ਸੰਸਦ ਕੰਪਲੈਕਸ ‘ਚ ਸਮਾਰਟ ਗੈਜੇਟਸ ‘ਤੇ ਲੱਗੀ ਰੋਕ, ਸਾਂਸਦਾਂ ਲਈ ਐਡਵਾਇਜ਼ਰੀ ਜਾਰੀ

Dec 25, 2025 - 07:41
 0  5
ਸੰਸਦ ਕੰਪਲੈਕਸ ‘ਚ ਸਮਾਰਟ ਗੈਜੇਟਸ ‘ਤੇ ਲੱਗੀ ਰੋਕ, ਸਾਂਸਦਾਂ ਲਈ ਐਡਵਾਇਜ਼ਰੀ ਜਾਰੀ

ਲੋਕ ਸਭਾ ਸਕੱਤਰੇਤ ਨੇ ਸੰਸਦ ਦੀ ਸੁਰੱਖਿਆ ਅਤੇ ਸੀਕ੍ਰੇਸੀ ਨੂੰ ਹੋਰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਬੁੱਧਵਾਰ ਨੂੰ, ਸਕੱਤਰੇਤ ਨੇ ਸਾਰੇ ਸੰਸਦ ਮੈਂਬਰਾਂ ਨੂੰ ਸਖ਼ਤੀ ਨਾਲ ਸਲਾਹ ਦਿੱਤੀ ਕਿ ਉਹ ਸੰਸਦ ਕੰਪਲੈਕਸ ਦੇ ਅੰਦਰ ਸਮਾਰਟ ਗੈਜੇਟਸ ਜਿਵੇਂਕਿ ਐਨਕਾਂ, ਪੈੱਨ ਕੈਮਰੇ ਅਤੇ ਸਮਾਰਟ ਵਾਚ ਵਰਗੇ ਆਧੁਨਿਕ ਡਿਜੀਟਲ ਯੰਤਰਾਂ ਦੀ ਵਰਤੋਂ ਨਾ ਕਰਨ।

ਲੋਕ ਸਭਾ ਵੱਲੋਂ ਜਾਰੀ ਇੱਕ ਹਾਲੀਆ ਬੁਲੇਟਿਨ ਨੇ ਸੰਸਦ ਮੈਂਬਰਾਂ ਨੂੰ ਯਾਦ ਦਿਵਾਇਆ ਕਿ ਦੇਸ਼ ਇਸ ਸਮੇਂ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਯੰਤਰਾਂ ਨਾਲ ਭਰਿਆ ਹੋਇਆ ਹੈ। ਸਕੱਤਰੇਤ ਨੇ ਚਿਤਾਵਨੀ ਦਿੱਤੀ ਕਿ ਇਹਨਾਂ ਯੰਤਰਾਂ ਦੀ ਦੁਰਵਰਤੋਂ ਸੰਸਦ ਮੈਂਬਰਾਂ ਦੀ ਨਿੱਜੀ ਸੀਕ੍ਰੇਸੀ ਵਿਚ ਸੰਨ੍ਹ ਲਾ ਸਕਦ ਹੈ ਅਤੇ ਸੰਸਦੀ ਵਿਸ਼ੇਸ਼ ਅਧਿਕਾਰਾਂ ਦੀ ਗੰਭੀਰ ਉਲੰਘਣਾ ਕਰ ਸਕਦੀ ਹੈ।

ਇੱਕ ਨਿਊਜ਼ ਏਜੰਸੀ ਮੁਤਾਬਕ ਸਕੱਤਰੇਤ ਨੇ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ, “ਸਮਾਰਟ ਐਨਕਾਂ, ਪੈੱਨ ਕੈਮਰੇ ਅਤੇ ਸਮਾਰਟ ਘੜੀਆਂ ਵਰਗੇ ਉੱਨਤ ਡਿਜੀਟਲ ਯੰਤਰ ਅੱਜ ਮਾਰਕੀਟ ਵਿੱਚ ਵਿਆਪਕ ਤੌਰ ‘ਤੇ ਉਪਲਬਧ ਹਨ। ਇਹਨਾਂ ਵਿੱਚੋਂ ਕੁਝ ਗੈਜੇਟਸ ਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੋ ਮੈਂਬਰਾਂ ਦੀ ਨਿੱਜਤਾ ਨੂੰ ਸੰਨ੍ਹ ਲਾ ਸਕਦੀਆਂ ਹੈ ਅਤੇ ਸੰਸਦੀ ਮਰਿਆਦਾ ਦੀ ਉਲੰਘਣਾ ਕਰ ਸਕਦੀ ਹੈ।”

ਸਕੱਤਰੇਤ ਨੇ ਵਿਸ਼ੇਸ਼ ਤੌਰ ‘ਤੇ ਸੰਸਦ ਮੈਂਬਰਾਂ ਨੂੰ ਸੰਸਦ ਅਸਟੇਟ (ਸੰਸਦ ਕੰਪਲੈਕਸ) ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਅਜਿਹੇ ਗੈਜੇਟਸ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ ਹੈ ਜੋ ਸੁਰੱਖਿਆ ਨਾਲ ਸਮਝੌਤਾ ਕਰ ਸਕਦਾ ਹੈ ਜਾਂ ਦੂਜੇ ਮੈਂਬਰਾਂ ਦੀ ਨਿੱਜਤਾ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ।

ਮਾਹਿਰਾਂ ਮੁਤਾਬਕ ਤਕਨਾਲੋਜੀ ਦੇ ਇਸ ਯੁੱਗ ਵਿੱਚ ਜਾਸੂਸੀ ਜਾਂ ਰਿਕਾਰਡਿੰਗ ਲਈ ਵਰਤੇ ਜਾਣ ਵਾਲੇ ਗੈਜੇਟ ਇੰਨੇ ਛੋਟੇ ਅਤੇ ਅਣਪਛਾਤੇ ਹੋ ਗਏ ਹਨ ਕਿ ਉਹਨਾਂ ਦਾ ਪਤਾ ਲਗਾਉਣਾ ਮੁਸ਼ਕਲ ਹੈ। ਇੱਕ ਆਮ ਦਿੱਖ ਵਾਲੇ ਐਨਕਾਂ ਜਾਂ ਪੈੱਨ ਵਿੱਚ ਵੀ ਵੀਡੀਓ ਰਿਕਾਰਡ ਕਰਨ ਜਾਂ ਆਡੀਓ ਸੁਣਨ ਦੀ ਸਮਰੱਥਾ ਹੈ। ਇਹ ਦਿਸ਼ਾ-ਨਿਰਦੇਸ਼ ਸੰਸਦ ਦੇ ਅੰਦਰ ਹੋਣ ਵਾਲੀਆਂ ਚਰਚਾਵਾਂ ਅਤੇ ਸੰਵੇਦਨਸ਼ੀਲ ਗਤੀਵਿਧੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0