ਪਲੰਬਰ ਬਣ ਕੇ ਆਏ ਬੰਦੇ ਔਰਤ ਨਾਲ ਕਰ ਗਏ ਵੱਡਾ ਕਾਰਾ, ਫਿਲਮੀ ਸਟਾਈਲ ‘ਚ ਲੁੱਟੇ 25 ਲੱਖ ਰੁ.

Jan 20, 2026 - 07:04
 0  0
ਪਲੰਬਰ ਬਣ ਕੇ ਆਏ ਬੰਦੇ ਔਰਤ ਨਾਲ ਕਰ ਗਏ ਵੱਡਾ ਕਾਰਾ, ਫਿਲਮੀ ਸਟਾਈਲ ‘ਚ ਲੁੱਟੇ 25 ਲੱਖ ਰੁ.

ਸੋਮਵਾਰ ਸ਼ਾਮ ਨੂੰ ਸ਼ਾਮ 7.30 ਵਜੇ ਦੇ ਕਰੀਬ ਬੇਖੌਫ ਲੁਟੇਰਿਆਂ ਨੇ ਪੌਸ਼ ਏਰੀਆ ਆਰਾ ਰੋਡ ‘ਤੇ ਗਲੀ ਨੰਬਰ 1 ਵਿਚ ਫਿਲਮੀ ਸਟਾਈਲ ਨਾਲ ਇੱਕ ਵੱਡੀ ਡਕੈਤੀ ਨੂੰ ਅੰਜਾਮ ਦਿੱਤਾ। ਤਿੰਨ ਨਕਾਬਪੋਸ਼ ਬੰਦੇ ਇੱਕ ਬੋਲੈਰੋ ਪਿਕਅੱਪ ਵਿੱਚ ਆਏ ਅਤੇ ਖੁਦ ਨੂੰ ਪਲੰਬਰ ਦੱਸਦੇ ਹੋਏ ਘਰ ਵਿੱਚ ਵਰ ਹੋਏ।

ਦੋਸ਼ੀਆਂ ਨੇ ਘਰ ਵਿੱਚ ਇਕੱਲੀ ਔਰਤ ਨੂੰ ਬੰਧਕ ਬਣਾ ਲਿਆ ਅਤੇ ਉਸ ‘ਤੇ ਬੇਰਹਿਮੀ ਨਾਲ ਹਮਲਾ ਕੀਤਾ। ਲੁਟੇਰਿਆਂ ਨੇ ਕਥਿਤ ਤੌਰ ‘ਤੇ ਤਲਵਾਰ ਨਾਲ ਹਮਲਾ ਕੀਤਾ ਤੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ, ਅਤੇ ਬਾਅਦ ਵਿੱਚ ਉਸ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ। ਫਿਰ ਅਪਰਾਧੀਆਂ ਨੇ ਇੱਕ ਅਲਮਾਰੀ ਤੋੜੀ ਅਤੇ ਲਗਭਗ 20-25 ਲੱਖ ਰੁਪਏ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪੈਸਾ ਜ਼ਮੀਨ ਖਰੀਦਣ ਲਈ ਜਮ੍ਹਾ ਕੀਤਾ ਗਿਆ ਸੀ। ਘਟਨਾ ਵੇਲੇ ਔਰਤ ਦੀ 13 ਸਾਲ ਦੀ ਧੀ ਟਿਊਸ਼ਨ ਤੋਂ ਘਰ ਵਾਪਸ ਆਈ ਸੀ। ਆਪਣੀ ਮਾਂ ਦੀਆਂ ਚੀਕਾਂ ਸੁਣ ਕੇ ਕੁੜੀ ਨੇ ਹਿੰਮਤ ਕੀਤੀ ਅਤੇ ਦਰਵਾਜ਼ਾ ਖੋਲ੍ਹਿਆ ਅਤੇ ਗੁਆਂਢੀਆਂ ਨੂੰ ਬੁਲਾਇਆ। ਜ਼ਖਮੀ ਔਰਤ ਨੂੰ ਤੁਰੰਤ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਸ਼ੀਆਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਪੀੜਤਾ ਨਿਸ਼ਾ ਨੇ ਕਿਹਾ ਕਿ ਉਹ ਸ਼ਾਮ 7 ਵਜੇ ਦੇ ਕਰੀਬ ਰਸੋਈ ਵਿੱਚ ਕੰਮ ਕਰ ਰਹੀ ਸੀ ਜਦੋਂ ਤਿੰਨ-ਚਾਰ ਨੌਜਵਾਨ ਉਸ ਦੇ ਘਰ ਵਿੱਚ ਦਾਖਲ ਹੋਏ ਅਤੇ ਕਿਹਾ ਕਿ ਉਨ੍ਹਾਂ ਨੂੰ ਪਲੰਬਰ ਨੇ ਬੇਜਿਆ ਹੈ। ਔਰਤ ਨੇ ਦੁਕਾਨ ‘ਤੇ ਜਾ ਕੇ ਉਸ ਦੇ ਪਤੀ ਨਾਲ ਗੱਲ ਕਰਨ ਨੂੰ ਕਿਹਾ ਪਰ ਦੋਸ਼ੀਆਂ ਨੇ ਉਸ ਦੇ ਗਲੇ ‘ਤੇ ਵੱਡਾ ਚਾਕੂ ਰੱਖ ਕੇ ਜਾਨੋਂ ਮਾਰਨ ਦ ਧਮਕੀ ਦਿੱਤੀ। ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਉਸ ‘ਤੇ ਹਮਲਾ ਕੀਤਾ, ਜਿਸ ਨਾਲ ਉਹ ਜਖਮੀ ਹੋ ਗਈ।

ਲੁਟੇਰੇ ਉਸ ਕਮਰੇ ਵਿਚ ਵੜੇ ਜਿਥੇ ਕੈਸ਼ ਤੇ ਸੋਨਾ ਰੱਖਿਆ ਸੀ। ਕਰੀਬ 20-25 ਲੱਖ ਰੁਪਏ ਤੇ ਸੋਨਾ ਲੁੱਟ ਕੇ ਉਹ ਫਰਾਰ ਹੋ ਗਏ। ਇੰਨਾ ਹੀ ਨਹੀਂ ਅਤੇ ਆਪਣੇ ਪਤੀ ਨਾਲ ਗੱਲ ਕਰਨ ਲਈ ਕਿਹਾ, ਪਰ ਲੁਟੇਰਿਆਂ ਨੇ ਉਸਦੇ ਗਲੇ ‘ਤੇ ਇੱਕ ਵੱਡਾ ਚਾਕੂ ਰੱਖਿਆ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਈ। ਇੰਨਾ ਹੀ ਨਹੀਂ ਲੁਟੇਰੇ ਉਸ ਦੇ ਕੰਨਾਂ ਦੀਆਂ ਵਾਲੀਆਂ, ਗਲੇ ਦ ਸੋਨੇ ਦ ਚੇਨ ਤ ਹੱਥਾਂ ਵਿਚ ਪਾਈਆਂ ਮੁੰਦਰੀਆਂ ਵੀ ਲੁਆ ਕੇ ਲੈ ਗਏ। ਲੁਟੇਰੇ ਜਾਂਦੇ ਹੋਏ ਔਰਤ ਨੂੰ ਬਾਥਰੂਮ ਵਿਚ ਬਾਹਰੋਂ ਬੰਦ ਕਰ ਗਏ ਅਤੇ ਕਮਰੇ ਵਿਚ ਬਾਹਰੋਂ ਤਾਲਾ ਲਾ ਦਿੱਤਾ। ਉਨ੍ਹਾਂ ਨੇ ਕੱਪੜੇ ਨਾਲ ਔਰਤ ਦੇ ਹੱਥ-ਪੈਰ ਬੰਨ੍ਹ ਦਿੱਤੇ। ਜਦੋਂ ਪੀੜਤਾ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਲਵਾਰ ਨਾਲ ਉਸ ਦਾ ਹੱਥ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ।

ਪੀੜਤਾ ਦੀ ਧੀ ਨੇ ਕਿਹਾ ਕਿ ਜਦੋਂ ਉਹ ਸੋਮਵਾਰ ਸ਼ਾਮ 7:30 ਵਜੇ ਦੇ ਕਰੀਬ ਟਿਊਸ਼ਨ ਤੋਂ ਘਰ ਵਾਪਸ ਆਈ, ਤਾਂ ਉਸਨੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ। ਜਦੋਂ ਉਹ ਉੱਪਰ ਗਈ ਤਾਂ ਉਸਨੇ ਹਰ ਪਾਸੇ ਖੂਨ ਦੇਖਿਆ ਅਤੇ ਆਪਣੀ ਮਾਂ ਨੂੰ ਚੀਕਦੇ ਸੁਣਿਆ। ਫਿਰ ਉਸ ਨੇ ਦੂਜੇ ਕਮਰੇ ਦੀ ਖਿੜਕੀ ਖੋਲ੍ਹੀ ਅਤੇ ਆਪਣੀ ਮਾਂ ਨੂੰ ਬਾਹਰ ਕੱਢਿਆ। ਫਿਰ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਅਤੇ ਬਾਅਦ ਵਿੱਚ ਆਪਣੇ ਪਿਤਾ ਨੂੰ ਮੌਕੇ ‘ਤੇ ਬੁਲਾਇਆ।

ਔਰਤ ਦੇ ਪਤੀ ਨਿਸ਼ਾਦ ਅਹਿਮਦ ਨੇ ਕਿਹਾ ਕਿ ਜ਼ਮੀਨ ਖਰੀਦਣ ਲਈ ਘਰ ਵਿੱਚ ਪੈਸੇ ਰੱਖੇ ਹੋਏ ਸਨ, ਜੋ ਕਿ ਇੱਕ ਜਾਂ ਦੋ ਦਿਨਾਂ ਵਿੱਚ ਅਦਾ ਕਰਨੇ ਸਨ, ਕਿਉਂਕਿ ਜ਼ਮੀਨ ਦੀ ਰਜਿਸਟ੍ਰੀ ਹੋਣੀ ਸੀ। ਇਸ ਦੌਰਾਨ, ਘਟਨਾ ਸੋਮਵਾਰ ਨੂੰ ਵਾਪਰੀ। ਉਸ ਨੇ ਕਿਹਾ ਕਿ ਜ਼ਮੀਨ ਲਈ ਜਮ੍ਹਾ ਕੀਤੇ ਪੈਸੇ, ਉਧਾਰ ਲਏ ਪੈਸੇ ਅਤੇ ਦੁਕਾਨ ਤੋਂ ਸਾਰੀ ਕਮਾਈ ਚੋਰੀ ਹੋ ਗਈ ਹੈ।

ਇਸ ਮਾਮਲੇ ਵਿੱਚ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ‘ਤੇ, ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਚੋਰੀ ਹੋਈ ਰਕਮ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਘਰ ਵਿੱਚ ਇੰਨੀ ਵੱਡੀ ਰਕਮ ਕਿਸ ਮਕਸਦ ਲਈ ਰੱਖੀ ਗਈ ਸੀ। ਡੀਐਸਪੀ ਨੇ ਕਿਹਾ ਕਿ ਪੁਲਿਸ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0