ਰੂਸੀ ਤੇਲ ਬਾਰੇ ਟਰੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਵੇ ਭਾਰਤ: Nikki Haley

Aug 24, 2025 - 09:16
 0  0
ਰੂਸੀ ਤੇਲ ਬਾਰੇ ਟਰੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲਵੇ ਭਾਰਤ: Nikki Haley

ਰਿਪਬਲਿਕਨ ਆਗੂ ਨਿੱਕੀ ਹੇਲੀ ਨੇ ਭਾਰਤ ਨੂੰ ਰੂਸੀ ਤੇਲ ਸਬੰਧੀ ਟਰੰਪ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਨੂੰ ਇਸ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਵ੍ਹਾਈਟ ਹਾਊਸ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਹੇਲੀ ਨੇ ਪੋਸਟ ਕੀਤਾ ਕਿ ‘‘ਵਪਾਰਕ ਮਤਭੇਦਾਂ ਅਤੇ ਰੂਸੀ ਤੇਲ ਆਯਾਤ ਵਰਗੇ ਸੰਵੇਦਨਸ਼ੀਲ ਮੁੱਦਿਆਂ ਲਈ ਸਖ਼ਤ ਅਤੇ ਸਪੱਸ਼ਟ ਵਾਰਤਾਲਾਪ ਦੀ ਲੋੜ ਹੈ।’’ ਇਸ ਨਾਲ ਨਾਲ ਉਨ੍ਹਾਂ ਆਪਣੇ ਹਾਲ ਹੀ ਵਿੱਚ ‘ਨਿਊਜ਼ਵੀਕ’ ਲਈ ਲਿਖੇ ਲੇਖ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ ਲਗਾਉਣ ਤੋਂ ਬਾਅਦ ਉੱਪਜੇ ਤਣਾਅ ਬਾਰੇ ਚਰਚਾ ਕੀਤੀ ਗਈ ਸੀ।

ਪਾਰਟੀ ਅੰਦਰ ਭਾਰਤ ਦੇ ਹੱਕ ਵਿੱਚ ਆਪਣੀ ਸਥਿਤੀ ਕਾਰਨ ਹੇਲੀ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਦਾ ਮਾਮਲਾ ਟਰੰਪ ਵੱਲੋਂ ਠੀਕ ਢੰਗ ਨਾਲ ਉਠਾਇਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਜੰਗ ਲਈ ਫੰਡ ਇਕੱਠੇ ਕਰਨ ਵਿੱਚ ਮਦਦ ਮਿਲ ਰਹੀ ਹੈ।

ਹੇਲੀ ਨੇ ਇਹ ਵੀ ਦਲੀਲ ਦਿੱਤੀ ਕਿ ਭਾਰਤ ਨਾਲ ਸੰਬੰਧਾਂ ਨੂੰ ਚੀਨ ਵਰਗੇ ਮੁਕਾਬਲੇਦਾਰ ਦੇ ਤੌਰ ’ਤੇ ਨਹੀਂ, ਸਗੋਂ ਇਕ “ਅਹਿਮ, ਆਜ਼ਾਦ ਅਤੇ ਲੋਕਤੰਤਰਿਕ ਭਾਈਵਾਲ” ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਉਨ੍ਹਾਂ ਭਾਰਤ ਅਤੇ ਅਮਰੀਕਾ ਵਿਚਾਲੇ ਦਹਾਕਿਆਂ ਪੁਰਾਣੀ ਦੋਸਤੀ ਅਤੇ ਸਹਿਯੋਗ ’ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਚੀਨ ਦਾ ਟਾਕਰਾ ਕਰਨ ਲਈ ਅਮਰੀਕਾ ਕੋਲ ਭਾਰਤ ਵਰਗਾ ਮਜ਼ਬੂਤ ਦੋਸਤ ਹੋਣਾ ਬਹੁਤ ਜ਼ਰੂਰੀ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0