ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ
ਜਿੱਤਣ ਤੋਂ ਬਾਅਦ, ਸ਼ੇਰਾ ਨੇ ਸਟੇਜ ‘ਤੇ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ। ਹੇਗਰ ਨੂੰ ਆਪਣੇ ਕਰੀਅਰ ਦੀ ਪਹਿਲੀ ਨਾਕਆਊਟ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਵਰ ਸਲੈਪ 21 ਮੁਕਾਬਲਾ 10 ਜੁਲਾਈ, 2026 ਨੂੰ ਲਾਸ ਵੇਗਾਸ ਵਿੱਚ ਹੋਇਆ ਸੀ। ਅਮਨਪ੍ਰੀਤ ਸਿੰਘ ਪਹਿਲਾਂ TNA ਰੈਸਲਿੰਗ, WWE NXT, ਅਤੇ OVW ਹੈਵੀਵੇਟ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕਾ ਹੈ। ਉਹ ਰਿੰਗ ਵਿੱਚ ਮਹਾਬਲੀ ਸ਼ੇਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਟੇਜ ‘ਤੇ ਪਹੁੰਚਦੇ ਹੀ ਪਹਿਲਾ ਥੱਪੜ ਜੜਨ ਦੀ ਵਾਰੀ ਅਮਨਪ੍ਰੀਤ ਸਿੰਘ ਸ਼ੇਰਾ ਦੀ ਆਈ। ਅਪਨਪ੍ਰੀਤ ਨੇ ਸਟੀਕ ਨਿਸ਼ਾਨਾ ਬਣਾਉਂਦਿਆਂ ਪੂਰੀ ਤਾਕਤ ਨਾਲ ਜੈਕ ਹੇਗਰ ਦੇ ਗੱਲ੍ਹ ‘ਤੇ ਥੱਪੜ ਜੜਿਆ। ਥੱਪੜ ਦਾ ਅਸਰ ਹੋਇਆ, ਪਰ ਜੈਕ ਹੇਗਰ ਉਹ ਆਪਣੀ ਜਗ੍ਹਾ ਤੋਂ ਨਹੀਂ ਹਿਲਿਆ। ਇਸ ਤੋਂ ਬਾਅਦ ਜੈਕ ਹੇਗਰ ਨੇ ਆਪਣੀ ਵਾਰੀ ਲਈ। ਜਦੋਂ ਹੇਗਰ ਨੇ ਸ਼ੇਰਾ ਦੇ ਥੱਪੜ ਜੜਿਆ ਤਾਂ ਉਹ ਹਿੱਲ ਗਿਆ ਅਤੇ ਪਿੱਛੇ ਹਟਦੇ ਹੋਏ ਬੈਠ ਗਿਆ। ਰੈਫਰੀ ਦੇ 5 ਤੱਕ ਗਿਣਨ ਤੋਂ ਪਹਿਲਾਂ, ਸ਼ੇਰਾ ਨੇ ਖੁਦ ਨੂੰ ਸਾਂਭਿਆ ਰੇ ਦੁਬਾਰਾ ਲੜਨ ਲਈ ਤਿਆਰ ਹੋ ਗਿਆ।
ਸ਼ੇਰਾ ਅਤੇ ਜੈਕ ਹੇਗਰ ਵਿਚਕਾਰ ਪਹਿਲੇ ਦੌਰ ਦਾ ਸਕੋਰ 9-10 ਸੀ। ਦੂਜੇ ਦੌਰ ਵਿੱਚ, ਸ਼ੇਰਾ ਨੇ ਪਹਿਲਾ ਥੱਪੜ ਮਾਰਿਆ, ਪਰ ਇਸਦਾ ਜੈਕ ਹੇਗਰ ‘ਤੇ ਕੋਈ ਅਸਰ ਨਹੀਂ ਪਿਆ ਅਤੇ ਉਹ ਹਿੱਲਿਆ ਵੀ ਨਹੀਂ। ਜੈਕ ਹੇਗਰ ਨੇ ਫਿਰ ਸ਼ੇਰਾ ਨੂੰ ਥੱਪੜ ਮਾਰਿਆ, ਪਰ ਇਸ ਵਾਰ ਸ਼ੇਰਾ ਮਜ਼ਬੂਤੀ ਨਾਲ ਖੜ੍ਹਾ ਰਿਹਾ। ਦੂਜੇ ਦੌਰ ਦੇ ਅੰਤ ਵਿੱਚ, ਸਕੋਰ 17-20 ਸੀ। ਸ਼ੇਰਾ ਜੈਕ ਹੇਗਰ ਤੋਂ ਦੋ ਅੰਕ ਪਿੱਛੇ ਸੀ।
ਆਪਣੇ ਕੋਚ ਨਾਲ ਗੱਲ ਕਰਨ ਤੋਂ ਬਾਅਦ, ਸ਼ੇਰਾ ਨੇ ਤੀਜੇ ਦੌਰ ਲਈ ਤਿਆਰੀ ਕੀਤੀ। ਜਿਵੇਂ ਹੀ ਸ਼ੇਰਾ ਅੰਦਰ ਆਇਆ, ਉਸਨੇ ਆਪਣੀ ਪੂਰੀ ਤਾਕਤ ਨਾਲ ਜੈਕ ਹੇਗਰ ਦੇ ਗਲ੍ਹ ‘ਤੇ ਜ਼ੋਰਦਾਰ ਥੱਪੜ ਮਾਰਿਆ। 2 ਸਕਿੰਟਾਂ ਦੇ ਅੰਦਰ, ਜੈਕ ਹੇਗਰ ਪਿੱਛੇ ਡਿੱਗ ਪਿਆ ਅਤੇ ਜ਼ਮੀਨ ‘ਤੇ ਲੇਟ ਗਿਆ। ਬੇਹੋਸ਼ੀ ਕਾਰਨ, ਰੈਫਰੀ ਨੇ ਸ਼ੇਰਾ ਨੂੰ ਨਾਕਆਊਟ ਕਰਕੇ ਜੇਤੂ ਐਲਾਨ ਦਿੱਤਾ। ਜਿਵੇਂ ਹੀ ਰੈਫਰੀ ਨੇ ਸ਼ੇਰਾ ਦੀ ਜਿੱਤ ਦਾ ਐਲਾਨ ਕੀਤਾ, ਸ਼ੇਰਾ ਨੇ ਆਪਣੀ ਟੀ-ਸ਼ਰਟ ਉਤਾਰ ਦਿੱਤੀ ਅਤੇ ਗਰਜਦੇ ਹੋਏ ਸਟੇਜ ‘ਤੇ ਟੀ-ਸ਼ਰਟ ਹਿਲਾਉਣ ਲੱਗ ਪਿਆ। ਸਟੇਜ ਤੋਂ ਹੇਠਾਂ ਆਉਣ ਤੋਂ ਬਾਅਦ, ਸ਼ੇਰਾ ਨੇ ਫਿਰ ਤਿਰੰਗਾ ਝੰਡਾ ਆਪਣੀ ਪਿੱਠ ‘ਤੇ ਰੱਖ ਦਿੱਤਾ।
What's Your Reaction?
Like
0
Dislike
0
Love
0
Funny
0
Angry
0
Sad
0
Wow
0