ਭਾਰਤ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਟੀ-20 ਵਿਸ਼ਵ ਕੱਪ ਚੈਂਪੀਅਨ, ਨਿਊਜ਼ੀਲੈਂਡ ਨੂੰ 96 ਦੌੜਾਂ ਤੋਂ ਦਿੱਤੀ ਮਾਤ

Mar 9, 2026 - 08:57
 0  1
ਭਾਰਤ ਨੇ ਰਚਿਆ ਇਤਿਹਾਸ, ਤੀਜੀ ਵਾਰ ਬਣੀ ਟੀ-20 ਵਿਸ਼ਵ ਕੱਪ ਚੈਂਪੀਅਨ, ਨਿਊਜ਼ੀਲੈਂਡ ਨੂੰ 96 ਦੌੜਾਂ ਤੋਂ ਦਿੱਤੀ ਮਾਤ

ਭਾਰਤ ਨੇ ਟੀ-20 ਵਰਲਡ ਕੱਪ ਜਿੱਤ ਲਿਆ ਹੈ। ਟੀਮ ਇੰਡੀਆ ਨੇ ਫਾਈਨਲ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 96 ਦੌੜਾਂ ਤੋਂ ਹਰਾਇਆ। ਐਤਵਾਰ ਨੂੰ ਅਹਿਮਦਾਬਾਦ ਵਿਚ ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਦੇ ਹੋਏ 5 ਵਿਕਟਾਂ ‘ਤੇ 255 ਦੌੜਾਂ ਬਣਾਈਆਂ। ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 159 ਦੌੜਾਂ ‘ਤੇ ਹੀ ਆਲਆਊਟ ਹੋ ਗੀ।

ਭਾਰਤ ਦੀ ਜਿੱਤ ਦੇ ਨਾਲ ਤਿੰਨੇ ਵੱਡੇ ਰਿਕਾਰਡਸ ਬਣੇ ਸਨ। ਇਹ ਪਹਿਲਾ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਟੀ-20 ਵਰਲਡ ਕੱਪ ਜਿੱਤਿਆ ਹੈ। ਇਹ ਭਾਰਤ ਦਾ ਤੀਜਾ ਟੀ-20 ਖਿਤਾਬ (2007, 2024 ਤੇ 2026) ਵੀ ਹੈ। ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਫਾਈਨਲ ਵਿਚ ਹਾਈਐਸਟ ਸਕੋਰ ਦਾ ਰਿਕਾਰਡ ਬਣਾਇਆ। ਇਸ ਦੇ ਬਾਅਦ ਟੀ-20 ਵਰਲਡ ਕੱਪ ਫਾਈਨਲ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।

ਕੱਪ ਜਿੱਤਣ ਮਗਰੋਂ ਕਪਤਾਨ ਸੂਰਯਕੁਮਾਰ ਯਾਦਵ ਨੇ ਕਿਹਾ ਕਿ ਬੁਮਰਾਹ ਇਕ ਪੀੜ੍ਹੀ ਵਿਚ ਇਕ ਵਾਰ ਆਉਣ ਵਾਲੇ ਗੇਂਦਬਾਜ਼ ਹਨ। ਮੈਂ ਉਨ੍ਹਾਂ ਨੂੰ ਰਾਸ਼ਟਰੀ ਧਰੋਹਰ ਕਹਿ ਸਕਦਾ ਹਾਂ। ਬੁਮਰਾਹ ਨੇ ਫਾਈਨਲ ਵਿਚ ਚਾਰ ਓਵਰਾਂ ਵਿਚ 15 ਦੌੜਾਂ ਦੇ ਕੇ 4 ਵਿਕਟ ਹਾਸਲ ਕੀਤੇ ਤੇ ਨਿਊਜ਼ੀਲੈਂਡ ਨੂੰ 159 ਦੌੜਾਂ ‘ਤੇ ਆਊਟ ਕਰਨ ਵਿਚ ਅਹਿਮ ਭੂਮਿਕਾ ਨਿਭਾਈ।

ਕਪਤਾਨ ਨੇ ਆਪਣੇ ਖਿਡਾਰੀਆਂ ਦੀ ਖੂਬ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਟੀਮ ਨੂੰ ਸਫਲਤਾ ਦਿਵਾਉਣ ਵਿਚ ਮਦਦ ਕੀਤੀ। ਖਿਡਾਰੀਆਂ ‘ਤੇ ਭਰੋਸਾ ਬਣਾਏ ਰੱਖਣ ਬਾਰੇ ਕਪਤਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਕਿਸ ਵਿਚ ਸਮਰੱਥ ਹਨ ਤੇ ਮੈਨੂੰ ਪਤਾ ਸੀ ਕਿ ਉਨ੍ਹਾਂ ਵਿਚ ਮੈਚ ਜਿਤਾਉਣ ਦੀ ਕਾਬਲੀਅਤ ਹੈ। ਸਮਾਂ ਬਿਲਕੁਲ ਸਹੀ ਸੀ। ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਸ਼ਾਨਦਾਰ ਖਿਡਾਰੀ ਹਨ ਤੇ ਸਾਨੂੰ ਪਤਾ ਸੀ ਕਿ ਉਹ ਕੁਝ ਖਾਸ ਕਰਨਗੇ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0