ਮੰਦਰ ਬਣਿਆ ਜੰਗ ਦਾ ਅਖਾੜਾ, ਮੂਰਤੀ ਨੂੰ ਹੱਥ ਲਗਾਉਣ ‘ਤੇ ਭਖਿਆ ਵਿਵਾਦ, ਹੱਥੋਂਪਾਈ ਤੱਕ ਪਹੁੰਚੀ ਗੱਲ
ਮੰਦਰ ਜਿਸ ਨੂੰ ਕਿ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਜਿਥੇ ਜਾ ਕੇ ਸ਼ਰਧਾਲੂ ਮੱਥਾ ਟੇਕਦੇ ਹਨ ਤੇ ਸ਼ਾਂਤੀ ਦਾ ਅਨੁਭਵ ਕਰਦੇ ਹਨ ਪਰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮੰਦਰ ਜੰਗ ਦਾ ਅਖਾੜਾ ਬਣ ਗਿਆ।
ਮੰਦਰ ਵਿਚ ਇਕ ਮੂਰਤੀ ਨੂੰ ਹੱਥ ਨੂੰ ਲੈ ਕੇ ਹੰਗਾਮਾ ਹੋ ਗਿਆ ਤੇ ਗੱਲ ਹੱਥੋਂਪਾਈ ਤੱਕ ਪਹੁੰਚ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਮੰਦਰ ਜੰਗ ਦਾ ਅਖਾੜਾ ਬਣ ਗਿਆ। ਇਕ ਮਹਿਲਾ ਜੋ ਕਿ ਮੰਦਰ ਵਿਚ ਮੱਥਾ ਟੇਕਣ ਲਈ ਆਈ ਸੀ ਉਸ ਨੂੰ ਬਜਰੰਗ ਬਲੀ ਦੀ ਮੂਰਤੀ ਨੂੰ ਹੱਥ ਲਾਉਣ ਤੋਂ ਮਨ੍ਹਾ ਕੀਤਾ ਗਿਆ ਸੀ ਪਰ ਉਸ ਨੇ ਫਿਰ ਵੀ ਮੂਰਤੀ ਨੂੰ ਹੱਥ ਲਗਾ ਦਿੱਤਾ, ਜਿਸ ਨੂੰ ਲੈ ਕੇ ਬਹਿਸ ਹੋ ਗਈ ਤੇ ਫਿਰ ਬਹਿਸ ਤੋਂ ਗੱਲ ਹੱਥੋਂਪਾਈ ਤੱਕ ਪਹੁੰਚ ਗਈ।
ਅਸਲ ਵਜ੍ਹਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ। ਜੇਕਰ ਮੰਦਰ ਵਿਚ ਅਜਿਹਾ ਹੋਵੇਗਾ ਤਾਂ ਆਮ ਲੋਕਾਂ ‘ਤੇ ਇਸ ਦਾ ਅਸਰ ਪਵੇਗਾ। ਪੁਲਿਸ ਦਾ ਕਹਿਣਾਹੈ ਕਿ ਜੋ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਅਜੇ ਤੱਕ ਸਾਨੂੰ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0