ਦਿਲਜੀਤ ਦੁਸਾਂਝ ‘Aura Tour’ ਦੌਰਾਨ ਹੋਏ ਕਈ ਟਿੱਪਣੀਆਂ ਦੇ ਸ਼ਿਕਾਰ, ਲੋਕਾਂ ਨੇ ਟਰੱਕ ਤੇ Uber ਡ੍ਰਾਈਵਰ ਕਹਿ ਕੇ ਬੁਲਾਇਆ
ਇਨ੍ਹੀਂ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਆਸਟ੍ਰੇਲੀਆ ਦੌਰੇ ‘ਤੇ ਹਨ। ਦਿਲਜੀਤ ਦੁਸਾਂਝ ਵਿਵਦਾਤਿ ਟਿੱਪਣੀਆਂ ਦਾ ਸ਼ਿਕਾਰ ਹੋਏ ਹਨ। Aura ਟੂਰ ਦੌਰਾਨ ਦਿਲਜੀਤ ‘ਤੇ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਹਨ। ਪਰ ਦਿਲਜੀਤ ਦੁਸਾਂਝ ਵੱਲੋਂ ਬਹੁਤ ਹੀ ਸਹਿਜ ਤਰੀਕੇ ਨਾਲ ਇਨ੍ਹਾਂ ਵਿਵਾਦਿਤ ਟਿੱਪਣੀਆਂ ਦਾ ਜਵਾਬ ਦਿੱਤਾ ਗਿਆ। ਦਿਲਜੀਤ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਆਸਟ੍ਰੇਲੀਆ ਵਿਚ ਲੈਂਡ ਕੀਤਾ ਲੋਕਾਂ ਨੇ ਕਮੈਂਟ ਕਰਨਾ ਸ਼ੁਰੂ ਕੀਤਾ ਇਕ ਹੋਰ ਉਬਰ ਤੇ ਟਰੱਕ ਡਰਾਈਵਰ ਆ ਗਿਆ ਹੈ। 7-11 ਦੀ ਜੌਬ ਕਰਨ ਵਾਲਾ ਆਸਟ੍ਰੇਲੀਆ ਪਹੁੰਚ ਗਿਆ ਹੈ।
ਇਨ੍ਹਾਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਦਿਲਜੀਤ ਦੁਸਾਂਝ ਨੇ ਕਿਹਾ ਕਿ ਜੇਕਰ ਉਬਰ ਡਰਾਈਵਰ 5 ਮਿੰਟ ਵੀ ਲੇਟ ਹੋਵੇ ਤਾਂ ਤੁਹਾਡਾ ਕੰਮ ਰੁਕ ਜਾਂਦਾ ਹੈ ਤੇ ਜੇਕਰ ਟਰੱਕ ਡਰਾਈਵਰ ਕੰਮ ਨਹੀਂ ਕਰਨਗੇ ਤਾਂ ਤੁਹਾਡੇ ਘਰ ਬ੍ਰੈੱਡ ਨਹੀਂ ਪਹੁੰਚੇਗੀ। ਦਿਲਜੀਤ ਨੇ ਕਿਹਾ ਕਿ ਮੈਨੂੰ ਨਫ਼ਰਤ ਫੈਲਾਉਣ ਵਾਲਿਆਂ ‘ਤੇ ਕੋਈ ਗੁੱਸਾ ਨਹੀਂ ਸਗੋਂ ਮੈਂ ਹੈਰਾਨ ਹਾਂ ਕਿ ਲੋਕ ਅਜੇ ਵੀ ਕਿੱਥੇ ਖੜ੍ਹੇ ਆ।
What's Your Reaction?
Like
0
Dislike
0
Love
0
Funny
0
Angry
0
Sad
0
Wow
0