ਬਿਨਾਂ Fastag ਵਾਲੇ ਵਾਹਨਾਂ ਨੂੰ ਹੁਣ ਨਹੀਂ ਭਰਨਾ ਪਊ ਡਬਲ Toll! ਨਿਯਮਾਂ ‘ਚ ਮਿਲੀ ਵੱਡੀ ਰਾਹਤ

Nov 15, 2025 - 08:05
 0  0
ਬਿਨਾਂ Fastag ਵਾਲੇ ਵਾਹਨਾਂ ਨੂੰ ਹੁਣ ਨਹੀਂ ਭਰਨਾ ਪਊ ਡਬਲ Toll! ਨਿਯਮਾਂ ‘ਚ ਮਿਲੀ ਵੱਡੀ ਰਾਹਤ

ਹਾਈਵੇ ‘ਤੇ ਵਧੇਰੇ ਸਫਰ ਕਰਨ ਵਾਲੇ ਲੋਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਹੈ ਕਿ ਹੁਣ ਫਾਸਟੈਗ ਨਾ ਹੋਣ ‘ਤੇ ਟੋਲ ਪਲਾਜ਼ਿਆਂ ‘ਤੇ ਦੁੱਗਣੀ ਟੋਲ ਫੀਸ ਅਦਾ ਕਰਨ ਵਾਲੇ ਨਿਯਮ ਵਿਚ ਕੁਝ ਰਾਹਤ ਮਿਲ ਗਈ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਨੇ ਦੇਸ਼ ਭਰ ਵਿੱਚ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਭਾਵੇਂ ਉਨ੍ਹਾਂ ਕੋਲ ਫਾਸਟੈਗ ਨਾ ਹੋਵੇ, ਜੇਕਰ ਉਹ ਡਿਜੀਟਲ ਭੁਗਤਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਦੁੱਗਣੀ ਦੀ ਬਜਾਏ ਸਿਰਫ 1.25 ਗੁਣਾ ਟੋਲ ਫੀਸ ਦੇਣੀ ਪਵੇਗੀ। ਇਹ ਨਵਾਂ ਸਿਸਟਮ ਅੱਜ, 15 ਨਵੰਬਰ ਨੂੰ ਲਾਗੂ ਹੋਇਆ। ਇਹ ਬਦਲਾਅ ਉਨ੍ਹਾਂ ਲੱਖਾਂ ਵਾਹਨ ਚਾਲਕਾਂ ਲਈ ਇੱਕ ਵੱਡੀ ਰਾਹਤ ਹੈ ਜੋ ਅਕਸਰ ਆਪਣੇ ਫਾਸਟੈਗ ਦੇ ਰੀਚਾਰਜ ਨਾ ਹੋਣ ਜਾਂ ਫੇਲ੍ਹ ਹੋਣ ਦੀ ਸਮੱਸਿਆ ਦਾ ਜੂਝਦੇ ਹਨ।

NHAI ਪ੍ਰੋਜੈਕਟ ਡਾਇਰੈਕਟਰ ਹਰਮਿੰਦਰ ਸਿੰਘ ਰੋਟਵਾਲ ਨੇ ਦੱਸਿਆ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰਾਹਤ ਸਿਰਫ ਡਿਜੀਟਲ ਭੁਗਤਾਨ ਕਰਨ ਵਾਲਿਆਂ ਲਈ ਉਪਲਬਧ ਹੋਵੇਗੀ। ਪੁਰਾਣੀ ਪ੍ਰਣਾਲੀ ਕੈਸ਼ ਪੇਮੈਂਟ ਕਰਨ ਵਾਲਿਆਂ ਲਈ ਲਾਗੂ ਰਹੇਗੀ, ਭਾਵ ਉਨ੍ਹਾਂ ਨੂੰ ਦੁੱਗਣੀ ਟੋਲ ਫੀਸ ਦੇਣੀ ਪੈ ਸਕਦੀ ਹੈ। ਇਸ ਨਿਯਮ ਦਾ ਉਦੇਸ਼ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨਾ ਅਤੇ ਟੋਲ ਪਲਾਜ਼ਿਆਂ ‘ਤੇ ਭੀੜ ਨੂੰ ਘਟਾਉਣਾ ਹੈ।

FASTag बार-बार नहीं करना पड़ेगा रिचार्ज; सरकार दे सकती है सालभर के लिए Toll  से छुट्टी, देना होगा इतना पैसा - FASTag Annual Pass Unlimited Highway  Travel for rs 3000 New Toll

ਨਵੀਂ QR ਕੋਡ ਭੁਗਤਾਨ ਸਹੂਲਤ
ਟੋਲ ਕੁਲੈਕਸ਼ਨ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਪਾਰਦਰਸ਼ੀ ਬਣਾਉਣ ਲਈ NHAI ਨੇ ਹੁਣ ਟੋਲ ਪਲਾਜ਼ਿਆਂ ‘ਤੇ QR ਕੋਡ ਭੁਗਤਾਨ ਸ਼ੁਰੂ ਕੀਤਾ ਹੈ। ਵਾਹਨ ਚਾਲਕ ਹੁਣ ਟੋਲ ਪਲਾਜ਼ਿਆਂ ‘ਤੇ ਲਗਾਏ ਗਏ QR ਕੋਡਾਂ ਨੂੰ ਸਕੈਨ ਕਰ ਸਕਦੇ ਹਨ ਅਤੇ UPI ਜਾਂ ਮੋਬਾਈਲ ਵਾਲਿਟ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਫੋਨਾਂ ਤੋਂ ਸਿੱਧੇ ਭੁਗਤਾਨ ਕਰ ਸਕਦੇ ਹਨ। ਇਸ ਨਾਲ ਨਾ ਸਿਰਫ਼ ਟੋਲ ਪਲਾਜ਼ਿਆਂ ‘ਤੇ ਭੀੜ ਘੱਟ ਹੋਵੇਗੀ ਸਗੋਂ ਨਕਦ ਲੈਣ-ਦੇਣ ਵਿੱਚ ਗਲਤੀਆਂ ਅਤੇ ਸਮੇਂ ਦੀ ਬਰਬਾਦੀ ਵੀ ਘੱਟ ਹੋਵੇਗੀ। ਇਹ ਵਿਸ਼ੇਸ਼ਤਾ ਖਾਸ ਤੌਰ ‘ਤੇ ਟੋਲ ਲੇਨਾਂ ਲਈ ਲਾਭਦਾਇਕ ਹੋਵੇਗੀ ਜੋ ਅਜੇ ਵੀ ਹਾਈਬ੍ਰਿਡ ਮੋਡ ਵਿੱਚ ਕੰਮ ਕਰਦੀਆਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਵਾਹਨ ਚਾਲਕਾਂ ਨੂੰ ਡਿਜੀਟਲ ਭੁਗਤਾਨ ਅਪਣਾਉਣ ਲਈ ਉਤਸ਼ਾਹਿਤ ਕਰੇਗਾ। ਮੋਬਾਈਲ ਵਾਲਿਟ, UPI, ਨੈੱਟਬੈਂਕਿੰਗ ਅਤੇ ਹੋਰ ਡਿਜੀਟਲ ਸਾਧਨਾਂ ਰਾਹੀਂ ਕੀਤੇ ਗਏ ਭੁਗਤਾਨ 1.25 ਗੁਣਾ ਫੀਸ ਮੁਆਫੀ ਵਿੱਚ ਸ਼ਾਮਲ ਹਨ। ਇਸ ਨਾਲ ਵਾਹਨ ਚਾਲਕ ਟੋਲ ਪਲਾਜ਼ਿਆਂ ‘ਤੇ ਬੇਲੋੜੀ ਦੇਰੀ ਤੋਂ ਬਚ ਸਕਣਗੇ, ਭਾਵੇਂ ਉਨ੍ਹਾਂ ਕੋਲ ਫਾਸਟੈਗ ਨਾ ਹੋਣ ਅਤੇ ਟੋਲ ਕਾਰਜ ਵਧੇਰੇ ਪਾਰਦਰਸ਼ੀ ਹੋਣਗੇ। ਇਹ ਯਕੀਨੀ ਬਣਾਉਂਦਾ ਹੈ ਕਿ ਟੋਲ ਮਾਲੀਆ ਲੀਕੇਜ ਘੱਟ ਤੋਂ ਘੱਟ ਹੋਵੇ ਅਤੇ ਕੁਲੈਕਸ਼ਨ ਵਿਚ ਕੁਸ਼ਲਤਾ ਆਵੇ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0