀਆ ਦੀ ਪਹਿਲੀ ਉਡਾਣ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਕੀਤਾ ਸਫ਼ਰ

May 15, 2026 - 09:53
 0  1
ਹਲਵਾਰਾ ਏਅਰਪੋਰਟ ‘ਤੇ ਪਹੁੰਚੀ ਪਹਿਲੀ ਏਅਰ ਇੰਡੀਆ ਦੀ ਪਹਿਲੀ ਉਡਾਣ, ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਕੀਤਾ ਸਫ਼ਰ

ਲੁਧਿਆਣਾ ਦੇ ਕੌਮਾਂਤਰੀ ਏਅਰਪੋਰਟ ਹਲਵਾਰਾ ਤੋਂ ਫਲਾਈਟਾਂ ਸ਼ੁਰੂ ਹੋਣ ਦਾ ਸੁਪਨਾ ਅੱਜ ਪੂਰਾ ਹੋ ਗਿਆ ਹੈ। 15 ਮਈ ਦਾ ਦਿਨ ਇਤਿਹਾਸ ਦੇ ਪੰਨ੍ਹਿਆਂ ਵਿਚ ਦਰਜ ਹੋ ਗਿਆ ਜਦੋਂ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਦਿੱਲੀ ਤੋਂ ਪਹਿਲੀ ਫਲਾਈਟ AI 481 ਸਵੇਰੇ 7.05 ਵਜੇ ਹਲਵਾਰਾ ਏਅਰਪੋਰਟ ‘ਤੇ ਲੈਂਡ ਹੋਈ।

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਸਾਂਸਦ ਬਿਕਰਮਜੀਤ ਸਾਹਨੀ ਤੇ ਰਾਜਿੰਦਰ ਗੁਪਤਾ ਭਾਜਪਾ ਨੇਤਾਵਾਂ ਦੇ ਨਾਲ ਪਹਿਲੀ ਫਲਾਈਟ ਤੋਂ ਹਲਵਾਰਾ ਪਹੁੰਚੇ ਜਿਨ੍ਹਾਂ ਦਾ ਵਿਸ਼ਾਲ ਸਵਾਗਤ ਕੀਤਾ ਗਿਆ। ਇਹੀ ਫਲਾਈਟ ਨੰਬਰ AI 482 ਹਲਵਾਰਾ ਤੋਂ ਦਿੱਲੀ ਲਈ ਸਵੇਰੇ 7.55 ‘ਤੇ ਰਵਾਨਾ ਹੋਈ।

ਦਿੱਲੀ ਤੋਂ ਆਈ ਪਹਿਲੀ ਫਲਾਈਟ ਵਿਚ ਕੁੱਲ 71 ਯਾਤਰੀ ਦਿੱਲੀ ਤੋਂ ਹਲਵਾਰਾ ਪਹੁੰਚੇ। ਬਿੱਟੂ ਇਸ ਫਲਾਈਟ ਨਾਲ ਕੁੱਲ 99 ਯਾਤਰੀਆਂ ਦੇ ਨਾਲ ਦਿੱਲੀ ਰਵਾਨਾ ਹੋ ਗਏ। ਦੁਪਹਿਰ ਦੀ ਫਲਾਈਟ ਏਆਈ 483 ਵਿਚ ਦਿੱਲੀ ਤੋਂ 40 ਯਾਤਰੀ ਹਲਵਾਰਾ ਉਤਰਨਗੇ ਤੇ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਅੱਜ ਦੀ ਆਖਰੀ ਫਲਾਈਟ ਨੰਬਰ ਏਆਈ 484 ਵਿਚ ਸਿਰਫ 20 ਯਾਤਰੀ ਹੀ ਜਾਣਗੇ।

ਏਅਰ ਇੰਡੀਆ ਹਲਵਾਰਾ ਏਅਰਪੋਰਟ ਤੋਂ ਰੋਜ਼ 2 ਫਲਾਈਟਾਂ ਆਪ੍ਰੇਟ ਹੋਣਗੀਆਂ। ਦਿੱਲੀ-ਹਲਵਾਰਾ ਫਲਾਈਟ ਦਾ ਸਫਰ 1.15 ਘੰਟੇ ਦਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਮੁਤਾਬਕ ਯਾਤਰੀ ਨੂੰ ਆਪਣੀ ਫਲਾਈਟ ਤੋਂ ਘੱਟੋ-ਘੱਟ 90 ਮਿੰਟ ਪਹਿਲਾ ਏਅਰਪੋਰਟ ਪਹੁੰਚਣਾ ਹੋਵੇਗਾ। ਤੈਅ ਫਲਾਈਟ ਤੋਂ 1 ਘੰਟਾ ਪਹਿਲਾਂ ਟਰਮੀਨਲ ਬੰਦ ਕਰ ਦਿੱਤਾ ਜਾਵੇਗਾ ਤੇ ਉਸ ਦੇ ਬਾਅਦ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਪੰਜਾਬ ਵਿਚ 6 ਏਅਰਪੋਰਟ ਸ੍ਰੀ ਗੁਰੂ ਰਾਮਦਾਸ ਜੀ ਏਅਪੋਰਟ, ਸ਼ਹੀਦ ਭਗਤ ਸਿੰਘ ਏਅਰਪੋਰਟ ਮੋਹਾਲੀ (ਚੰਡੀਗੜ੍ਹ), ਆਦਮਪੁਰ ਏਅਰਪੋਰਟ, ਬਠਿੰਡਾ ਏਅਰਪੋਰਟ, ਪਠਾਨਕੋਟ ਏਅਰਪੋਰਟ ਤੇ ਸਾਹਨੇਵਾਲ ਏਅਰਪੋਰਟ ਲੁਧਿਆਣਾ ਸੰਚਾਲਨ ਵਿਚ ਹਨ। ਹਾਲਾਂਕਿ ਹਲਵਾਰਾ ਏਅਰਪੋਰਟ ਖੁੱਲ੍ਹਣ ਨਾਲ ਸਾਹਨੇਵਾਲ ਏਅਰਪੋਰਟ ਬੰਦ ਹੋ ਜਾਵੇਗਾ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਆਪਣੇ ਸਾਰੇ ਸਟਾਫ ਨੂੰ ਹਲਵਾਰਾ ਏਅਰਪੋਰਟ ਸ਼ਿਫਟ ਕਰ ਦਿੱਤਾ ਹੈ। ਏਅਰ ਇੰਡੀਆ ਨੇ ਵੀ ਆਪਣੇ ਸਟਾਫ ਨੂੰ ਉਥੇ ਤਾਇਨਾਤ ਕਰ ਦਿੱਤਾ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0