ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਦਿਆਂ ਫਸਿਆ ਨੌਜਵਾਨ, 4 ਘੰਟਿਆਂ ਦੀ ਮੁਸ਼ੱਕਤ ਮਗਰੋਂ ਉਤਾਰਿਆ ਗਿਆ ਹੇਠਾਂ

Jan 1, 2026 - 06:02
 0  0
ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਦਿਆਂ ਫਸਿਆ ਨੌਜਵਾਨ, 4 ਘੰਟਿਆਂ ਦੀ ਮੁਸ਼ੱਕਤ ਮਗਰੋਂ ਉਤਾਰਿਆ ਗਿਆ ਹੇਠਾਂ

ਅਬੋਹਰ ਦੇ ਪਿੰਡ ਗਿੱਦੜਾਂਵਾਲੀ ਵਿਖੇ ਗੁਰੂ ਘਰ ‘ਚ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਦੇ ਸਮੇਂ ਨੌਜਵਾਨ ਫਸ ਗਿਆ ਤੇ ਇਸ ਮਗਰੋਂ ਫੌਜ ਦੀ ਮਦਦ ਨਾਲ ਨੌਜਵਾਨ ਨੂੰ ਸਹੀ ਸਲਾਮਤ ਹੇਠਾਂ ਉਤਾਰਿਆ ਗਿਆ । ਨੌਜਵਾਨ ਨੂੰ ਹੇਠਾਂ ਉਤਾਰਨ ‘ਚ ਲਗਭਗ 4-5 ਘੰਟੇ ਲੱਗੇ ਤੇ ਇਸ ਤੋਂ ਬਾਅਦ ਨੌਜਵਾਨ ਨੂੰ ਚੈੱਕਅਪ ਲਈ ਹਸਪਤਾਲ ਵੀ ਲਿਜਾਇਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਗੁਰੂ ਘਰ ਵਿਖੇ ਨਵੇਂ ਸਾਲ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਇਕ ਨੌਜਵਾਨ ਨਿਸ਼ਾਨ ਸਾਹਿਬ ਦੇ ਉਪਰ ਚੜ੍ਹਿਆ ਪਰ ਤਾਰ ਟੁੱਟਣ ਕਾਰਨ ਉਹ ਉਥੇ ਹੀ ਫਸ ਗਿਆ ਤੇ ਉਸ ਨੂੰ ਹੇਠਾਂ ਉਤਾਰਨ ਲਈ ਫੌਜ ਦੀ ਮਦਦ ਲਈ ਗਈ ਤੇ ਆਖਿਰਕਾਰ 3 ਘੰਟਿਆਂ ਦੀ ਮੁਸ਼ੱਕਤ ਮਗਰੋਂ ਨੌਜਵਾਨ ਨੂੰ ਠੀਕ-ਠਾਕ ਹੇਠਾਂ ਉਤਾਰ ਲਿਆ ਗਿਆ। ਚੈਕਅੱਪ ਲਈ ਜਦੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਫਸਟ ਏਡ ਦਿੱਤੀ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਠੀਕ ਹੈ  ਤੇ ਥੋੜ੍ਹੀ ਦੇਰ ਬਾਅਦ ਇਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

ਸਹੀ-ਸਲਾਮਤ ਹੇਠਾਂ ਉਤਰ ਮਗਰੋਂ ਨੌਜਵਾਨ ਨੇ ਕਿਹਾ ਕਿ ਮੈਂ ਲਗਾਤਾਰ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਸੀ ਤੇ ਮੈਨੂੰ ਯਕੀਨ ਸੀ ਕਿ ਸੰਗਤ ਮੈਨੂੰ ਥੱਲੇ ਉਤਾਰ ਲਵੇਗੀ।  ਦੱਸ ਦੇਈਏ ਕਿ ਗਰਾਰੀ ਤੋਂ ਤਾਰ ਲਹਿ ਜਾਣ ਕਾਰਨ ਨੌਜਵਾਨ ਹਵਾ ‘ਚ ਲਟਕਿਆ ਰਿਹਾ  ਤੇ  ਨੌਜਵਾਨ ਨੂੰ ਕਰੀਬ 4-5 ਘੰਟੇ ਮਗਰੋਂ ਸੁਰੱਖਿਅਤ ਹੇਠਾਂ ਉਤਾਰਿਆ ਗਿਆ ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0