ਪੰਜਾਬ ‘ਚ ਬਿਜਲੀ ਕੱਟਾਂ ਤੋਂ ਮਿਲੀ ਰਾਹਤ, ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂ

Sep 13, 2026 - 09:57
 0  0
ਪੰਜਾਬ ‘ਚ ਬਿਜਲੀ ਕੱਟਾਂ ਤੋਂ ਮਿਲੀ ਰਾਹਤ, ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂ

ਪੰਜਾਬ ‘ਚ ਬਿਜਲੀ ਕੱਟਾਂ ਤੋਂ ਵੱਡੀ ਰਾਹਤ ਮਿਲੀ ਹੈ। ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂ ਹੋ ਗਏ ਹਨ। ਪਾਵਰਕਾਮ ਮੁਤਾਬਕ ਐਤਵਾਰ ਤੋਂ ਖੇਤੀਬਾੜੀ ਤੇ ਇੰਡਸਟੀਅਲ ਖੇਤਰ ਵਿਚ ਲਗਾਏ ਜਾ ਰਹੇ ਬਿਜਲੀ ਦੇ ਕੱਟ ਬੰਦ ਕਰ ਦਿੱਤੇ ਗਏ ਹਨ ਤੇ ਦੋਵਾਂ ਜਗ੍ਹਾ 3300 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ। ਦੋਵੇਂ ਥਰਮਲ ਪਲਾਂਟਾਂ ਤੋਂ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਹੋ ਰਿਹਾ ਹੈ। 

ਦਰਅਸਲ ਕੋਲੇ ਦੀ ਕਮੀ ਕਰਕੇ ਰਾਜਪੁਰਾ ਥਰਮਲ ਪਲਾਂਟ ਦੀ 1 ਯੂਨਿਟ ਜਦੋਂ ਕਿ ਤਲਵੰਡੀ ਸਾਬੋ ਦੀਆਂ 2 ਯੂਨਿਟਾਂ ਬੰਦ ਹੋ ਗਈਆਂ ਹਨ। ਇਸ ਕਾਰਨ ਸ਼ਾਮ ਸਮੇਂ ਉਦਯੋਗਾਂ ਵਿਚ ਕੱਟ ਲਗਾਏ ਜਾ ਰਹੇ ਹਨ। ਇਸ ਦਾ ਅਸਰ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਵੀ ਪਿਆ। ਸ਼ਹਿਰੀ ਖੇਤਰਾਂ ਵਿਚ 3 ਤੋਂ 4 ਘੰਟੇ ਤੇ ਪੇਂਡੂ ਖੇਤਰਾਂ ਵਿਚ ਲਗਭਗ 1 ਘੰਟੇ ਤੱਕ ਬਿਜਲੀ ਕੱਟ ਲੱਗੇ।

ਲੁਧਿਆਣਾ, ਜਲੰਧਰ ਤੇ ਮੰਡੀ ਗੋਬਿੰਦਗੜ੍ਹ ਵਰਗੇ ਇੰਡਸਟਰੀਅਲ ਏਰੀਆ ਵਿਚ 10 ਤੋਂ 11 ਘੰਟੇ ਤੱਕ ਬਿਜਲੀ ਕੱਟ ਲਗਾਏ ਗਏ। ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਲਈ ਵੀ ਪੂਰੀ ਬਿਜਲੀ ਨਹੀਂ ਮਿਲ ਰਹੀ ਸੀ। ਐਤਵਾਰ ਸਵੇਰ ਤੱਕ ਪੰਜਾਬ ਵਿਚ ਬਿਜਲੀ ਦੀ ਮੰਗ 115,762 ਮੈਗਾਵਾਟ ਪਹੁੰਚ ਗਏ। ਦੂਜੇ ਪਾਸੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਸੀ ਕਿ ਮੌਜੂਦਾ ਬਿਜਲੀ ਸੰਕਟ ਇਕ-ਦੋ ਦਿਨਾਂ ਵਿਚ ਹੱਲ ਕਰ ਲਿਆ ਜਾਵੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0