ਨਕਦੀ ਘੁਟਾਲੇ ਮਾਮਲੇ ‘ਚ ਯਸ਼ਵੰਤ ਵਰਮਾ ‘ਤੇ ਲੱਗੇ ਤਿੰਨੇ ਦੋਸ਼ ਹੋਏ ਸਾਬਤ, ਜਾਂਚ ਕਮੇਟੀ ਨੇ ਠਹਿਰਾਇਆ ਦੋਸ਼ੀ
ਘਰ ਵਿਚ ਨਕਦੀ ਮਿਲਣ ਦੇ ਮਾਮਲੇ ਵਿਚ ਲੋਕ ਸਭਾ ਦੀ ਜਾਂਚ ਕਮੇਟੀ ਨੇ ਇਲਾਹਾਬਾਦ ਹਾਈਕੋਰਟ ਦੇ ਸਾਬਕਾ ਜਸਟਿਸ ਯਸ਼ਵੰਤ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਹੈ। ਰਿਪੋਰਟ ਮੁਤਾਬਕ ਕਮੇਟੀ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਬਰਾਮਦ ਬੇਹਿਸਾਬ ਨਕਦੀ ਨੂੰ ਲੈ ਕੇ ਦਿੱਤੇ ਗਏ ਸਪੱਸ਼ਟੀਕਰਨ ਨੂੰ ਟਾਲਮਟੋਰ ਵਾਲਾ ਤੇ ਅਸੰਤੋਸ਼ਜਨਕ ਦੱਸਿਆ।
ਤਿੰਨ ਮੈਂਬਰੀ ਜਾਂਚ ਕਮੇਟੀ ਨੇ ਉਨ੍ਹਾਂ ਖਿਲਾਫ ਲਗਾਏ ਗਏ ਤਿੰਨਾਂ ਦੋਸ਼ਾਂ ਨੂੰ ਸਹੀ ਪਾਇਆ ਹੈ। ਲੋਕ ਸਭਾ ਪ੍ਰਧਾਨ ਓਮ ਬਿਰਲਾ ਵਲੋਂ ਗਟਿਤ ਕਮੇਟੀ ਨੇ ਆਪਣੀ ਰਿਪੋਰਟ ਅੱਜ ਲੋਕ ਸਭਾ ਵਿਚ ਪੇਸ਼ ਕੀਤੀ। ਕਮੇਟੀ ਨੇ ਕਿਹਾ ਕਿ ਵਰਮਾ ਦੇ ਸਰਕਾਰੀ ਰਿਹਾਇਸ਼ ਤੋਂ ਵੱਡੀ ਮਾਤਰਾ ਵਿਚ ਬੇਹਿਸਾਬ ਨਕਦੀ ਮਿਲਣ, ਮਹੱਤਵਪੂਰਨ ਸਬੂਤਾਂ ਨਾਲ ਛੇੜਛਾੜ ਤੇ ਜਾਂਚ ਦੌਰਾਨ ਟਾਲਮਟੋਲ ਕਰਨ ਦੇ ਦੋਸ਼ ਸਾਬਤ ਕੀਤੇ ਹਨ।
ਦੱਸ ਦੇਈਏ ਕਿ ਇਹ ਮਾਮਲਾ ਬੀਤੀ 14-15 ਮਾਰਚ 2025 ਦੀ ਰਾਤ ਨਵੀਂ ਦਿੱਲੀ ਸਥਿਤ ਸਾਬਕਾ ਜਸਟਿਸ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ‘ਚ ਲੱਗੀ ਅੱਗ ਦੇ ਬਾਅਦ ਸਾਹਮਣੇ ਆਇਆ ਸੀ। ਉਸ ਸਮੇਂ ਵਰਮਾ ਦਿੱਲੀ ਹਾਈਕੋਰਟ ਦੇ ਜੱਜ ਸਨ। ਅੱਗ ਬੁਝਾਉਣ ਦੇ ਬਾਅਦ ਸਟੋਰ ਰੂਮ ਵਿਚ ਸੜੇ ਤੇ ਅੱਧਸੜੇ 500 ਰੁਪਏ ਦੇ ਨੋਟਾਂ ਦੇ ਬੰਡਲ ਤੇ ਢੇਰ ਮਿਲਣ ਦੀ ਗੱਲ ਸਾਹਮਣੇ ਆਈ ਸੀ। ਬਾਅਦ ਵਿਚ ਨਕਦੀ ਸੜਨ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਸੀ। ਵਰਮਾ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਇਸ ਨੂੰ ਸਾਜਿਸ਼ ਦੱਸਿਆ ਸੀ। ਇਸ ਮਗਰੋਂ CJI ਦੇ ਹੁਕਮ ‘ਤੇ ਜਾਂਚ ਵਿਚ ਵਰਮਾ ਖਿਲਾਫ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਜਾਂਚ ਲਈ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।
What's Your Reaction?
Like
0
Dislike
0
Love
0
Funny
0
Angry
0
Sad
0
Wow
0