ਪੰਜਾਬ ‘ਚ ਸਰਕਾਰੀ ਕਰਮਚਾਰੀਆਂ ਨੂੰ ਜਾਰੀ ਹੋਏ Show Cause Notice ਲਏ ਗਏ ਵਾਪਸ
ਪੰਜਾਬ ਸਰਕਾਰ ਨੇ 27 ਅਗਸਤ 2026 ਦੀ ਹੜਤਾਲ ਦੌਰਾਨ ਆਪਣੀਆਂ ਡਿਊਟੀਆਂ ਤੋਂ ਕਥਿਤ ਤੌਰ ‘ਤੇ ਗੈਰ-ਹਾਜ਼ਰ ਰਹਿਣ ਜਾਂ ਸਮੂਹਿਕ ਛੁੱਟੀ ‘ਤੇ ਜਾਣ ਵਾਲੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਜਾਰੀ ਕੀਤੇ ਗਏ ‘ਕਾਰਨ ਦੱਸੋ’ ਨੋਟਿਸਾਂ ਵਾਪਸ ਲੈ ਲਏ ਹਨ। ਸਰਕਾਰ ਵੱਲੋਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਦਰਅਸਲ ਆਪਣੀਆਂ ਮੰਗਾਂ ਨਾ ਮੰਨੇ ਜਾਣ ‘ਤੇ ਕਰਮਚਾਰੀਆਂ ਨੇ 11 ਸਤੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਸ਼ੁਰੂ ਵਿੱਚ ਹੜਤਾਲ ਸਿਰਫ 8 ਸਤੰਬਰ ਨੂੰ ਨਿਰਧਾਰਤ ਕੀਤੀ ਗਈ ਸੀ।

ਯੂਨੀਅਨ ਮੁਤਾਬਕ 27 ਅਗਸਤ ਦੀ ਹੜਤਾਲ ਤੋਂ ਬਾਅਦ, ਸਰਕਾਰ ਨੇ ਗੈਰਹਾਜ਼ਰੀ ਲਈ ਲਗਭਗ 2,500 ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਸੀ। ਕਰਮਚਾਰੀ ਇਸ ਪੱਤਰ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।
ਮੰਗਲਵਾਰ ਨੂੰ ਸਰਕਾਰ ਨੇ ਹੜਤਾਲੀ ਕਰਮਚਾਰੀਆਂ ਵਿਰੁੱਧ ‘ਕੋਈ ਕੰਮ ਨਹੀਂ, ਕੋਈ ਤਨਖਾਹ ਨਹੀਂ’ ਨੀਤੀ ਲਾਗੂ ਕਰਨ ਅਤੇ ਗੈਰਹਾਜ਼ਰੀ ਲਈ ਵਿਭਾਗੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ। ਬੀਤੇ ਦਿਨ ਇਸ ਨੂੰ ਲੈ ਕੇ ਸਰਕਾਰ ਨੇ ਹੁਕਮ ਵੀ ਜਾਰੀ ਕਰ ਦਿੱਤੇ।
ਇਸ ਮਗਰੋਂ ਕਰਮਚਾਰੀਆਂ ਨੇ ਹੜਤਾਲ ਵਾਪਸ ਲੈ ਲਈ। ਉਨ੍ਹਾਂ ਬੀਤੇ ਦਿਨ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਚੀਫ ਸੈਕਟਰੀ ਕੇਏਪੀ ਸਿਨ੍ਹਾ ਨਾ ਮੁਲਾਕਾਤ ਕੀਤੀ। ਚੀਫ ਸੈਕਟਰੀ ਨੇ ਕਿਹਾ ਕਿ ਸਾਰੇ ਮੁਲਾਜ਼ਮ ਹੜਤਾਲ ਨਾ ਕਰਨ ‘ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਕਿਹਾ ਸੀ ਕਿ ਹੜਤਾਲ ਵਾਪਸ ਲੈਣ ਦੀ ਸਥਿਤੀ ਵਿਚ ਸ਼ੋਕਾਜ਼ ਨੋਟਿਸ ਵੀ ਵਾਪਸ ਲੈ ਲਏ ਜਾਣਗੇ, ਜਿਸ ਸਬੰਧੀ ਸਰਕਾਰ ਨੇ ਅੱਜ ਹੁਕਮ ਜਾਰੀ ਕਰ ਦਿੱਤੇ ਹਨ।
What's Your Reaction?
Like
0
Dislike
0
Love
0
Funny
0
Angry
0
Sad
0
Wow
0