ਭਾਰਤ ‘ਤੇ ਅੱਜ ਤੋਂ ਟਰੰਪ ਦਾ 50% ਅਮਰੀਕੀ ਟੈਰਿਫ ਲਾਗੂ, 5.4 ਲੱਖ ਕਰੋੜ ਨਿਰਯਾਤ ‘ਤੇ ਪਵੇਗਾ ਅਸਰ

Aug 27, 2025 - 10:00
 0  0
ਭਾਰਤ ‘ਤੇ ਅੱਜ ਤੋਂ ਟਰੰਪ ਦਾ 50% ਅਮਰੀਕੀ ਟੈਰਿਫ ਲਾਗੂ, 5.4 ਲੱਖ ਕਰੋੜ ਨਿਰਯਾਤ ‘ਤੇ ਪਵੇਗਾ ਅਸਰ

ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਾਮਾਨਾਂ ‘ਤੇ ਅੱਜ ਯਾਨੀ 27 ਅਗਸਤ ਤੋਂ 50 ਫੀਸਦੀ ਟੈਰਿਫ ਲਾਗੂ ਹੋ ਗਿਆ ਹੈ। ਗਲੋਬਲ ਟ੍ਰੇਡ ਰਿਸਰਚ ਇਨਿਸ਼ਿਏਟਿਵ ਦੀ ਰਿਪੋਰਟ ਮੁਤਾਬਕ ਇਹ ਨਵਾਂ ਟੈਰਿਫ ਭਾਰਤ ਦੇ ਲਗਭਗ 5.4 ਲੱਖ ਕਰੋੜ ਦੇ ਐਕਸਪੋਰਟ ਨੂੰ ਪ੍ਰਭਾਵਿਤ ਕਰ ਸਕਦਾ ਹੈ।

50 ਫੀਸਦੀ ਟੈਰਿਫ ਨਾਲ ਅਮਰੀਕਾ ਵਿਚ ਵਿਕਣ ਵਾਲੇ ਕੱਪੜੇ, ਜੇਮਸ-ਜਵੈਲਰੀ, ਫਰਨੀਚਰ, ਸੀ ਫੂਡ ਵਰਗੇ ਭਾਰਤੀ ਪ੍ਰੋਡਕਟਸ ਮਹਿੰਗੇ ਹੋ ਜਾਣਗੇ ਤੇ ਇਸ ਨਾਲ ਇਨ੍ਹਾਂ ਦੀ ਮੰਗ ਵਿਚ 70 ਫੀਸਦੀ ਦੀ ਕਮੀ ਆ ਸਕਦੀ ਹੈ। ਚੀਨ,ਵੀਅਤਨਾਮ ਤੇ ਮੈਕਸੀਕੋ ਵਰਗੇ ਘੱਟ ਟੈਰਿਫ ਵਾਲੇ ਦੇਸ਼ ਇਨ੍ਹਾਂ ਸਾਮਾਨਾਂ ਨੂੰ ਸਸਤੇ ਰੇਟ ‘ਤੇ ਵੇਚਣਗੇ। ਇਸ ਨਾਲ ਭਾਰਤੀ ਕੰਪਨੀਆਂ ਦੀ ਅਮਰੀਕੀ ਬਾਜ਼ਾਰ ਵਿਚ ਹਿੱਸੇਦਾਰੀ ਘੱਟ ਹੋਵੇਗੀ।

ਅਮਰੀਕਾ ਭਾਰਤੀ ਆਟੋ ਪਾਰਟਸ ਲਈ ਸਭ ਤੋਂ ਵੱਡਾ ਬਾਜ਼ਾਰ ਹੈ। FV25 ਵਿਚ ਆਟੋ ਪਾਰਟਸ ਦੇ ਕੁੱਲ ਨਿਰਯਾਤ ਦਾ ਲਗਭਗ 32 ਫੀਸਦੀ ਹਿੱਸਾ ਅਮਰੀਕਾ ਗਿਆ। ਟੈਰਿਫ ਵਾਧੇ ਨਾਲ 7 ਬਿਲੀਅਨ ਡਾਲਰ (ਲਗਭਗ 61,000 ਕਰੋੜ ਰੁਪਏ) ਦੇ ਸਾਲਾਨਾ ਆਟੋ ਪਾਰਟਸ ਵਿਚ 30,000 ਕਰੋੜ ਰੁਪਏ ਦਾ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ। ਦੂਜੇ ਪਾਸੇ ਇੰਜੀਨੀਅਰਿੰਗ ਗੁੱਡਸ ਛੋਟੇ ਤੇ ਮੱਧਮ ਉਦਮ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜੋ ਇੰਜੀਨੀਅਰਿੰਗ ਗੁੱਡਸ ਦੇ 40 ਫੀਸਦੀ ਨਿਰਯਾਤ ਵਿਚ ਯੋਗਦਾਨ ਦਿੰਦੇ ਹਨ। ਇਸ ਨਾਲ ਹਜ਼ਾਰਾਂ ਨੌਕਰੀਆਂ ਖਤਰੇ ਵਿਚ ਪੈ ਸਕਦੀਆਂ ਹਨ।

ਅਜਿਹੇ ਵਿਚ ਯੂਰਪ (ਜਰਮਨੀ,ਯੂਕੇ) ਤੇ ASEAN ਦੇਸ਼ਾਂ (ਸਿੰਗਾਪੁਰ, ਮਲੇਸ਼ੀਆ) ਵਿਚ ਇੰਜੀਨੀਅਰਿੰਗ ਗੁੱਡਸ ਦੀ ਮੰਗ ਵਧ ਰਹੀ ਹੈ। ਭਾਰਤ ਇਨ੍ਹਾਂ ਬਾਜ਼ਾਰਾਂ ਵਿਚ ਹਿੱਸੇਦਾਰੀ ਵਧਾ ਸਕਦਾ ਹੈ। ਇੰਜੀਨੀਅਰਿੰਗ ਗੁੱਡਸ ਲਈ PLI ਸਕੀਮ ਦਾ ਵਿਸਤਾਰ ਕਰਕੇ ਉਤਪਾਦਨ ਲਾਗਤ ਨੂੰ ਘੱਟ ਕਰਨਾ ਤਾਂ ਕਿ ਕੰਪਨੀਆਂ ਦੀ ਅਮਰੀਕੀ ਬਾਜ਼ਾਰ ਵਿਚ ਮੁਕਾਬਲੇਬਾਜ਼ੀ ਬਣੀ ਰਹੇ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0