ਝੋਟਾ ਨੇ ਖੁਦ ਬਣਾਇਆ ਆਪਣੇ ਕਤਲ ਦਾ VIDEO, ਫੇਸਬੁੱਕ ‘ਤੇ ਲਾਈਵ ਹੋ ਕੇ ਪਹੁੰਚਿਆ ਸੀ ਮੈਡੀਕਲ ਸਟੋਰ
ਮੰਗਲਵਾਰ (13 ਅਕਤੂਬਰ) ਸਵੇਰੇ ਮਾਨਸਾ ਵਿੱਚ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਐਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਨਸ਼ਾ ਵੇਚਣ ਦਾ ਵਿਰੋਧ ਕਰਨ ‘ਤੇ ਮੈਡੀਕਲ ਸਟੋਰ ਮਾਲਕ ਅਸ਼ਵਨੀ ਨੇ ਉਸ ਨੂੰ 3 ਗੋਲੀਆਂ ਮਾਰ ਦਿੱਤੀਆਂ। ਦੋਸ਼ੀ ਜ਼ਖਮੀ ਝੋਟਾ ਦੇ ਪਿੱਛੇ ਵੀ ਪਿਸਤੌਲ ਲੈ ਕੇ ਜਾਂਦਾ ਦਿਸਿਆ।
ਕਤਲ ਦੀ ਪੂਰੀ ਵਾਰਦਾਤ ਝੋਟਾ ਦੇ ਹੀ ਫੇਸਬੁੱਕ ਲਾਈਵ ਵੀਡੀਓ ਵਿਚ ਰਿਕਾਰਡ ਹੋ ਗਈ। ਗੋਲੀ ਲੱਗਣ ਤੋਂ ਬਾਅਦ ਉਹ ਹੇਠਾਂ ਡਿੱਗ ਪਿਆ ਤੇ ਉਸ ਦੀ ਰਿਕਾਰਡਿੰਗ ਬੰਦ ਹੋ ਗਈ।
ਵੀਡੀਓ ਵਿੱਚ ਪਰਵਿੰਦਰ ਝੋਟਾ ਕਹਿੰਦਾ ਹੈ, “ਸਵੇਰ ਹੋ ਗਈ ਹੈ। ਇਹ ਬਾਬਾ ਨਸ਼ੇ ਲੈ ਕੇ ਆਇਆ ਹੈ।” ਮੈਡੀਕਲ ਸਟੋਰ ਦਾ ਮਾਲਕ ਉਸ ਦੇ ਸਾਹਮਣੇ ਖੜ੍ਹਾ ਹੈ ਅਤੇ ਝੋਟਾ ਉਸ ਨੂੰ ਆਪਣੀ ਪਿਸਤੌਲ ਕੱਢ ਕੇ ਗੋਲੀ ਚਲਾਉਣ ਲਈ ਕਹਿੰਦਾ ਹੈ।

ਝੋਟਾ ਅੱਗੇ ਕਹਿੰਦਾ ਹੈ, “ਦੁਕਾਨਦਾਰ ਨੇ ਆਪਣੀ ਪਿਸਤੌਲ ਕੱਢ ਲਈ ਹੈ।” ਦੁਕਾਨਦਾਰ ਜਵਾਬ ਦਿੰਦਾ ਹੈ, “ਮੇਰੇ ਕੋਲ ਕੁਝ ਨਹੀਂ ਹੈ।” ਫਿਰ ਝੋਟਾ ਪੁੱਛਦਾ ਹੈ, “ਇਸ ਬਾਬੇ ਨੂੰ ਤੂੰ ਨਸ਼ਾ ਵੇਚਿਆ।” ਦੁਕਾਨਦਾਰ ਇਸ ਤੋਂ ਇਨਕਾਰ ਕਰਦਾ ਹੈ, ਇਸ ਲਈ ਝੋਟਾ ਪੁੱਛਦਾ ਹੈ, “ਮੈਨੂੰ ਸੀਸੀਟੀਵੀ ਕੈਮਰਾ ਦਿਖਾ ਦੇ।”

ਝੋਟਾ ਬਜ਼ੁਰਗ ਤੋਂ ਪੁੱਛਦਾ ਹੈ ਕਿ ਉਹ ਇਸੇ ਦੁਕਾਨ ਤੋਂ ਲੈ ਕੇ ਗਿਆ। ਬਜ਼ੁਰਗ ਦੇ ਹਾਂ ਕਰਦੇ ਹੀ ਝੋਟਾ ਕਹਿੰਦਾ ਹੈ ਕਿ DSP ਨੂੰ ਫੋਨ ਲਾਓ। ਦੁਕਾਨਦਾਰ ਕੁਝ ਕਹਿੰਦਾ ਹੈ ਤਾਂ ਝੋਟਾ ਕਹਿੰਦਾ ਏ ਕਿ ਤੂੰ ਗੋਲੀ ਮਾਰ ਦੇ। ਇਸ ਦੌਰਾਨ ਝੋਟਾ ਤੇ ਦੁਕਾਨਦਾਰ ਦੀ ਬਹਿਸ ਹੁੰਦੀ ਰਹਿੰਦੀ ਹੈ।
ਦੁਕਾਨਦਾਰ ਕਹਿੰਦਾ ਹੈ ਕਿ ਤੂੰ ਗੰਦ ਪਾ ਰਿਹਾ ਏ। ਝੋਟਾ ਪੁੱਛਦਾ ਹੈ ਕਿ ਫਿਰ ਤੈਨੂੰ ਪਿਸਤੌਲ ਕੱਢਣ ਦੀ ਕੀ ਲੋੜ ਹੈ। ਇਸ ਦੌਰਾਨ ਉਥੇ ਵੱਡੀ ਗਿਣਤੀ ਵਿਚ ਬੀੜ ਜਮ੍ਹਾ ਹੋ ਜਾਂਦੀ ਹੈ। ਝੋਟਾ ਸਾਰਿਆਂ ਨੂੰ ਦੂਰ ਰਹਿਣ ਲਈ ਕਹਿੰਦਾ ਹੈ ਕਿਉਂਕਿ ਦੁਕਾਨਦਾਰ ਨੇ ਪਿਸਤੌਲ ਕੱਢੀ ਹੋਈ ਹੈ। ਲਗਭਗ ਪੌਣੇ ਚਾਰ ਮਿੰਟ ਦੀ ਬਹਿਸ ਤੋਂ ਬਾਅਦ ਦੁਕਾਨਦਾਰ ਝੋਟਾ ਨੂੰ ਪਿਸਤੌਲ ਨਾਲ ਗੋਲੀ ਮਾਰ ਦਿੰਦਾ ਹੈ। ਝੋਟਾ ਦਾ ਚਿਹਰਾ ਕੁਝ ਦੇਰ ਲਈ ਦਿਖਾਈ ਦਿੰਦਾ ਰਿਹਾ ਪਰ ਉਸ ਤੋਂ ਬਾਅਦ ਮੋਬਾਈਲ ਹੇਠਾਂ ਡਿੱਗ ਜਾਂਦਾ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0