ਸਵਰਨਜੀਤ ਖਾਲਸਾ ਨੇ ਅਮਰੀਕਾ ‘ਚ ਕਰਾਈ ਪੰਜਾਬੀਆਂ ਦੀ ਬੱਲੇ-ਬੱਲੇ, ਬਣੇ Norwich ਦੇ ਪਹਿਲੇ ਸਿੱਖ ਮੇਅਰ

Nov 6, 2025 - 08:01
 0  0
ਸਵਰਨਜੀਤ ਖਾਲਸਾ ਨੇ ਅਮਰੀਕਾ ‘ਚ ਕਰਾਈ ਪੰਜਾਬੀਆਂ ਦੀ ਬੱਲੇ-ਬੱਲੇ, ਬਣੇ Norwich ਦੇ ਪਹਿਲੇ ਸਿੱਖ ਮੇਅਰ

ਜਲੰਧਰ ਦੇ ਰਹਿਣ ਵਾਲੇ ਪਰਮਿੰਦਰ ਪਾਲ ਖਾਲਸਾ ਦੇ ਪੁੱਤਰ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕਾ ਦੇ ਕਨੈਕਟੀਕਟ ਵਿੱਚ ਹੋਈਆਂ ਸਥਾਨਕ ਚੋਣਾਂ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਉਹ ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ। ਉਨ੍ਹਾਂ ਨੇ ਚੋਣ ਵਿੱਚ ਰਿਪਬਲਿਕਨ ਉਮੀਦਵਾਰ ਪੀਟਰ ਨਿਸਟ੍ਰੋਮ ਦੀ ਥਾਂ ਲੈਂਦੇ ਹੋਏ ਨੌਰਵਿਚ ਦਾ ਚਾਰਜ ਸੰਭਾਲਿਆ। ਇਸ ਨਾਲ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ।

ਸਵਰਨਜੀਤ ਸਿੰਘ ਨੇ 2,458 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਟਰੇਸੀ ਗੋਲਡ ਨੂੰ 2,250 ਵੋਟਾਂ ਮਿਲੀਆਂ ਅਤੇ ਆਜ਼ਾਦ ਉਮੀਦਵਾਰ ਮਾਰਸੀਆ ਵਿਲਬਰ ਨੂੰ ਸਿਰਫ਼ 110 ਵੋਟਾਂ ਮਿਲੀਆਂ। ਇਸ ਜਿੱਤ ਨੇ ਡੈਮੋਕ੍ਰੇਟਿਕ ਪਾਰਟੀ ਨੂੰ ਨੌਰਵਿਚ ਵਿੱਚ ਇੱਕ ਅਹਿਮ ਫਾਇਦਾ ਵੀ ਦਿੱਤਾ, ਜਿਥੇ ਪਹਿਲਾਂ ਲੰਬੇ ਸਮੇਂ ਤੋਂ ਰਿਪਬਲਿਕਨਾਂ ਦਾ ਦਬਦਬਾ ਰਿਹਾ ਹੈ। ਖਾਲਸਾ ਦਾ ਪਰਿਵਾਰ ਪੰਜਾਬ ਵਿੱਚ ਪੰਥਕ ਸਿਆਸਤ ਵਿੱਚ ਸਰਗਰਮ ਰਿਹਾ ਹੈ।

Swaranjit Singh Khalsa won historic victory in Connecticut USA becoming first Sikh mayor

ਸਵਰਨਜੀਤ ਸਿੰਘ ਖਾਲਸਾ ਦੇ ਪਿਤਾ, ਪਰਮਿੰਦਰ ਪਾਲ ਖਾਲਸਾ, ਨੇ ਜਲੰਧਰ ਵਿੱਚ ਇੱਕ ਜਾਇਦਾਦ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਕਾਫ਼ੀ ਸਫਲਤਾ ਪ੍ਰਾਪਤ ਕੀਤੀ। ਸਵਰਨਜੀਤ 2007 ਵਿੱਚ ਰੁਜ਼ਗਾਰ ਅਤੇ ਇੱਕ ਨਵੇਂ ਭਵਿੱਖ ਦੀ ਭਾਲ ਵਿੱਚ ਅਮਰੀਕਾ ਚਲੇ ਗਏ। ਨੌਰਵਿਚ ਵਿੱਚ ਉਹ ਸ਼ੁਰੂ ਵਿੱਚ ਇੱਕ ਗੈਸ ਸਟੇਸ਼ਨ ਚਲਾਉਂਦੇ ਸਨ ਅਤੇ ਬਾਅਦ ਵਿੱਚ ਰੀਅਲ ਅਸਟੇਟ ਵਿੱਚ ਵੀ ਪਛਾਣ ਬਣਾਈ।

2021 ਵਿੱਚ ਉਹ ਨੌਰਵਿਚ ਸਿਟੀ ਕੌਂਸਲ ਲਈ ਚੁਣੇ ਗਏ, ਜੋ ਕਿ ਕਨੈਕਟੀਕਟ ਵਿੱਚ ਪਹਿਲਾ ਸਿੱਖ ਨੁਮਾਇਂਦੇ ਸੀ। ਹੁਣ, ਉਹ 2025 ਵਿੱਚ ਸ਼ਹਿਰ ਦਾ ਮੇਅਰ ਬਣੇ ਹਨ, ਜੋ ਕਿ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਪਲ ਮੰਨਿਆ ਜਾ ਰਿਹਾ ਹੈ।

ਸਵਰਨਜੀਤ ਸਿੰਘ ਖਾਲਸਾ ਨੇ ਸੰਯੁਕਤ ਰਾਜ ਵਿੱਚ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਪੁਲਿਸ ਅਧਿਕਾਰੀਆਂ ਨੂੰ ਸਿੱਖ ਧਰਮ, ਦਸਤਾਰ ਅਤੇ ਕਿਰਪਾਨ ਦੀ ਅਸਲੀਅਤ ਅਤੇ ਮਹੱਤਵ ਬਾਰੇ ਸਿੱਖਿਅਤ ਕੀਤਾ। ਉਨ੍ਹਾਂ ਦੇ ਕੰਮ ਦੇ ਸਕਾਰਾਤਮਕ ਪ੍ਰਭਾਵ ਨੂੰ ਦੇਖਦੇ ਹੋਏ ਇੱਕ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਅਤੇ ਉਨ੍ਹਾਂ ਨੂੰ ਐਫਬੀਆਈ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ।

ਆਪਣੀ ਚੋਣ ਮੁਹਿੰਮ ਦੌਰਾਨ ਸਵਰਨਜੀਤ ਨੇ ਸਥਾਨਕ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕੀਤਾ, ਜਿਸ ਵਿੱਚ ਕਿਫਾਇਤੀ ਰਿਹਾਇਸ਼, ਸਥਾਨਕ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਭਾਈਚਾਰਕ ਏਕਤਾ ਸ਼ਾਮਲ ਹੈ। ਖਾਲਸਾ ਹੁਣ ਸ਼ਹਿਰ ਦੇ ਬੁਨਿਆਦੀ ਢਾਂਚੇ ਅਤੇ ਡਾਊਨਟਾਊਨ ਵਿਕਾਸ ਨੂੰ ਅੱਗੇ ਵਧਾਉਣ ਲਈ ਸਿਟੀ ਡਿਵੈਲਪਮੈਂਟ ਏਜੰਸੀ ਨਾਲ ਕੰਮ ਕਰ ਰਹੇ ਹਨ। ਇਸ ਨਾਲ ਸਥਾਨਕ ਵਪਾਰੀਆਂ, ਜਿਨ੍ਹਾਂ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਸ਼ਾਮਲ ਹਨ, ਦੀ ਮਦਦ ਹੋਈ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0