ਦੂਰਦਰਸ਼ਨ ਦੀ ਦਿੱਗਜ਼ ਐਂਕਰ Sarla Maheshwari ਦਾ ਹੋਇਆ ਦਿਹਾਂਤ, 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਦੂਰਦਰਸ਼ਨ ਦੀ ਮਸ਼ਹੂਰ ਨਿਊਜ਼ ਰੀਡਰ ਸਰਲਾ ਮਾਹੇਸ਼ਵਰੀ ਦਾ ਅੱਜ ਦਿੱਲੀ ਵਿਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਸਰਲਾ ਮਾਹੇਸ਼ਵਰੀ 1980 ਤੇ 1990 ਦੇ ਦਹਾਕੇ ਵਿਚ ਟੀਵੀ ਨਿਊਜ਼ ਜਗਤ ਦੇ ਸਭ ਤੋਂ ਮੰਨੇ-ਪ੍ਰਮੰਨੇ ਚਿਹਰਿਆਂ ਵਿਚੋਂ ਇਕ ਸੀ।
1976 ਤੋਂ 2005 ਤੱਕ ਦੂਰਦਰਸ਼ਨ ਵਿਚ ਨਿਊਜ਼ ਰੀਡਰ ਰਹੀ ਸਰਲਾ ਮਾਹੇਸ਼ਵਰੀ ਭਾਰਤ ਵਿਚ ਟੀਵੀ ਨਿਊਜ਼ ਦੇ ਦਿੱਗਜ਼ਾਂ ਵਿਚ ਇਕ ਸੀ, ਉਸ ਸਮੇਂ ਜਦੋਂ ਪ੍ਰਸਾਰਣ ਦਿਨ ਭਰ ਵਿਚ ਕੁਝ ਹੀ ਘੰਟਿਆਂ ਤੱਕ ਸੀਮਤ ਸੀ।
ਮਾਹੇਸ਼ਵਰੀ ਦੇ ਨਾਲ ਕੋ-ਨਿਊਜ਼ ਰੀਡਰ ਰਹੇ ਸ਼ੰਮੀ ਨਾਰੰਗ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਹ ਖਬਰ ਸਾਂਝੀ ਕੀਤੀ। ਨਾਰੰਗ ਨੇ ਕਿਹਾ ਕਿ ਦੂਰਦਰਸ਼ਨ ਵਿਚ ਮੇਰੀ ਕੋ ਨਿਊਜ਼ ਰੀਡਰ ਸਰਲਾ ਮਾਹੇਸ਼ਵਰੀ ਦੇ ਦੁਖਦ ਦਿਹਾਂਤ ਦੀ ਸੂਚਨਾ ਦਿੰਦੇ ਹੋਏ ਮੈਨੂੰ ਦੁੱਖ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਸਰਲਾ ਮਾਹੇਸ਼ਵਰੀ ਨੇ ਦਿੱਲੀ ਯੂਨੀਵਰਸਿਟੀ ਤੋਂ ਪੀਐੱਚਡੀ ਕਰਨ ਦੇ ਬਾਅਦ ਪਬਲਿਕ ਬ੍ਰਾਡਕਾਸਟਰ ਨਾਲ ਸੰਪਰਕ ਕੀਤਾ। ਤਿੰਨ ਦਹਾਕਿਆਂ ਦੇ ਆਪਣੇ ਕਰੀਅਰ ਵਿਚ ਮਾਹੇਸ਼ਵਰੀ ਨੇ ਟੈਲੀਵਿਜ਼ਨ ਨਿਊਜ਼ ਦੇ ਬਲੈਕ ਐਂਡ ਵ੍ਹਾਈਟ ਤੋਂ ਕਲਰ ਵਿਚ ਬਦਲਦੇ ਦੇਖਿਆ। ਸਰਲਾ ਮਹੇਸ਼ਵਰੀ ਨੂੰ ਬੇਹੱਦ ਸ਼ਾਂਤ ਸ਼ਖ਼ਸੀਅਤ, ਸਾਦਗੀ ਤੇ ਹਿੰਦੀ ਦੇ ਸ਼ੁੱਧ ਉਚਾਰਨ ਲਈ ਜਾਣਿਆ ਜਾਂਦਾ ਸੀ।
What's Your Reaction?
Like
0
Dislike
0
Love
0
Funny
0
Angry
0
Sad
0
Wow
0