ਏਸ਼ੀਅਨ ਖੇਡਾਂ ‘ਚ ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ ‘ਚ ਕੀਤਾ ਕਮਾਲ, ਜਿੱਤਿਆ ਚਾਂਦੀ ਦਾ ਤਗਮਾ

Sep 26, 2026 - 07:04
 0  0
ਏਸ਼ੀਅਨ ਖੇਡਾਂ ‘ਚ ਸਾਵਨ ਬਰਵਾਲ ਨੇ ਪੁਰਸ਼ਾਂ ਦੀ ਮੈਰਾਥਨ ‘ਚ ਕੀਤਾ ਕਮਾਲ, ਜਿੱਤਿਆ ਚਾਂਦੀ ਦਾ ਤਗਮਾ

ਭਾਰਤ ਦੇ ਸਾਵਨ ਬਰਵਾਲ ਨੇ ਏਸ਼ੀਆਈ ਖੇਡ 2026 ਵਿਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀ ਮੈਰਾਥਨ ਵਿਚ ਚਾਂਦੀ ਦਾ ਤਮਗਾ ਜਿੱਤਿਆ ਤੇ ਮੁਕਾਬਲੇ ਵਿਚ ਦੇਸ਼ ਦੇ 44 ਸਾਲ ਦੇ ਤਮਗੇ ਦਾ ਇੰਤਜ਼ਾਰ ਖਤਮ ਕੀਤਾ। ਭਾਰਤੀ ਰਾਸ਼ਟਰੀ ਰਿਕਾਰਡ ਧਾਰਕ ਬਰਵਾਲ ਨੇ ਨਾਗੋਯਾ ਵਿਚ ਸਖਤ ਮੁਕਾਬਲੇ ਵਿਚ ਤਮਗੇ ਦੀ ਦੌੜ ਵਿਚ ਆਪਣੇ ਦਾਅਵੇਦਾਰੀ ਬਰਕਰਾਰ ਰੱਖੀ ਤੇ 42.195 ਕਿਲੋਮੀਟਰ ਦੇ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦਾ ਚਾਂਦੀ ਦਾ ਤਮਗਾ 1982 ਦੇ ਬਾਅਦ ਭਾਰਤ ਦਾ ਪਹਿਲਾ ਏਸ਼ੀਆਈ ਖੇਡਾਂ ਦਾ ਮੈਰਾਥਨ ਤਮਗਾ ਹੈ ਤੇ ਵਿਦੇਸ਼ੀ ਧਰਤੀ ‘ਤੇ ਕਿਸੇ ਭਾਰਤੀ ਪੁਰਸ਼ ਵੱਲੋਂ ਜਿੱਤਿਆ ਗਿਆ ਪਹਿਲਾ ਤਮਗਾ ਹੈ।

ਮੈਰਾਥਨ ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ ਸਵੇਰੇ 4 ਵਜੇ ਹੋਈ ਜਿਸ ਵਿਚ ਬਰਵਾਲ ਤੇ ਉਨ੍ਹਾਂ ਦੇ ਸਾਥੀ ਕਾਰਤਿਕ ਕਰਕੇਰਾ ਸਣਏ 19 ਪ੍ਰਤੀਯੋਗੀ ਸ਼ਾਮਲ ਹੋਏ। ਬਰਵਾਲਾ ਸ਼ੁਰੂਆਤ ਤੋਂ ਹੀ ਮੁਕਾਬਲੇ ਵਿਚ ਅੱਗੇ ਰਹੇ ਤੇ ਉਨ੍ਹਾਂ ਨੇ ਆਪਣੀ ਹਾਜ਼ਰੀ ਦਰਜ ਕਰਾਉਂਦੇ ਹੋਏ ਸਭ ਤੋਂ ਅੱਗੇ ਆਪਣੀ ਥਾਂ ਬਣਾ ਲਈ।

ਅੱਧੀ ਦੂਰੀ ਤੈਅ ਹੋਣ ਤੱਕ ਬਰਵਾਲ ਦੂਜੇ ਸਥਾਨ ‘ਤੇ ਸਨ। ਜਿਵੇਂ-ਜਿਵੇਂ ਮੁਕਾਬਲੇਬਾਜ਼ਾਂ ਦੀ ਗਿਣਤੀ ਘੱਟ ਹੁੰਦੀ ਗਈ, ਉਹ ਤਮਗੇ ਦੀ ਦੌੜ ਵਿਚ ਬਣੇ ਰਹੇ ਤੇ 35 ਕਿਲੋਮੀਟਰ ਦੀ ਦੂਰ 1.49.29 ਦੇ ਸਮੇਂ ਦੇ ਨਾਲ ਦੂਜੇ ਸਥਾਨ ‘ਤੇ ਪਹੁੰਚ ਗਏ। ਲਗਭਗ 7 ਕਿਲੋਮੀਟਰ ਬਾਕੀ ਰਹਿਣ ‘ਤੇ ਵੀ ਬਰਵਾਲ ਜਾਪਾਨ ਦੇ ਇਚਿਤਾਕਾ ਯਾਮਾਸ਼ਿਤਾ ਦਾ ਪਿੱਛਾ ਕਰ ਰਹੇ ਸਨ। ਜਾਪਾਨੀ ਦੌੜਾਕ ਨੇ ਕੁਝ ਦੂਰੀ ਬਣਾ ਲਈ ਪਰ ਬਰਵਾਲਾ ਆਖਰੀ ਪੜਾਅ ਤੱਕ ਆਪਣੀ ਸਥਿਤੀ ਬਣਾਏ ਰੱਖਣ ਵਿਚ ਸਫਲ ਰਹੇ। ਕੁਝ ਹੀ ਕਿਲੋਮੀਟਰ ਬਾਕੀ ਰਹਿਣ ‘ਤੇ ਭਾਰਤੀ ਦੌੜਾਕ ਯਾਮਾਸ਼ਿਤਾ ਤੋਂ ਲਗਭਗ 26 ਸੈਕੰਡ ਪਿੱਛੇ ਸਨ ਪਰ ਚਾਂਦੀ ਦੇ ਤਮਗੇ ਦੀ ਦੌੜ ਵਿਚ ਉਹ ਆਰਾਮ ਨਾਲ ਬਣੇ ਰਹੇ।

ਬਰਵਾਲ ਦੀ ਇਸ ਉਪਲਬਧੀ ਨਾਲ ਭਾਰਤ ਦੇ ਇਤਿਹਾਸਕ ਖਾਤੇ ਵਿਚ ਚੌਥਾ ਏਸ਼ੀਆਈ ਖੇਡਾਂ ਦਾ ਮੈਰਾਥਨ ਤਮਗਾ ਜੁੜ ਗਿਆ ਹੈ। 1951 ਵਿਚ ਆਯੋਜਿਤ ਪਹਿਲੇ ਏਸ਼ੀਆਈ ਖੇਡਾਂ ਵਿਚ ਛੋਟਾ ਸਿੰਘ ਨੇ ਸੋਨੇ ਦਾ ਤਮਗਾ ਜਿੱਤਿਆ ਸੀ ਜਦੋਂ ਕਿ ਸੂਰਤ ਸਿੰਘ ਮਾਥੁਰ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ ਸੀ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0