ਅਮਰੀਕਾ ਨੇ ਭਾਰਤ ਲਈ ਘਟਾਇਆ ਟੈਰਿਫ, ਹੁਣ 25% ਦੀ ਬਜਾਏ ਸਿਰਫ 18% ਲੱਗੇਗਾ ਟੈਰਿਫ

Feb 3, 2026 - 08:19
 0  0
ਅਮਰੀਕਾ ਨੇ ਭਾਰਤ ਲਈ ਘਟਾਇਆ ਟੈਰਿਫ, ਹੁਣ 25% ਦੀ ਬਜਾਏ ਸਿਰਫ 18% ਲੱਗੇਗਾ ਟੈਰਿਫ

ਭਾਰਤ ਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਜਿਸ ਟ੍ਰੇਡ ਡੀਲ ਦਾ ਇੰਤਜ਼ਾਰ ਸੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਐਲਾਨ ਕਰ ਦਿੱਤਾ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਭਾਰਤ ‘ਤੇ ਟੈਰਿਫ 50 ਫੀਸਦ ਤੋਂ ਘਟਾ ਕੇ 18 ਫੀਸਦ ਕਰ ਦਿੱਤਾ ਹੈ।

ਟਰੰਪ ਨੇ ਅਪ੍ਰੈਲ ਵਿਚ 25 ਫੀਸਦ ਰੈਸੀਪ੍ਰੋਕਲ ਟੈਰਿਫਕ ਲਗਾਇਆ ਸੀ ਤੇ ਰੂਸ ਤੋਂ ਤੇਲ ਖਰੀਦਣ ਕਾਰਨ ਅਗਤ ਵਿਚ 25 ਫੀਸਦ ਪੈਨਲਟੀ ਦਾ ਐਲਾਨ ਕੀਤਾ ਸੀ। ਇਸ ਨਾਲ ਭਾਰਤ ‘ਤੇ ਕੁੱਲ ਟੈਰਿਫਕ 50 ਫੀਸਦ ਹੋ ਗਿਆ ਸੀ। ਹੁਣ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ‘ਤੇ ਸਿਰਫ 18 ਫੀਸਦ ਟੈਰਿਫ ਹੀ ਲੱਗੇਗਾ। ਅਮਰੀਕਾ ਰੂਸੀ ਤੇਲ ਖਰੀਦਣ ਕਾਰਨ ਲੱਗਿਆ 25 ਫੀਸਦ ਟੈਰਿਫ ਹਟਾ ਦੇਵੇਗਾ।

ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਇਸ ਮਗਰੋਂ ਟਰੰਪ ਨੇ ਸੋਸ਼ਲ ਮੀਡੀਆ ‘ਤੇ ਟ੍ਰੇਡ ਡੀਲ ਦਾ ਐਲਾਨ ਕੀਤਾ। ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਰੂਸ ਤੋਂ ਤੇਲ ਦੀ ਖਰੀਦ ਬੰਦ ਕਰਨ ਤੇ ਅਮਰੀਕਾ ਤੋਂ ਜ਼ਿਆਦਾ ਤੇਲ ਖਰੀਦਣ ‘ਤੇ ਰਾਜ਼ੀ ਹੋ ਗਏ ਹਨ।

ਟਰੰਪ ਮੁਤਾਬਕ ਲੋੜ ਪਈ ਤਾਂ ਭਾਰਤ ਵੈਂਜੂਏਲਾ ਤੋਂ ਤੇਲ ਲਵੇਗਾ। ਭਾਰਤ ‘ਬਾਇ ਅਮਰੀਕਨ’ ਨੀਤੀ ਤਹਿਤ ਅਮਰੀਕਾ ਤੋਂ 46 ਲੱਖ ਕਰੋੜ ਰੁਪਏ (500 ਅਰਬ ਡਾਲਰ) ਤੋਂ ਵਧ ਦਾ ਸਾਮਾਨ ਖਰੀਦੇਗਾ। ਦੂਜੇ ਪਾਸੇ ਟਰੰਪ ਦੇ ਐਲਾਨ ਮਗਰੋਂ ਪੀਐੱਮ ਮੋਦੀ ਨੇ X ‘ਤੇ ਲਿਖਿਆ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਸ਼ੁਕਰੀਆ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0