ਮਾਫੀ ਨਹੀਂ… ਅਖੀਰ ਤੱਕ ਕੇਸ ਲੜਾਂਗੀ-ਬੇਬੇ ਮਹਿੰਦਰ ਕੌਰ ਦੀ ਕੰਗਨਾ ਨੂੰ ਚੁਣੌਤੀ

Oct 30, 2025 - 05:29
 0  2
ਮਾਫੀ ਨਹੀਂ… ਅਖੀਰ ਤੱਕ ਕੇਸ ਲੜਾਂਗੀ-ਬੇਬੇ ਮਹਿੰਦਰ ਕੌਰ ਦੀ ਕੰਗਨਾ ਨੂੰ ਚੁਣੌਤੀ

ਕਿਸਾਨ ਅੰਦੋਲਨ ਵਿਚ ਬਜੁਰਗ ਮਹਿਲਾ ਕਿਸਾਨ ਨੂੰ 100 ਰੁਪਏ ਵਿਚ ਧਰਨੇ ‘ਤੇ ਬੈਠਣ ਵਾਲੀ ਕਹਿਣ ‘ਤੇ ਕੰਗਨਾ ਰਣੌਤ ਨੇ ਬਠਿੰਡਾ ਅਦਾਲਤ ਤੋਂ ਮਾਫੀ ਮੰਗ ਲਈ ਹੈ ਪਰ ਇਸ ਤੋਂ ਬਾਅਦ ਵੀ ਕੰਗਨਾ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਸ ਰਹੀਆਂ। ਇਸ ਮਾਮਲੇ ਵਿਚ ਬੇਬੇ ਮਹਿੰਦਰ ਕੌਰ ਨੇ ਕਿਹਾ ਹੈ ਕਿ ਹੁਣ ਕੰਗਨਾ ਦ ਹੰਕਾਰ ਟੁੱਟਿਆ ਹੈ। ਉਹ ਤਾਂ ਗੱਡੀਆਂ ‘ਚ ਅਦਾਲਤ ਆ ਜਾਂਦੀ ਏ, ਪਰ ਮੈਨੂੰ ਬੱਸਾਂ ਵਿਚ ਧੱਕੇ ਖਾ ਕੇ ਦਿੱਲੀ ਤੇ ਚੰਡੀਗੜ੍ਹ ਦੇ ਚੱਕਰ ਲਾਉਣੇ ਪੈਂਦੇ ਹਨ।

ਦੱਸ ਦੇਈਏ ਕਿ 2021 ਵਿਚ ਕਿਸਾਨ ਅੰਦੋਲਨ ਵੇਲੇ ਕੰਗਨਾ ਨੇ ਬੇਬੇ ਮਹਿੰਦਰ ਕੌਰ ਦੀ ਫੋਟੋ ‘ਤੇ ਟਵੀਟ ਕਰਦਿਆਂ 100-100 ਰੁਪਏ ਲੈ ਕੇ ਧਰਨੇ ਵਿਚ ਸ਼ਾਮਲ ਹੋਣ ਵਾਲੀ ਔਰਤ ਦੱਸਿਆ ਸੀ। ਇਸ ਖਿਲਾਫ ਬੇਬੇ ਮਹਿੰਦਰ ਕੌਰਨੇ ਕੋਰਟ ਵਿਚ ਕੇਸ ਦਰਜ ਕਰਵਾਇਆ ਸੀ। ਹਾਲ ਹੀ ਵਿਚ ਕੰਗਨਾ ਇਸ ਮਾਮਲੇ ਵਿਚ ਬਠਿੰਡਾ ਕੋਰਟ ਵਿਚ ਪੇਸ਼ ਹੋਈ ਤੇ ਮਾਫੀ ਮੰਗੀ।

Mahinder Kaur of Bathinda who filed defamation case against Himachal MP Kangana Ranaut

ਇਸ ‘ਤੇ ਮਹਿੰਦਰ ਕੌਰ ਨੇ ਕਿਹਾ, “ਮੈਂ ਕੰਗਨਾ ਦੀ ਮੁਆਫ਼ੀ ਦੀ ਮੰਗ ਨੂੰ ਰੱਦ ਕਰਦੀ ਹਾਂ। ਮੁਆਫ਼ੀ ਮੰਗਣ ਦਾ ਸਮਾਂ ਚਾਰ ਸਾਲ ਪਹਿਲਾਂ ਸੀ। ਹੁਣ ਉਹ ਸਮਾਂ ਲੰਘ ਗਿਆ ਹੈ।” ਜੇ ਮੁਆਫ਼ੀ ਮੰਗਣੀ ਸੀ, ਤਾਂ ਉਸਨੂੰ ਉਦੋਂ ਮੰਗਣੀ ਚਾਹੀਦੀ ਸੀ। ਕੰਗਨਾ ਹੁਣ ਇਸ ਲਈ ਪੂਰੀ ਕੋਸ਼ਿਸ਼ ਕਰੇਗੀ। ਬੇਬੇ ਮਹਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਮੈਂ ਕੰਗਨਾ ਖਿਲਾਫ ਅਖੀਰ ਤੱਕ ਕੇਸ ਲੜਾਂਗੀ, ਚਾਹੇ ਕਿੰਨਾ ਵੀ ਸਮਾਂ ਲੱਗ ਜਾਏ।

ਬੇਬੇ ਮਹਿੰਦਰ ਕੌਰ ਨੇ ਅੱਗੇ ਕਿਹਾ ਕਿ ਕੰਗਨਾ ਪਹਿਲਾਂ ਚੰਡੀਗੜ੍ਹ ਗਈ, ਫਿਰ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਉਸ ਨੂੰ ਬਠਿੰਡਾ ਬੁਲਾਇਆ। ਹੁਣ, ਮੁਆਫ਼ੀ ਮੰਗਣ ਦਾ ਕੀ ਮਤਲਬ ਹੈ? ਉਸ ਦਾ ਹੰਕਾਰ ਟੁੱਟ ਗਿਆ ਅਤੇ ਉਸਨੂੰ ਅਦਾਲਤ ਤੋਂ ਵੀ ਝਾੜ ਪਈ।

Mahinder Kaur of Bathinda who filed defamation case against Himachal MP Kangana Ranaut

ਉਸ ਨੇ ਕਿਹਾ ਕਿ ਕੰਗਨਾ ਪਹਿਲਾਂ ਫਿਲਮਾਂ ਕਰਦੀ ਸੀ ਅਤੇ ਇੱਕ ਵੱਡੀ ਅਦਾਕਾਰਾ ਸੀ। ਉਸ ਨੂੰ ਆਪਣੇ ਪੈਸੇ ਦਾ ਘੁਮੰਡ ਸੀ। ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ, ਭਾਵੇਂ ਅਮੀਰ ਹੋਵੇ ਜਾਂ ਗਰੀਬ। ਉਸ ਨੂੰ ਵੀ ਕਾਨੂੰਨ ਦੇ ਸਾਹਮਣੇ ਪੇਸ਼ ਹੋਣਾ ਪਿਆ।

ਦੱਸ ਦੇਈਏ ਕਿ ਕੰਗਨਾ 27 ਅਕਤੂਬਰ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਸੀ। ਅਦਾਲਤ ਤੋਂ ਬਾਹਰ ਨਿਕਲਦੇ ਉਸਨੇ ਕਿਹਾ ਕਿ ਪੂਰਾ ਮਾਮਲਾ ਇੱਕ ਗਲਤਫਹਿਮੀ ਸੀ। ਉਸ ਨੇ ਕਿਹਾ, “ਮੈਂ ਮਾਤਾ ਜੀ (ਮਹਿੰਦਰ ਕੌਰ) ਦੇ ਪਤੀ ਨੂੰ ਵੀ ਸੁਨੇਹਾ ਭੇਜਿਆ ਹੈ ਕਿ ਮੈਂ ਆਪਣੇ ਸੁਪਨੇ ਵਿੱਚ ਵੀ ਅਜਿਹਾ ਕੁਝ ਨਹੀਂ ਸੋਚ ਸਕਦੀ, ਜਿੰਨਾ ਵੱਡਾ ਮੁੱਦ ਬਣ ਗਿਆ ਹੈ। ਹਰ ਮਾਤਾ ਮੇਰੇ ਲਈ, ਚਾਹੇ ਹਿਮਾਚਲ ਦ ਹੋਵੇ, ਚਾਹੇ ਪੰਜਾਬ ਦੀ ਹੋਵੇ, ਮੇਰੇ ਲਈ ਸਤਿਕਾਰਯੋਗ ਹੈ।”

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0