ਪੰਜਾਬ ‘ਚ ਮੀਂਹ ਕਰਕੇ ਬਦਲਿਆ ਮੌਸਮ ਦਾ ਬਦਲਿਆ ਮਿਜਾਜ਼, ਚੱਲ ਰਹੀਆਂ ਤੇਜ਼ ਹਵਾਵਾਂ, ਵਧੀ ਠੰਡ

Jan 23, 2026 - 06:43
 0  0
ਪੰਜਾਬ ‘ਚ ਮੀਂਹ ਕਰਕੇ ਬਦਲਿਆ ਮੌਸਮ ਦਾ ਬਦਲਿਆ ਮਿਜਾਜ਼, ਚੱਲ ਰਹੀਆਂ ਤੇਜ਼ ਹਵਾਵਾਂ, ਵਧੀ ਠੰਡ

ਪੰਜਾਬ ਤੇ ਚੰਡੀਗੜ੍ਹ ਵਿਚ ਮੀਂਹ ਨਾਲ ਮੌਸਮ ਬਦਲ ਗਿਆ ਹੈ। ਬੀਤੀ ਰਾਤ ਤੋਂ ਅੱਜ ਸਵੇਰ ਤੱਕ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ ਜਿਸ ਕਰਕੇ ਠੰਡ ਵੀ ਵਧ ਗਈ ਹੈ। ਜਲੰਧਰ ਵਿਚ ਤਾਂ ਗੜ੍ਹੇਮਾਰੀ ਵੀ ਹੋਈ ਜਿਸ ਦੇ ਬਾਅਦ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਦੂਜੇ ਪਾਸੇ ਅੰਮ੍ਰਿਤਸਰ-ਲੁਧਿਆਣਾ ਵਿਚ ਮੀਂਹ ਕਰਕੇ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲੀ। ਸਭ ਤੋਂ ਘੱਟ ਤਾਪਮਾਨ 3.2 ਡਿਗਰੀ ਹੁਸ਼ਿਆਰਪੁਰ ਵਿਚ ਦਰਜ ਕੀਤਾ ਗਿਆ। ਅੱਜ ਬਸੰਤ ਪੰਚਮੀ ਹੈ ਤੇ ਮੀਂਹ ਪੈਣ ਕਰਕੇ ਪਤੰਗ ਉਡਾਉਣ ਵਾਲੇ ਨੌਜਵਾਨ ‘ਤੇ ਮਾਯੂਸੀ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਪੂਰਾ ਦਿਨ ਮੌਸਮ ਖਰਾਬ ਰਹੇਗਾ। ਰੁਕ-ਰੁਕ ਕੇ ਪੂਰਾ ਦਿਨ ਮੀਂਹ ਪਵੇਗਾ। ਮੀਂਹ ਦੀ ਸੰਭਾਵਨਾ 78 ਫੀਸਦੀ ਤੱਕ ਹੈ। ਜਲੰਧਰ ਨਾਲ ਲੱਗਦੇ ਅੰਮ੍ਰਿਤਸਰ, ਲੁਧਿਆਣਾ ਵਿਚ ਵੀ ਪੱਛਮੀ ਗੜਬੜੀ ਕਾਰਨ ਅਗਲੇ 2 ਦਿਨਾਂ ਤੱਕ ਮੀਂਹ ਪਵੇਗਾ, ਬਿਜਲੀ ਚਮਕੇਗੀ ਤੇ ਗੜ੍ਹੇਮਾਰੀ ਦਾ ਯੈਲੋ ਅਲਰਟ ਹੈ। ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ,ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐੱਸਏਐੱਸ ਨਗਰ ਦੇ ਕੁਝ ਇਲਾਕਿਆਂ ਵਿਚ ਬਿਜਲੀ ਚਮਕਣ ਦੇ ਨਾਲ ਗੜ੍ਹੇਮਾਰੀ ਹੋ ਸਕਦੀ ਹੈ।

ਪੰਜਾਬ 'ਚ ਸਵੇਰ ਦਾ ਲਗਾਤਾਰ ਮੀਂਹ - World Punjabi TV

ਦੂਜੇ ਪਾਸੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਤੇ ਮਾਲੇਰਕੋਟਲਾ ਦੇ ਕੁਝ ਇਲਾਕਿਆਂ ਵਿਚ ਬਿਜਲੀ ਡਿਗਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ।

ਉੱਤਰ ਭਾਰਤ ਵਿਚ ਇਸ ਸਮੇਂ ਪੱਛਮੀ ਡਿਸਟਰਬੈਂਸ ਸਰਗਰਮ ਹੈ। 26 ਜਨਵਰੀ ਤੋਂ ਉੱਤਰ-ਪੱਛਮ ਭਾਰਤ ਵਿਚ ਇਕ ਨਵੀਂ ਗੜਬੜੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਮੌਸਮ ਵਿਚ ਬਦਲਾਅ ਹੋ ਸਕਦਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 27 ਤੇ 28 ਜਨਵਰੀ ਨੂੰ ਕੁਝ ਥਾਵਾਂ ‘ਤੇ ਮੀਂਹ ਪੈਣ ਦੇ ਆਸਾਰ ਹਨ ਜਦੋਂ ਕਿ 24 ਤੇ 26 ਜਨਵਰੀ ਤੱਕ ਕਈ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਅਗਲੇ 48 ਘੰਟਿਆਂ ਵਿਚ ਤਾਪਮਾਨ 2 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0