ਮੀਰਾਬਾਈ ਚਾਨੂ ਦੀ ਸ਼ਾਨਦਾਰ ਵਾਪਸੀ, ਕਾਮਨਵੈਲਥ ਚੈਂਪੀਅਨਸ਼ਿਪ ‘ਚ ਗੋਲਡ

Aug 26, 2025 - 02:00
 0  0
ਮੀਰਾਬਾਈ ਚਾਨੂ ਦੀ ਸ਼ਾਨਦਾਰ ਵਾਪਸੀ, ਕਾਮਨਵੈਲਥ ਚੈਂਪੀਅਨਸ਼ਿਪ ‘ਚ ਗੋਲਡ

ਟੋਕੀਓ ਓਲੰਪਿਕ ਦੀ ਰਜਤ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਇਕ ਸਾਲ ਬਾਅਦ ਮੈਦਾਨ ‘ਚ ਵਾਪਸੀ ਕਰਦਿਆਂ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਹਾਸਲ ਕੀਤਾ। 31 ਸਾਲਾ ਚਾਨੂ ਨੇ ਔਰਤਾਂ ਦੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਕੁੱਲ 193 ਕਿਲੋਗ੍ਰਾਮ (ਸਨੈਚ 84 ਕਿਲੋਗ੍ਰਾਮ + ਕਲੀਨ ਐਂਡ ਜਰਕ 109 ਕਿਲੋਗ੍ਰਾਮ) ਭਾਰ ਚੁੱਕ ਕੇ ਨਵੇਂ ਰਿਕਾਰਡ ਬਣਾਏ। ਇਸ ਨਾਲ ਉਹ ਕੁੱਲ, ਸਨੈਚ ਅਤੇ ਕਲੀਨ ਐਂਡ ਜਰਕ ਤਿੰਨਾਂ ਵਿੱਚ ਸਿਖਰ ‘ਤੇ ਰਹੀ।

ਗੌਰਤਲਬ ਹੈ ਕਿ ਮੀਰਾਬਾਈ ਪਹਿਲਾਂ 49 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡਦੀ ਸੀ, ਪਰ ਇਹ ਸ਼੍ਰੇਣੀ ਹੁਣ ਓਲੰਪਿਕ ਵਿੱਚ ਸ਼ਾਮਲ ਨਹੀਂ ਹੈ। ਪੈਰਿਸ ਓਲੰਪਿਕ 2024 ‘ਚ ਉਹ ਚੌਥੇ ਸਥਾਨ ‘ਤੇ ਰਹੀ ਸੀ। ਉਸ ਤੋਂ ਬਾਅਦ ਸੱਟ ਕਾਰਨ ਇੱਕ ਸਾਲ ਮੁਕਾਬਲਿਆਂ ਤੋਂ ਦੂਰ ਰਹਿਣ ਪਈ।

ਚਾਨੂ ਨੇ ਸਨੈਚ ਵਿੱਚ ਸ਼ੁਰੂਆਤੀ ਕੋਸ਼ਿਸ਼ ਗੁਆ ਦਿੱਤੀ, ਪਰ ਦੂਜੀ ਕੋਸ਼ਿਸ਼ ਵਿੱਚ 84 ਕਿਲੋਗ੍ਰਾਮ ਕਾਂਧਿਆਂ ‘ਤੇ ਚੁੱਕਿਆ। ਹਾਲਾਂਕਿ, 89 ਕਿਲੋਗ੍ਰਾਮ ਦੀ ਤੀਜੀ ਕੋਸ਼ਿਸ਼ ਅਸਫਲ ਰਹੀ। ਕਲੀਨ ਐਂਡ ਜਰਕ ਵਿੱਚ ਉਸਨੇ ਪਹਿਲਾਂ 105 ਤੇ ਫਿਰ 109 ਕਿਲੋਗ੍ਰਾਮ ਚੁੱਕਿਆ, ਪਰ 113 ਕਿਲੋਗ੍ਰਾਮ ਦਾ ਭਾਰ ਪੂਰਾ ਨਾ ਕਰ ਸਕੀ।

ਦੂਜੇ ਪਾਸੇ, ਮਲੇਸ਼ੀਆ ਦੀ ਆਇਰੀਨ ਹੈਨਰੀ ਨੇ 161 ਕਿਲੋਗ੍ਰਾਮ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਵੇਲਜ਼ ਦੀ ਨਿਕੋਲ ਰੌਬਰਟਸ ਨੇ 150 ਕਿਲੋਗ੍ਰਾਮ ਚੁੱਕ ਕੇ ਕਾਂਸੀ ਹਾਸਲ ਕੀਤਾ।

ਭਾਰਤੀ ਖਿਡਾਰਨ ਸੌਮਿਆ ਦਲਵੀ ਨੇ ਵੀ ਜੂਨੀਅਰ ਵਰਗ ਵਿੱਚ ਸੋਨ ਤਗਮਾ ਹਾਸਲ ਕਰਦੇ ਹੋਏ ਦੇਸ਼ ਦਾ ਮਾਣ ਵਧਾਇਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0