ਪਹਿਲਾ ਸਿੱਖ ਬਣਿਆ ਪਾਵਰ ਸਲੈਪ ਮੁਕਾਬਲੇ ਦਾ ਚੈਂਪੀਅਨ — ਰੋਪੜ ਦੇ ਜੁਝਾਰ ਸਿੰਘ ਨੇ ਗੋਰੇ ਖਿਡਾਰੀ ਨੂੰ ਦਿੱਤੀ ਮਾਤ
ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਜੁਝਾਰ ਸਿੰਘ ਨੇ ਆਬੂ ਧਾਬੀ ਵਿਚ ਹੋਏ ਪਾਵਰ ਸਲੈਪ ਮੁਕਾਬਲੇ ‘ਚ ਇਤਿਹਾਸ ਰਚ ਦਿੱਤਾ ਹੈ। ਉਹ ਇਸ ਖੇਡ ਦੇ ਪਹਿਲੇ ਸਿੱਖ ਚੈਂਪੀਅਨ ਬਣੇ ਹਨ। 24 ਅਕਤੂਬਰ ਨੂੰ ਹੋਏ ਇਸ ਮੁਕਾਬਲੇ ਵਿਚ ਜੁਝਾਰ ਸਿੰਘ ਨੇ ਰਸ਼ੀਅਨ ਖਿਡਾਰੀ ਐਂਟਲੀ ਗਲੁਸ਼ਕਾ ਨੂੰ ਤੀਜੇ ਰਾਊਂਡ ‘ਚ ਇੱਕ ਜ਼ੋਰਦਾਰ ਥੱਪੜ ਨਾਲ ਮਾਤ ਦੇ ਦਿੱਤੀ।
ਮੁਕਾਬਲੇ ਦੀ ਵੀਡੀਓ ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਹ ਜਿੱਤ ਮਗਰੋਂ ਖੁਸ਼ੀ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਹਿੰਦੇ ਹਨ – “ਆਈ ਐਮ ਵਿਨਰ!”
ਮੁਕਾਬਲੇ ਦੀ ਸ਼ੁਰੂਆਤ ਟੌਸ ਨਾਲ ਹੋਈ ਸੀ, ਜੋ ਗਲੁਸ਼ਕਾ ਨੇ ਜਿੱਤਿਆ ਅਤੇ ਪਹਿਲਾ ਥੱਪੜ ਜੁਝਾਰ ਨੂੰ ਮਾਰਿਆ। ਜੁਝਾਰ ਹਾਲਾਂਕਿ ਥੋੜ੍ਹਾ ਪਿੱਛੇ ਹਟਿਆ ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਪਹਿਲੇ ਰਾਊਂਡ ਵਿਚ ਗਲੁਸ਼ਕਾ ਨੂੰ 10 ਤੇ ਜੁਝਾਰ ਨੂੰ 9 ਪੁਆਇੰਟ ਮਿਲੇ।
ਦੂਜੇ ਰਾਊਂਡ ਵਿਚ ਗਲੁਸ਼ਕਾ ਦਾ ਥੱਪੜ ਜੁਝਾਰ ਦੀ ਅੱਖ ‘ਚ ਲੱਗਿਆ ਜਿਸਨੂੰ ਫਾਊਲ ਘੋਸ਼ਿਤ ਕੀਤਾ ਗਿਆ। ਤੀਜੇ ਰਾਊਂਡ ਵਿਚ ਜਦੋਂ ਗਲੁਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ, ਜੁਝਾਰ ਹਿਲਿਆ ਨਹੀਂ ਅਤੇ ਉਸਨੂੰ 10 ਪੁਆਇੰਟ ਮਿਲੇ। ਆਖ਼ਰੀ ਥੱਪੜ ‘ਚ ਜੁਝਾਰ ਨੇ ਐਸਾ ਜ਼ੋਰਦਾਰ ਵਾਰ ਕੀਤਾ ਕਿ ਗਲੁਸ਼ਕਾ ਹਿਲ ਗਿਆ, ਅਤੇ ਇਸ ਤਰ੍ਹਾਂ ਜੁਝਾਰ ਨੇ 29 ਪੁਆਇੰਟਾਂ ਨਾਲ ਜਿੱਤ ਦਰਜ ਕਰਦਿਆਂ 27 ਪੁਆਇੰਟ ਵਾਲੇ ਗਲੁਸ਼ਕਾ ਨੂੰ ਪਿੱਛੇ ਛੱਡ ਦਿੱਤਾ।
ਇਸ ਜਿੱਤ ਨਾਲ ਜੁਝਾਰ ਸਿੰਘ ਨਾ ਸਿਰਫ਼ ਪਹਿਲੇ ਸਿੱਖ ਪਾਵਰ ਸਲੈਪ ਚੈਂਪੀਅਨ ਬਣੇ ਹਨ, ਸਗੋਂ ਉਨ੍ਹਾਂ ਨੇ ਦੇਸ਼ ਦਾ ਨਾਮ ਵੀ ਵਿਦੇਸ਼ਾਂ ਵਿਚ ਰੌਸ਼ਨ ਕੀਤਾ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0