ਚੰਡੀਗੜ੍ਹ ਏਅਰਪੋਰਟ ਨੇੜੇ ਪਿੰਡ ਅਜ਼ੀਜ਼ਪੁਰ ‘ਚ ਕਰੀਬ 186.5979 ਏਕੜ ਜ਼ਮੀਨ ਕੀਤੀ ਜਾਵੇਗੀ ਐਕੁਆਇਰ, ਨੋਟੀਫਿਕੇਸ਼ਨ ਜਾਰੀ

Sep 12, 2026 - 08:15
 0  2
ਚੰਡੀਗੜ੍ਹ ਏਅਰਪੋਰਟ ਨੇੜੇ ਪਿੰਡ ਅਜ਼ੀਜ਼ਪੁਰ ‘ਚ ਕਰੀਬ 186.5979 ਏਕੜ ਜ਼ਮੀਨ ਕੀਤੀ ਜਾਵੇਗੀ ਐਕੁਆਇਰ, ਨੋਟੀਫਿਕੇਸ਼ਨ ਜਾਰੀ

ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਮੋਹਾਲੀ ਏਅਰੋਟ੍ਰੋਪੋਲਿਸ ਐਕਸਟੈਨਸ਼ਨ ਟਾਊਨਸ਼ਿਪ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਪਿੰਡ ਅਜੀਜਪੁਰ ਦੀ 186.5979 ਏਕੜ ਜ਼ਮੀਨ ਐਕਵਾਇਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਇਸ ਇਲਾਕੇ ਵਿਚ ਜ਼ਮੀਨ ਦੀ ਖਰੀਦ-ਵਿਕਰੀ ‘ਤੇ ਰੋਕ ਲੱਗ ਗਈ ਹੈ।

ਹੁਣ ਗਮਾਡਾ ਵੱਲੋਂ ਇਥੇ ਜ਼ਮੀਨ ਦਾ ਸਰਵੇ ਤੇ ਹੋਰ ਜ਼ਰੂਰੀ ਕੰਮ ਸ਼ੁਰੂ ਕੀਤੇ ਜਾਣਗੇ। ਸਰਕਾਰ ਨੇ ਮੋਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਇਸ ਪ੍ਰਾਜੈਕਟ ਦਾ ਐਡਮਿਨੀਸਟ੍ਰੇਟਰ ਨਿਯੁਕਤ ਕੀਤਾ ਹੈ। ਇਹ ਇਲਾਕਾ ਚੰਡੀਗੜ੍ਹ ਏਅਰਪੋਰਟ ਨਾਲ ਲੱਗਦਾ ਹੈ, ਜਿਥੇ ਆਉਣ ਵਾਲੇ ਸਮੇਂ ਵਿਚ ਘਰ, ਦੁਕਾਨ ਤੇ ਇੰਸਟੀਚਿਊਟੀ ਬਣਨਗੇ। ਇਹ ਪ੍ਰਾਜੈਕਟ ਲਗਭਗ 3700 ਏਕੜ ਜ਼ਮੀਨ ਵਿਚ ਵਿਕਸਿਤ ਹੋਵੇਗਾ। ਇਸ ਵਿਚ ਰਿਹਾਇਸ਼ੀ, ਕਮਰਸ਼ੀਅਲ ਤੇ ਇੰਸਟੀਚਿਊਸ਼ਨਲ ਖੇਤਰ ਹੋਣਗੇ। ਪ੍ਰਾਜੈਕਟ ਵਿਚ E F, G, H ਤੇ J ਯਾਨੀ 6 ਨਵੇਂ ਪਾਕੇਟ ਵਿਕਸਿਤ ਕੀਤੇ ਜਾਣਗੇ। ਪ੍ਰਾਜੈਕਟ ਲਈ 9 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਨ੍ਹਾਂ ਵਿਚ ਬਾਕਰਪੁਰ, ਛੱਤ ਸਿਆਊਂ, ਮਟੂਾਰਾਂ, ਕੁਰੜੀ, ਬੜੀ, ਕਿਸ਼ਨਪੁਰਾ, ਪਟੂ ਤੇ ਅਜੀਜਪੁਰ ਸ਼ਾਮਲ ਹੈ। ਇਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ। ਗਮਾਡਾ ਵੱਲੋਂ ਪਲਾਟ ਜਾਰੀ ਹੋਣ ‘ਤੇ ਏਰੀਆ ਦੀ ਵਿਕਸਿਤ ਦੀ ਸਮਾਂ ਸੀਮਾ ਤੈਅ ਕੀਤੀ ਜਾਵੇਗੀ। ਤੈਅ ਸਮੇਂ ਵਿਚ ਵਿਕਾਸ ਨਾ ਹੋਣ ‘ਤੇ ਲੋਕਾਂ ਨੂੰ ਇਸ ਦੇ ਬਦਲੇ ਮੁਆਵਜ਼ਾ ਮਿਲੇਗਾ। ਗਮਾਡਾ ਦੀ ਸਕੀਮ ਹੋਣ ਤੋਂ ਪ੍ਰਾਈਵੇਟ ਪ੍ਰਾਜੈਕਟ ਦੀ ਤੁਲਨਾ ਵਿਚ ਧੋਖਾਦੇਹੀ ਦਾ ਖਤਰਾ ਘੱਟ ਰਹੇਗਾ।

ਸਕੀਮ ਵਿਚ 100, 150, 200, 300, 400 ਤੇ 500 ਵਰਗ ਗਜ਼ ਦੇ ਪਲਾਟ ਸੰਭਾਵਿਤ ਹੈ। ਅਜੇ ਰੇਟ ਤੈਅ ਨਹੀਂ ਹੋਇਆ ਹੈ। ਹਾਲਾਂਕਿ ਅਨੁਮਾਨ ਹੈ ਕਿ ਕੀਮਤ 50 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਤੋਂ ਵਧ ਹੋ ਸਕਦੀ ਹੈ। ਗਮਾਡਾ ਦੀ ਬੈਂਕਾਂ ਨਾਲ ਟਾਈਅੱਪ ਦੀ ਵੀ ਯੋਜਨਾ ਹੈ, ਜਿਸ ਨਾਲ ਸਕੀਮ ਵਿਚ ਸ਼ਾਮਲ ਹੋਣ ਤੋਂ ਲੈ ਕੇ ਲੋਨ ਲੈਣ ਤੱਕ ਸਹੂਲਤ ਮਿਲ ਸਕਦੀ ਹੈ। ਗਮਾਡਾ ਇਸ ਸਾਲ ਦੇ ਅਖੀਰ ਜਾਂ ਨਵੇਂ ਸਾਲ ਦੀ ਸ਼ੁਰੂਆਤ ਵਿਚ ਸਕੀਮ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਜਿਸ ਨਾਲ ਸਕੀਮ ਵਿਚ ਸ਼ਾਮਲ ਹੋਣ ਤੋਂ ਲੈ ਕੇ ਲੋਨ ਤੱਕ ਦੀ ਸਹੂਲਤ ਮਿਲ ਸਕਦੀ ਹੈ।

ਫਰਵਰੀ 2026 ਵਿਚ ਗਮਾਡਾ ਨੇ ਬਨੂੜ ਰੋਡ ਦੇ ਦੋਵੇਂ ਪਾਸੇ ਲਗਭਗ 2490 ਏਕੜ ਦੇ ਵੱਖਰੇ ਵਿਸਤਾਰ ਨੂੰ ਮਨਜ਼ੂਰੀ ਦਿੱਤੀ ਹੈ ਜੋ ਇਸ ਪ੍ਰਾਜੈਕਟ ਦਾ ਵੱਡਾ ਲੌਜੀਸਟਿਕ ਤੇ ਰੈਜ਼ੀਡੈਂਸ਼ੀਅਲ ਹਬ ਬਣਾਏਗਾ। ਪ੍ਰਾਜੈਕਟ ਦੀ ਅਜੇ ਪਲਾਨਿੰਗ ‘ਤੇ ਕੰਮ ਚੱਲ ਰਿਹਾ ਹੈ। ਇਸ ਪ੍ਰਾਜੈਕਟ ਵਿਚ ਆਉਣ ਵਾਲੇ ਸਮੇਂ ਵਿਚ ਗਮਾਡਾ ਵੱਲੋਂ ਪਲਾਟ ਕੱਟ ਕੇ ਡਰਾਅ ਦੇ ਮਾਧਿਅਮ ਰਾਹੀਂ ਵੇਚੇ ਜਾਣਗੇ। ਇਹ ਪ੍ਰਾਜੈਕਟ ਇਸ ਲਈ ਵੀ ਲੋਕਾਂ ਦੀ ਪਸੰਦ ਰਹੇਗਾ ਕਿਉਂਕਿ ਇਸ ਵਿਚ ਸਾਰੀਆਂ ਸਹੂਲਤਾਂ ਗਮਾਡਾ ਵੱਲੋਂ ਹੀ ਦਿੱਤੀਆਂ ਜਾਣੀਆਂ ਹਨ ਜਿਸ ਵਿਚ ਸੜਕਾਂ, ਬਿਜਲੀ, ਪਾਰਕ, ਪਾਣੀ, ਸੀਵਰੇਜ ਤੇ ਹੋਰ ਸਹਲੂਤਾਂ ਹਨ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0