ਸ਼ਨੀਵਾਰ ਨੂੰ ਇੱਥੇ ਧਾਂਦਰਾ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਨਾਲ ਸਕੂਲ ਪ੍ਰਬੰਧਕਾਂ ਵਿੱਚ ਦਹਿਸ਼ਤ ਫੈਲ ਗਈ। ਸਦਰ ਥਾਣਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸਕੂਲ ਵੀ ਬੰਦ ਕਰਵਾ ਦਿੱਤਾ ਗਿਆ।
ਈਮੇਲ ਦੀ ਜਾਂਚ ਦੌਰਾਨ ਦੋ ਮੋਬਾਈਲ ਨੰਬਰ ਜੁੜੇ ਪਾਏ ਗਏ ਜਿਨ੍ਹਾਂ ਵਿੱਚੋਂ ਇੱਕ ਬਿਹਾਰ ਵਿੱਚ ਕੰਮ ਕਰਦਾ ਪਾਇਆ ਗਿਆ, ਜਦਕਿ ਦੂਜਾ ਲੁਧਿਆਣਾ ਵਿੱਚ। ਲੁਧਿਆਣਾ ਦੇ ਇੱਕ ਨਾਬਾਲਗ ਲੜਕੇ, ਜੋ ਕਿ ਪਰਵਾਸੀ ਹੈ, ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ।