PM ਮੋਦੀ ਦੀ DU ਡਿਗਰੀ ਜਨਤਕ ਨਹੀਂ ਕਰੀ ਜਾਵੇਗੀ: ਦਿੱਲੀ ਹਾਈਕੋਰਟ
ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ ਯੂਨੀਵਰਸਿਟੀ ਡਿਗਰੀ ਜਨਤਕ ਕਰਨ ਸੰਬੰਧੀ ਕੇਂਦਰੀ ਸੂਚਨਾ ਕਮਿਸ਼ਨ (CIC) ਦੇ ਹੁਕਮ ਨੂੰ ਪਲਟ ਦਿੱਤਾ। ਕੋਰਟ ਨੇ ਆਦੇਸ਼ ਦਿੱਤਾ ਕਿ ਯੂਨੀਵਰਸਿਟੀ ਡਿਗਰੀ ਦਿਖਾਉਣ ਲਈ ਪਾਬੰਦ ਨਹੀਂ ਹੈ।
2016 ਵਿੱਚ RTI ਐਕਟੀਵਿਸਟ ਵੱਲੋਂ ਪਟੀਸ਼ਨ ‘ਚ CIC ਨੇ DU ਨੂੰ 1978 ਦੇ BA ਪਾਸ ਵਿਦਿਆਰਥੀਆਂ ਦੇ ਰਿਕਾਰਡ ਜਨਤਕ ਕਰਨ ਦੀ ਹਦਾਇਤ ਦਿੱਤੀ ਸੀ। ਪਰ, DU ਨੇ ਕੋਰਟ ‘ਚ ਸਪੱਸ਼ਟ ਕੀਤਾ ਕਿ ਇੱਕ ਵਿਅਕਤੀ ਦੀ ਸਿੱਖਿਆ ਸੰਬੰਧੀ ਜਾਣਕਾਰੀ ਸਿਰਫ਼ ਉਤਸੁਕਤਾ ਦੇ ਆਧਾਰ ‘ਤੇ RTI ਰਾਹੀਂ ਨਹੀਂ ਦਿੱਤੀ ਜਾ ਸਕਦੀ।
ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਵਿਅਕਤੀਗਤ ਡਰਾਮਾ ਜਾਂ ਉਤਸੁਕਤਾ ਆਰਟੀਆਈ ਵਿਧਾਨ ਦਾ ਆਧਾਰ ਨਹੀਂ ਬਣ ਸਕਦੇ।
What's Your Reaction?
Like
0
Dislike
0
Love
0
Funny
0
Angry
0
Sad
0
Wow
0