ਪੰਜਾਬ ਦੇ ਗੱਭਰੂ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ‘ਚ ਜੱਜ ਬਣਿਆ ਵਿਕਰਮਜੀਤ ਸਿੰਘ ਔਜਲਾ

May 24, 2026 - 08:42
 0  0
ਪੰਜਾਬ ਦੇ ਗੱਭਰੂ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ‘ਚ ਜੱਜ ਬਣਿਆ ਵਿਕਰਮਜੀਤ ਸਿੰਘ ਔਜਲਾ

ਪੰਜਾਬੀਆਂ ਨੇ ਇਕ ਵਾਰ ਫਿਰ ਤੋਂ ਕੈਨੇਡਾ ਵਿਚ ਝੰਡਾ ਲਹਿਰਾਇਆ ਹੈ। ਖੰਨਾ ਦਾ ਮੁੰਡਾ ਵਿਕਰਮਜੀਤ ਸਿੰਘ ਔਜਲਾ ਕੈਨੇਡਾ ਵਿਚ ਜੱਜ ਬਣਿਆ ਹਿਆ। ਉਨ੍ਹਾਂ ਨੂੰ ਓਟਾਰੀਓ ਵਿਚ ਨਿਯੁਕਤੀ ਮਿਲੀ ਹੈ। ਵਿਕਰਮਜੀਤ ਸਿੰਘ ਦਾ ਪਰਿਵਾਰ ਖੰਨਾ ਦੇ ਪਿੰਡ ਨਸਰਾਲੀ ਨਾਲ ਸਬੰਧ ਰੱਖਦਾ ਹੈ। ਰਿਟਾਇਰ ਟੀਚਰ ਜਸਵੰਤ ਸਿੰਘ ਜੋ ਕਿ ਵਿਕਰਮਜੀਤ ਸਿੰਘ ਦੇ ਪਿਤਾ ਨਾਹਰ ਸਿੰਘ ਦੇ ਦੋਸਤ ਹਨ, ਨੇ ਦੱਸਿਆ ਕਿ ਵਿਕਰਮਜੀਤ ਸਿੰਘ ਦਾ ਪਰਿਵਾਰ 1976 ਵਿਚ ਕੈਨੇਡਾ ਚਲਾ ਗਿਆ ਸੀ। ਉਨ੍ਹਾਂ ਦਾ ਜਨਮ ਕੈਨੇਡਾ ਵਿਚ ਹੀ ਹੋਇਆ। ਉਨ੍ਹਾਂ ਦੇ ਪਿੰਡ ਲਈ ਬਹੁਤ ਸਨਮਾਨ ਵਾਲੀ ਗੱਲ ਹੈ ਕਿ ਵਿਕਰਮਜੀਤ ਕੈਨੇਡਾ ਵਿਚ ਜੱਜ ਬਣਿਆ ਹੈ।

ਵਿਕਰਮਜੀਤ ਸਿੰਘ ਦੇ ਪਿਤਾ ਨਾਹਰ ਸਿੰਘ ਔਜਲਾ ਕੈਨੇਡਾ ਵਿਚ ਸਿਟੀ ਕਾਊਂਸਲਰ ਰਹੇ ਹਨ ਜਦੋਂ ਕਿ ਉਨ੍ਹਾਂ ਦੀ ਮਾਤਾ ਅਵਤਾਰ ਕੌਰ ਹੁਣ ਕੈਨੇਡਾ ਵਿਚ ਸਿਟੀ ਕੌਂਸਲਰ ਹਨ। ਉਨ੍ਹਾਂ ਨੂੰ ਪਹਿਲਾਂ ਕੈਨੇਡਾ ਜਾਣ ਦਾ ਮੌਕਾ ਮਿਲਿਆ ਸੀ, ਵਿਕਰਮਜੀਤ ਦਾ ਸੁਭਾਅ ਕਾਫੀ ਮਿਲਣਸਾਰ ਹੈ। ਉਨ੍ਹਾਂ ਦੇ ਜੱਜ ਬਣਨ ਦੀ ਖੁਸ਼ੀ ਵਿਚ ਪਿੰਡ ਵਿਚ ਜਸ਼ਨ ਮਨਾਇਆ ਗਿਆ ਹੈ। ਪਿੰਡ ਵਾਸੀ ਹਾਕਮ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਔਜਲਾ ਨੇ ਸਾਲ 2011 ਵਿਚ ਓਟਾਰੀਓ ਬਾਰ ਕੌਂਸਲ ਦੀ ਮੈਂਬਰਸ਼ਿਪ ਲਈ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਰੰਪਟਨ ਵਿਚ ਪੀਲ ਕਰਾਊਨ ਅਟਾਰਨੀ ਦਫਤਰ ਦੇ ਨਾਲ ਇਕ ਸਹਾਇਕ ਕਰਾਊਨ ਅਟਾਰਨੀ ਵਜੋਂ ਕੀਤੀ ਜਿਥੇ ਉਨ੍ਹਾਂ ਨੇ ਗੰਭੀਰ ਦੇ ਜਟਿਲ ਅਪਰਾਧਿਕ ਮਾਮਲਿਆਂ ਦੀ ਪੈਰਵੀ ਕੀਤੀ।

ਪੰਜਾਬੀਆਂ ਨੇ ਇਕ ਵਾਰ ਫਿਰ ਦੁਨੀਆ ਵਿਚ ਆਪਣੀ ਮਿਹਨਤ, ਕਾਬਲੀਅਤ ਤੇ ਲਗਨ ਦਾ ਪਰਚਮ ਲਹਿਰਾਇਆ ਹੈ, ਉਹ ਜੱਜ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਨਸਰਾਲੀ ਨੇ ਹਮੇਸ਼ਾ ਪੰਜਾਬ ਵਿਚ ਹੀ ਨਹੀਂ ਦੇਸ਼ ਦੁਨੀਆ ਵਿਚ ਪਰਚਮ ਲਹਿਰਾਇਆ ਹੈ। ਪਿੰਡ ਵਿਚ ਜਨਮ ਧਰਮਿੰਦਰ ਸਿੰਘ ਜੋ ਕਿ ਮਸ਼ਹੂਰ ਐਕਟਰ ਸਨ, ਨੇ ਵੀ ਪਿੰਡ ਦਾ ਮਾਣ ਵਧਾਇਆ ਹੈ। ਦੂਜੇ ਪਾਸੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਦੀ ਉਪਲਬਧੀ ‘ਚ ਪਿੰਡ ਵਿਚ ਬਹੁਤ ਹੀ ਖੁਸ਼ੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0